
ਫਰੀਦਕੋਟ ‘ਚ 25 ਫ਼ਰਵਰੀ ਨੂੰ ਭਗਵਾਨ ਵਾਲਮੀਕੀ ਮੰਦਰ ਵਿਚ ਬੇਅਦਬੀ ਕੀਤੀ ਪਰ ਪ੍ਰਸ਼ਾਸਨ ਵੱਲੋਂ ਜ਼ਰੂਰੀ ਕਦਮ ਨਾ ਚੁੱਕੇ ਜਾ...
ਜਲੰਧਰ : ਫਰੀਦਕੋਟ ‘ਚ 25 ਫ਼ਰਵਰੀ ਨੂੰ ਭਗਵਾਨ ਵਾਲਮੀਕੀ ਮੰਦਰ ਵਿਚ ਬੇਅਦਬੀ ਕੀਤੀ ਪਰ ਪ੍ਰਸ਼ਾਸਨ ਵੱਲੋਂ ਜ਼ਰੂਰੀ ਕਦਮ ਨਾ ਚੁੱਕੇ ਜਾਣ ਕਾਰਨ ਦੁਬਾਰਾ 25 ਮਾਰਚ ਨੂੰ ਬੇਅਦਬੀ ਦੀ ਘਟਨਾ ਵਾਪਰੀ। ਜਿਸ ਕਾਰਨ ਵਾਲਮੀਕੀ ਭਾਈਚਾਰੇ ਵਿਚ ਰੋਸ ਪੈਦਾ ਹੋ ਗਿਆ ਹੈ। ਜਰੂਰੀ ਕਾਰਵਾਈ ਨਾ ਕੀਤੇ ਜਾਣ ਦੇ ਵਿਰੋਧ ਵਿਚ ਵਾਲਮੀਕੀ (ਮਜ੍ਹਬੀ ਸਿੱਖ) ਮੋਰਚੇ ਵੱਲੋਂ ਬੀਐਮਸੀ ਚੌਂਕ ਨੇੜੇ ਧਰਨਾ ਪ੍ਰਦਰਸ਼ਨ ਕਰਦਿਆਂ ਸਰਕਾਰ ਦੀਆਂ ਗਲਤ ਨੀਤੀਆਂ ਦੀ ਆਲੋਚਨਾ ਕੀਤੀ ਗਈ।
Protest
ਬੁਲਾਰਿਆਂ ਨੇ ਕਿਹਾ ਕਿ ਜੇਕਰ ਤੁਰੰਤ ਪ੍ਰਭਾਵ ਨਾਲ ਧਾਰਾ 295-ਏ ਅਤੇ ਐਸਸੀ ਐਕਟ ਲਾ ਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਪ੍ਰਦਰਸ਼ਨ ਤੇਜ਼ ਕੀਤੇ ਜਾਣਗੇ। ਇਸ ਦੇ ਲਈ ਪ੍ਰਸ਼ਾਸਨ ਦੀਆਂ ਨੀਤੀਆਂ ਜ਼ਿੰਮੇਵਾਰ ਹੋਣਗੀਆਂ।
Balmiki Morcha
ਇਸ ਮੌਕੇ ਮੋਰਚੇ ਦੇ ਪ੍ਰਧਾਨ ਮਹਿੰਦਰ ਸਿੰਘ ਹਮੀਰਾ, ਤਰਲੋਕ ਸਿੰਘ ਵੇਂਡਲ, ਬਲਬੀਰ ਸਿੰਘ ਚੀਮਾ, ਜੱਸੀ ਤੱਲ੍ਹਣ, ਪ੍ਰਕਾਸ਼ ਸਿੰਘ, ਕੇਵਲ ਕ੍ਰਿਸ਼ਨ ਸੱਭਰਵਾਲ, ਗੁਰਮੀਤ ਗਿੱਲ, ਸਰਵਣ ਸਿੰਘ, ਤਰਸੇਮ ਸਿੰਘ, ਇੰਦਰ ਸਿੰਘ, ਜਥੇਦਾਰ ਜੀਵ ਸਿੰਘ, ਰਾਜਨ ਹੰਸ, ਭਾਊ ਨਾਥ, ਗੁਰਜੰਤ ਸਿੰਘ, ਗੁਰਨਾਮ ਸਿੰਘ ਅਤੇ ਹੋਰ ਵੀ ਮੌਜੂਦ ਸਨ।