
ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ (ਡੀ.ਡੀ.ਐਮ.ਏ.) ਦੇ ਚੇਅਰਮੈਨ ਵਜੋਂ ਕੋਰੋਨਾ ਵਾਇਰਸ ਵਿਰੁਧ ਫ਼ਰੰਟ ਲਾਈਨ 'ਤੇ ਜੰਗ ਲੜਨ ਵਾਲੇ ਪੁਲਿਸ, ਸਿਹਤ ਅਤੇ ਹੋਰ
ਐਸ.ਏ.ਐਸ. ਨਗਰ (ਸੁਖਦੀਪ ਸਿੰਘ ਸੋਈ, ਸੁਖਵਿੰਦਰ ਸਿੰਘ ਸ਼ਾਨ) : ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ (ਡੀ.ਡੀ.ਐਮ.ਏ.) ਦੇ ਚੇਅਰਮੈਨ ਵਜੋਂ ਕੋਰੋਨਾ ਵਾਇਰਸ ਵਿਰੁਧ ਫ਼ਰੰਟ ਲਾਈਨ 'ਤੇ ਜੰਗ ਲੜਨ ਵਾਲੇ ਪੁਲਿਸ, ਸਿਹਤ ਅਤੇ ਹੋਰ ਪ੍ਰਸ਼ਾਸਨਕ ਅਧਿਕਾਰੀਆਂ, ਜੋ ਘਰ ਜਾਣ ਦੀ ਇੱਛਾ ਨਹੀਂ ਰੱਖਦੇ, ਦੀ ਸੁਰੱਖਿਆ ਲਈ ਨਿਰਦੇਸ਼ ਜਾਰੀ ਕੀਤੇ ਹਨ।
ਡੀ.ਸੀ. ਨੇ ਨਿਰਦੇਸ਼ ਦਿਤਾ ਹੈ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਮੁਹਾਲੀ, ਜੋ ਇਸ ਸਮੇਂ ਬੰਦ ਹੈ ਅਤੇ ਇਸਦੀ ਵਰਤੋਂ ਨਹੀਂ ਕੀਤੀ ਜਾ ਰਹੀ ਹੈ, 25 ਕਮਰੇ ਤਿਆਰ ਰੱਖੇਗੀ। ਇਸ ਤੋਂ ਇਲਾਵਾ, ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਪੁਰਬ ਪ੍ਰੀਮੀਅਮ ਅਪਾਰਟਮੈਂਟਸ ਵਿਚ 669 ਵੇਚੇ ਨਾ ਗਏ ਅਤੇ ਖਾਲੀ ਫਲੈਟਾਂ ਵਿਚੋਂ 25 ਫਲੈਟ ਰੱਖੇਗੀ।
ਇਨ੍ਹਾਂ ਦੀ ਵਰਤੋਂ ਲੋੜ ਅਨੁਸਾਰ ਅਸਥਾਈ ਅਧਾਰ 'ਤੇ ਇਨ੍ਹਾਂ ਅਧਿਕਾਰੀਆਂ / ਕਰਮਚਾਰੀਆਂ ਦੇ ਰਹਿਣ ਲਈ ਕੀਤੀ ਜਾਏਗੀ। ਅਜਿਹੇ ਫਲੈਟਾਂ / ਕਮਰਿਆਂ ਦੀ ਅਲਾਟਮੈਂਟ ਦੀਆਂ ਸਿਫਾਰਸ਼ਾਂ ਜ਼ਿਲ੍ਹਾ ਮੁਖੀ ਭਾਵ ਐਸਐਸਪੀ, ਸਿਵਲ ਸਰਜਨ ਰਾਹੀਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਨੂੰ ਭੇਜੀਆਂ ਜਾਣੀਆਂ ਚਾਹੀਦੀਆਂ ਹਨ। ਅਲਾਟਮੈਂਟ ਕਰਮਚਾਰੀਆਂ ਦੀ ਅਸਲ ਲੋੜ ਅਨੁਸਾਰ ਕੀਤੀ ਜਾਏਗੀ।