
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸਥਾਨਕ ਲੋਕ ਸ਼੍ਰੀ ਆਨੰਦਪੁਰ ਸਾਹਿਬ ਸਭਾ ਹਲਕੇ ਤੋਂ ਉਮੀਦਵਾਰ ਬੀਰ ਦਵਿੰਦਰ ਸਿੰਘ...
ਸ਼੍ਰੀ ਆਨੰਦਪੁਰ ਸਾਹਿਬ : ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸਥਾਨਕ ਲੋਕ ਸਭਾ ਸ਼੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਉਮੀਦਵਾਰ ਬੀਰ ਦਵਿੰਦਰ ਸਿੰਘ ਨੇ ਅੱਜ ਸੁਖਬੀਰ ਸਿੰਘ ਬਾਦਲ ਨੂੰ ਲਲਕਾਰਦਿਆਂ ਕਿਹਾ ਕਿ ਕਿ ਪੰਥ ਪ੍ਰਸਤ ਅਖਵਾਉਣ ਵਾਲਾ ਇਹ ਆਗੂ ਸੰਗਤਾਂ ਦੀ ਮੌਜੂਦਗੀ ਵਿਚ ਜੇਕਰ 5 ਪਾਉੜੀਆਂ ਸ਼੍ਰੀ ਜਪੁਜੀ ਸਾਹਿਬ ਦੀਆਂ ਜ਼ੁਬਾਨੀ ਸੁਣਾ ਦੇਵੇ ਤਾਂ ਮੈਂ ਚੋਣ ਮੈਦਾਨ ‘ਚ ਪਿੱਛੇ ਹਟ ਜਾਵਾਂਗਾ। ਫਿਰ ਸੰਗਤਾਂ ਖੁਦ ਹੀ ਫ਼ੈਸਲਾ ਕਰ ਦੇਣਗੀਆਂ ਕਿ ਕੌਣ ਅਸਲ ਟਕਸਾਲੀ ਹੈ?
Sukhbir Badal
ਉਨ੍ਹਾਂ ਨੇ ਕਿਹਾ ਕਿ ਸਿੱਟ ਪ੍ਰਮੁੱਖ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਹਟਾਉਣ ਦੇ ਮਾਮਲੇ ਵਿਚ ਭਾਵੇਂ ਕੈਪਟਨ ਅਮਰਿੰਦਰ ਸਿੰਘ ਸੱਚੇ ਸਾਬਤ ਹੋਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਨ੍ਹਾਂ ਨੂੰ ਉਸ ਵੇਲੇ ਭਾਰਤੀ ਚੋਣ ਕਮਿਸ਼ਨ ਕੋਲ ਅਪਣਾ ਪੱਖ ਲੈ ਕੇ ਜਾਣਾ ਚਾਹੀਦਾ ਸੀ ਜਦੋਂ ਅਕਾਲੀ ਉਕਤ ਅਧਿਕਾਰੀ ਵਿਰੁੱਧ ਸ਼ਿਕਾਇਤ ਲੈ ਕੇ ਗਏ ਸਨ। ਉਨ੍ਹਾਂ ਕਿਹਾ ਕਿ ਚੰਦੂਮਾਜਰਾ, ਡਾ. ਚੀਮਾ ਅਤੇ ਚਾਵਲਾ ਤੋਂ ਪਵਿੱਤਰ ਧਰਤੀ ਦੇ ਲੋਕਾਂ ਨੂੰ ਮੁਕਤੀ ਦਿਵਾਉਣ ਲਈ ਮੈਂ ਇਸ਼ ਹਲਕੇ ਤੋਂ ਚੋਣ ਲੜ ਰਿਹਾ ਹਾਂ। ਬੀਰ ਦਵਿੰਦਰ ਸਿੰਘ ਨੇ ਦੱਸਿਆ ਕਿ ਭਗਤ ਪੂਰਨ ਸਿੰਘ ਯੋਜਨਾ ਅਧੀਨ ਪੰਜਾਬ ਦੀ ਕੁੱਲ ਆਬਾਦੀ ਦਾ 4 ਫ਼ੀਸਦੀ ਹਿੱਸਾ ਕਾਰਡ ਹੋਲਡਰਾਂ ਦੇ ਰੂਪ ਵਿਚ ਲਾਭ ਚੁੱਕ ਰਿਹਾ ਸੀ
Prem Singh Chandumajra
ਜਿਨ੍ਹਾਂ ਨੂੰ ਉਕਤ ਸਕੀਮ ਤੋਂ ਵਾਂਝੇ ਕਰ ਕੇ ਸੂਬਾ ਸਰਕਾਰ ਨੇ ਇਲਾਜ ਵਿਹੁਣੇ ਕਰ ਦਿੱਤਾ ਹੈ ਅਤੇ ਇਹ ਸਕੀਮ ਪੱਕੇ ਰੂਪ ਵਿਚ ਬੰਦ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਚੱਪੜਚਿੜੀ ਦੇ ਨੇੜੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ 350 ਏਕੜ ਬੇਨਾਮੀ ਜਾਇਦਾਦ ਰੀਅਲ ਅਸਟੇਟ ਲਈ ਖਰੀਦੀ ਹੈ, ਜਿਸ ‘ਤੇ ਪਲਾਟੇਸ਼ਨ ਕਰ ਕੇ ਪਲਾਟ ਸੇਲ ਕੀਤੇ ਜਾ ਰਹੇ ਹਨ।
Prem Singh Chandumajra
ਇਨ੍ਹਾਂ ਪਲਾਟਾਂ ਨੂੰ ਪੱਕੀ ਸੜਕ ਲਵਾਉਣ ਲਈ 10 ਲੱਖ ਦੀ ਗ੍ਰਾਂਟ ਉਨ੍ਹਾਂ ਐਮ.ਪੀ ਫੰਡ ਵਿਚੋਂ ਉਕਤ ਪਿੰਡ ਦੀ ਪੰਚਾਇਤ ਨੂੰ ਦਿੱਤੀ ਹੈ ਅਤੇ ਉਸ ਉਤੇ ਅਪਣੀ ਕਾਲੋਨੀ ਨੂੰ ਜਾਣ ਲਈ ਸੜਕ ਬਣਾਉਣ ‘ਤੇ ਦਬਾਅ ਪਾਇਆ ਜਾ ਰਿਹਾ ਹੈ। ਕਰੀਬ 13 ਕਰੋੜ ਦੀ ਇਸ ਜ਼ਮੀਨ ਲਈ ਪੈਸਾ ਕਿਥੋ ਆਇਆ? ਅਸੀਂ ਇਸ ਦੀ ਉੱਚ ਪੱਧਰੀ ਜਾਂਚ ਕਰਵਾਵਾਂਗੇ।