ਪਟਿਆਲੇ 'ਚ ਸਬਜ਼ੀ ਮੰਡੀ ਵਿਚ ਦਾਖ਼ਲ ਹੋਣੋਂ ਰੋਕਣ ਤੇ ਕਥਿਤ 'ਨਿਹੰਗਾਂ' ਨੇ ਏ.ਐਸ.ਆਈ ਦੀ ਬਾਂਹ ਵੱਢ ਦਿਤੀ
Published : Apr 12, 2020, 11:29 pm IST
Updated : Apr 12, 2020, 11:29 pm IST
SHARE ARTICLE
ਪਟਿਆਲੇ 'ਚ ਸਬਜ਼ੀ ਮੰਡੀ ਵਿਚ ਦਾਖ਼ਲ ਹੋਣੋਂ ਰੋਕਣ ਤੇ ਕਥਿਤ 'ਨਿਹੰਗਾਂ' ਨੇ ਏ.ਐਸ.ਆਈ ਦੀ ਬਾਂਹ ਵੱਢ ਦਿਤੀ
ਪਟਿਆਲੇ 'ਚ ਸਬਜ਼ੀ ਮੰਡੀ ਵਿਚ ਦਾਖ਼ਲ ਹੋਣੋਂ ਰੋਕਣ ਤੇ ਕਥਿਤ 'ਨਿਹੰਗਾਂ' ਨੇ ਏ.ਐਸ.ਆਈ ਦੀ ਬਾਂਹ ਵੱਢ ਦਿਤੀ

ਬਾਅਦ ਵਿਚ ਗੁਰਦਵਾਰਾ ਖਿਚੜੀ ਸਾਹਿਬ ਅੰਦਰ ਦਾਖ਼ਲ ਹੋ ਕੇ 11 ਬੰਦੇ ਗ੍ਰਿਫ਼ਤਾਰ ਕਰ ਲਏ g ਆਈ.ਜੀ. ਔਲਖ ਤੇ ਐਸ.ਐਸ.ਪੀ. ਸਿੱਧੂ ਨੇ ਅਪਰੇਸ਼ਨ ਦੀ ਖ਼ੁਦ ਕੀਤੀ ਅਗਵਾਈ

ਪਟਿਆਲਾ, 12 ਅਪ੍ਰੈਲ (ਤੇਜਿੰਦਰ ਫ਼ਤਿਹਪੁਰ): ਪਟਿਆਲਾ ਪੁਲਿਸ ਨੇ ਆਈ.ਜੀ. ਜਤਿੰਦਰ ਸਿੰਘ ਔਲਖ ਅਤੇ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਪੇਸ਼ੇਵਰ ਢੰਗ ਨਾਲ ਕੀਤੇ ਸਫ਼ਲ ਆਪਰੇਸ਼ਨ ਮਗਰੋਂ ਇਥੇ ਸਬਜ਼ੀ ਮੰਡੀ ਵਿਚ ਪੁਲਿਸ ਮੁਲਾਜ਼ਮਾਂ 'ਤੇ ਜਾਨਲੇਵਾ ਹਮਲਾ ਕਰ ਕੇ ਪਟਿਆਲਾ-ਚੀਕਾ ਰੋਡ 'ਤੇ ਪਿੰਡ ਬਲਬੇੜਾ ਵਿਚ ਗੁਰਦੁਆਰਾ ਖਿਚੜੀ ਸਾਹਿਬ ਦੇ ਰਿਹਾਇਸ਼ੀ ਕੁਆਰਟਰਾਂ ਵਿਚ ਲੁਕੇ ਹਮਲਾਵਰਾਂ ਨੂੰ ਮੁਠਭੇੜ ਮਗਰੋਂ ਮਾਰੂ ਹਥਿਆਰਾਂ ਸਮੇਤ ਕਾਬੂ ਕਰ ਲਿਆ ਹੈ। ਇਨ੍ਹਾਂ ਵਿਚ ਇਕ ਮਹਿਲਾ ਸਮੇਤ 11 ਵਿਅਕਤੀ ਸ਼ਾਮਲ ਹਨ।

ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕਰਨ ਵਾਲਿਆਂ ਦੀ ਕਾਰਪੁਲਿਸ ਮੁਲਾਜ਼ਮਾਂ 'ਤੇ ਹਮਲਾ ਕਰਨ ਵਾਲਿਆਂ ਦੀ ਕਾਰ


ਅੱਜ ਸਵੇਰੇ 6:15 ਵਜੇ ਦੇ ਕਰੀਬ ਇਥੇ ਸਨੌਰ ਰੋਡ 'ਤੇ ਸਬਜ਼ੀ ਮੰਡੀ ਵਿਚ ਕੋਰੋਨਾ ਵਾਇਰਸ ਕਰ ਕੇ ਲਗਾਏ ਗਏ ਕਰਫ਼ੀਊ ਦੇ ਮੱਦੇਨਜ਼ਰ ਪੁਲਿਸ ਨੇ ਡਿਊਟੀ ਦੌਰਾਨ ਸਬਜ਼ੀ ਮੰਡੀ ਵਿਚ ਬਿਨਾਂ ਪਾਸ ਦੇ ਦਾਖ਼ਲ ਹੋਣ ਵਾਲੇ ਵਿਅਕਤੀਆਂ ਨੂੰ ਰੋਕਿਆ ਤਾਂ ਬੈਰੀਕੇਡ ਤੋੜ ਕੇ ਨਿਹੰਗ ਬਾਣੇ ਵਿਚ ਆਏ ਇਕ ਗੱਡੀ 'ਚ ਸਵਾਰ ਅਣਪਛਾਤਿਆਂ ਨੇ ਪੁਲਿਸ ਪਾਰਟੀ ਉਪਰ ਨੰਗੀਆਂ ਤਲਵਾਰਾਂ ਨਾਲ ਹਮਲਾ ਕਰ ਦਿਤਾ। ਹਮਲਾਵਰਾਂ ਨੇ ਪੁਲਿਸ ਦੇ ਡਿਊਟੀ ਦੇ ਰਹੇ ਏ.ਐਸ.ਆਈ. ਹਰਜੀਤ ਸਿੰਘ ਦਾ ਹੱਥ ਗੁਟ ਤੋਂ ਅਲੱਗ ਕਰ ਦਿਤਾ ਜਦਕਿ ਮੰਡੀ ਬੋਰਡ ਦੇ ਇਕ ਮੁਲਾਜ਼ਮ ਸਮੇਤ ਪੁਲਿਸ ਦੇ ਕੁੱਝ ਹੋਰ ਮੁਲਾਜ਼ਮ ਵੀ ਜ਼ਖ਼ਮੀ ਹੋਏ ਸਨ।

ਜ਼ਖ਼ਮੀ ਪੁਲਿਸ ਮੁਲਾਜ਼ਮਜ਼ਖ਼ਮੀ ਪੁਲਿਸ ਮੁਲਾਜ਼ਮਜ਼ਖ਼ਮੀ ਪੁਲਿਸ ਮੁਲਾਜ਼ਮਨਿਹੰਗਾਂ ਨੂੰ ਫੜਨ ਲਈ ਚਲਾਈ ਮੁਹਿੰਮ ਦੌਰਾਨ ਪੰਜਾਬ ਪੁਲਿਸ ਦੇ ਐਸ.ਓ.ਜੀ. ਕਮਾਂਡੋ। ਪੀਟੀਆਈਨਿਹੰਗਾਂ ਨੂੰ ਫੜਨ ਲਈ ਚਲਾਈ ਮੁਹਿੰਮ ਦੌਰਾਨ ਪੰਜਾਬ ਪੁਲਿਸ ਦੇ ਐਸ.ਓ.ਜੀ. ਕਮਾਂਡੋ।  ਪੀਟੀਆਈਜ਼ਖ਼ਮੀ ਪੁਲਿਸ ਮੁਲਾਜ਼ਮ


ਇਸ ਸਾਰੇ ਅਪਰੇਸ਼ਨ ਨੂੰ ਮੁਕੰਮਲ ਕਰਨ ਮਗਰੋਂ ਬਲਬੇੜਾ ਵਿਖੇ ਕੀਤੀ ਪ੍ਰੈੱਸ ਕਾਨਫ਼ਰੰਸ ਮੌਕੇ ਆਈ.ਜੀ. ਪਟਿਆਲਾ ਜਤਿੰਦਰ ਸਿੰਘ ਔਲਖ ਨੇ ਦਸਿਆ ਕਿ ਇਨ੍ਹਾਂ ਹਮਲਾਵਰਾਂ ਨੂੰ ਕਾਬੂ ਕਰਨ ਲਈ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਐਸ.ਪੀ. ਸਿਟੀ ਵਰੁਣ ਸ਼ਰਮਾ, ਐਸ.ਪੀ.ਡੀ. ਹਰਮੀਤ ਸਿੰਘ ਹੁੰਦਲ, ਐਸ.ਪੀ. ਸੁਰੱਖਿਆ ਤੇ ਟ੍ਰੈਫ਼ਿਕ ਪਲਵਿੰਦਰ ਸਿੰਘ ਚੀਮਾ ਦੀ ਦੇਖ-ਰੇਖ ਹੇਠਲੀਆਂ ਟੀਮਾਂ ਨੇ ਤੁਰਤ ਕਾਰਵਾਈ ਕਰਦਿਆਂ ਇਨ੍ਹਾਂ ਦਾ ਪਿੱਛਾ ਕੀਤਾ।


ਔਲਖ ਨੇ ਦਸਿਆ ਕਿ ਇਹ ਸਾਰੇ ਹਮਲਾਵਰ ਪਟਿਆਲਾ-ਚੀਕਾ ਰੋਡ 'ਤੇ ਸਥਿਤ ਪਿੰਡ ਬਲਬੇੜਾ ਵਿਖੇ ਗੁਰਦੁਆਰਾ ਖਿਚੜੀ ਸਾਹਿਬ ਦੇ ਰਿਹਾਇਸ਼ੀ ਕੁਆਰਟਰਾਂ ਵਿਚ ਲੁਕ ਗਏ ਸਨ, ਜਿਸ ਕਰ ਕੇ ਪੁਲਿਸ ਅਤੇ ਐਸ.ਓ.ਜੀ. ਦੇ ਕਮਾਂਡੋ ਨੇ ਇਸ ਅਸਥਾਨ ਦੀ ਮਰਿਆਦਾ 'ਚ ਬਿਨਾਂ ਕੋਈ ਵਿਘਨ ਪਾਇਆ ਇਸ ਦੀ ਘੇਰਾਬੰਦੀ ਕਰ ਲਈ। ਇਸ ਮੌਕੇ ਪੁਲਿਸ ਦੀ ਹੌਸਲਾ ਅਫ਼ਜ਼ਾਈ ਕਰਨ ਲਈ ਏ.ਡੀ.ਪੀ ਐਸ.ਓ.ਜੀ. ਰਕੇਸ਼ ਚੰਦਰਾ ਅਤੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਵੀ ਮੌਕੇ 'ਤੇ ਪੁੱਜ ਗਏ ਸਨ।

ਨਿਹੰਗਾਂ ਨੂੰ ਕਾਬੂ ਕਰਨ ਤੋਂ ਬਾਅਦ ਉਨ੍ਹਾਂ ਕੋਲੋਂ ਬਰਾਮਦ ਹਥਿਆਰ ਵਿਖਾਉਂਦੇ ਪੁਲਿਸ ਅਧਿਕਾਰੀ।  ਪੀਟੀਆਈਨਿਹੰਗਾਂ ਨੂੰ ਕਾਬੂ ਕਰਨ ਤੋਂ ਬਾਅਦ ਉਨ੍ਹਾਂ ਕੋਲੋਂ ਬਰਾਮਦ ਹਥਿਆਰ ਵਿਖਾਉਂਦੇ ਪੁਲਿਸ ਅਧਿਕਾਰੀ। ਪੀਟੀਆਈ


ਪੁਲਿਸ ਵਲੋਂ ਕੀਤੇ ਗਏ ਇਸ ਅਪਰੇਸ਼ਨ 'ਚ ਮੁੱਠਭੇੜ ਮਗਰੋਂ ਕਾਬੂ ਕੀਤੇ ਗਏ ਹਮਲਾਵਰਾਂ ਵਿਚ ਡੇਰਾ ਮੁਖੀ 50 ਸਾਲਾ ਬਲਵਿੰਦਰ ਸਿੰਘ, ਨਿਰਭੈ ਸਿੰਘ (ਗੋਲੀ ਨਾਲ ਜਖ਼ਮੀ), 50 ਸਾਲਾ ਬੰਤ ਸਿੰਘ ਕਾਲਾ, 22 ਸਾਲਾ ਜਗਮੀਤ ਸਿੰਘ, 24 ਸਾਲਾ ਗੁਰਦੀਪ ਸਿੰਘ, ਨੰਨਾ, 75 ਸਾਲਾ ਜੰਗੀਰ ਸਿੰਘ, 29 ਸਾਲਾ ਮਨਿੰਦਰ ਸਿੰਘ, 55 ਸਾਲਾ ਜਸਵੰਤ ਸਿੰਘ, ਦਰਸ਼ਨ ਸਿੰਘ, 25 ਸਾਲਾ ਸੁਖਪ੍ਰੀਤ ਕੌਰ ਪਤਨੀ ਜਗਮੀਤ ਸਿੰਘ ਵਾਸੀ ਡੇਰਾ ਖਿਚੜੀ ਸਾਹਿਬ ਸ਼ਾਮਲ ਹਨ।


ਸਿੱਧੂ ਨੇ ਦਸਿਆ ਕਿ ਇਨ੍ਹਾਂ ਵਿਰੁਧ ਥਾਣਾ ਪਸਿਆਣਾ ਵਿਰੁਧ ਐਫ.ਆਈ.ਆਰ. ਆਈ.ਪੀ.ਸੀ. ਦੀਆਂ ਧਾਰਾਵਾਂ 188, 307, 353, 186, 269, 270, 148, 149, ਡਿਜ਼ਾਸਟਰ ਮੈਨੇਜਮੈਂਟ ਐਕਟ 2005 ਦੀਆਂ ਧਾਰਾਵਾਂ 51 (ਏ)(ਬੀ), 54, ਐਕਸਪਲੋਸਿਵ ਐਕਟ ਦੀ ਧਾਰਾ 3, 4, ਯੂ.ਏ.ਪੀ.ਏ. ਐਕਟ 1967 ਦੀਆਂ ਧਾਰਾਵਾਂ 13, 16, 18, 20 ਅਤੇ ਆਰਮਜ ਐਕਟ ਦੀਆਂ ਧਾਰਾਵਾਂ 25, 54, 59 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਐਸ.ਐਸ.ਪੀ. ਨੇ ਦਸਿਆ ਕਿ ਸਬਜ਼ੀ ਮੰਡੀ ਵਿਖੇ ਪੁਲਿਸ ਪਾਰਟੀ 'ਤੇ ਹਮਲਾ ਕਰਨ ਸਬੰਧੀ ਥਾਣਾਂ ਸਦਰ ਪਟਿਆਲਾ ਵਿਖੇ ਐਫ.ਆਈ.ਆਰ. ਨੰਬਰ 70 ਮਿਤੀ 12 ਅਪ੍ਰੈਲ 2020 ਆਈ.ਪੀ.ਸੀ. ਦੀਆਂ ਧਾਰਵਾਂ 307, 323, 324, 326, 353, 186, 332, 335, 148, 188 ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 51 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ
ਆਈ.ਜੀ. ਅਤੇ ਸ. ਔਲਖ ਤੇ ਐਸ.ਐਸ.ਪੀ. ਸ. ਸਿੱਧੂ ਨੇ ਦਸਿਆ ਕਿ ਪੁਲਿਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਥਾਨਕ ਨੁਮਾਇੰਦਿਆਂ ਨੂੰ ਬੁਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚੱਲ ਰਹੇ ਅਖੰਡ ਪਾਠ ਦੀ ਮਰਿਆਦਾ ਬਹਾਲ ਰੱਖੀ ਅਤੇ ਦੁਧਾਰੂ ਪਸ਼ੂਆਂ ਅਤੇ ਘੋੜਿਆਂ ਦੀ ਦੇਖਭਾਲ ਦਾ ਜਿੰਮਾ ਪਿੰਡ ਦੀ ਪੰਚਾਇਤ ਨੂੰ ਸੌਂਪਿਆ ਹੈ।

ਉਨ੍ਹਾਂ ਦੱਸਿਆ ਕਿ ਇਸ ਦੌਰਾਨ ਚਲਾਈ ਗਈ ਤਲਾਸ਼ੀ ਮੁਹਿੰਮ 'ਚ ਚੱਲੇ ਤੇ ਇੱਕ ਏਅਰ ਗੰਨ, 1 ਪਿਸਤੌਲ ਦੇਸੀ 32 ਬੋਰ, ਤਿੰਨ ਜਿੰਦਾ ਰੌਂਦ ਤੇ ਇੱਕ ਖਾਲੀ, 1 ਪਿਸਤੌਲ 12 ਬੋਰ, 4 ਜਿੰਦਾ ਤੇ ਦੋ ਖਾਲੀ ਰੌਂਦ, ਤੇ ਇੱਕ 9 ਐਮਐਮ ਦਾ ਪਿਸਟਲ ਤੇ 3 ਰੌਂਦ ਜਿੰਦਾ, ਦੋ ਖੋਲ ਖਾਲੀ, ਵੀ ਬਰਾਮਦ ਹੋਇਆ ਹੈ। ਇਸ ਤੋਂ ਬਿਨਾਂ 10 ਤਲਵਾਰਾਂ ਤੇ 4 ਖੰਡੇ, ਦੋ ਲੋਹੇ ਦੀਆਂ ਰਾਡਾਂ, 4 ਧਾਰੀ ਮੰਡਾਸਾ, 1 ਤੀਰ ਕਮਾਨ, 4 ਭਾਲੇ, 4 ਮੁਖੀਆ ਭਾਲਾ, 1 ਲੋਹੇ ਦਾ ਸੁੰਬਾ, 2 ਪੈਟਰੋਲ ਬੰਬ 10 ਡੱਬੀਆਂ ਮਾਚਿਸ, ਸ਼ੱਕੀ ਕੈਮੀਕਲ ਦੀਆਂ 38 ਬੋਤਲਾਂ, 8 ਗੈਸ ਸਿਲੰਡਰ, 39 ਲੱਖ ਰੁਪਏ ਦੇ ਕਰੀਬ ਨਗ਼ਦੀ, 1 ਇਸਜੂ ਮਾਰਕਾ ਗੱਡੀ ਸਮੇਤ ਭੰਗ ਦੀਆਂ ਸਾਢੇ 6 ਬੋਰੀਆਂ ਵੀ ਮਿਲੀਆਂ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement