ਕੋਰੋਨਾ ਮਹਾਂਮਾਰੀ : ਅਕਾਲੀਆਂ ਤੇ ਕਾਂਗਰਸੀਆਂ ਵਿਚਕਾਰ ਸਿਆਸਤ ਭਖੀ
Published : Apr 12, 2020, 10:27 am IST
Updated : Apr 12, 2020, 10:27 am IST
SHARE ARTICLE
File photo
File photo

ਗ਼ਰੀਬ ਤੇ ਲੋੜਵੰਦਾਂ ਦੀ ਦੁਰਦਸ਼ਾ ਲਈ ਮਨਪ੍ਰੀਤ ਬਾਦਲ ਜ਼ਿੰਮੇਵਾਰ : ਸਿੰਗਲਾ

ਬਠਿੰਡਾ (ਸੁਖਜਿੰਦਰ ਮਾਨ) : ਇਕ ਪਾਸੇ ਜਿਥੇ ਪੂਰੀ ਦੁਨੀਆਂ ਕੋਰੋਨਾ ਵਰਗੀ ਮਹਾਂਮਾਰੀ ਨਾਲ ਦਿਨ-ਬ-ਦਿਨ ਮੌਤ ਦੇ ਮੂੰਹ 'ਚ ਜਾ ਰਹੀ ਹੈ, ਉਥੇ ਬਠਿੰਡਾ 'ਚ ਰਾਸ਼ਨ ਦੀ ਵੰਡ ਨੂੰ ਲੈ ਕੇ ਅਕਾਲੀਆਂ ਤੇ ਕਾਂਗਰਸੀਆਂ ਵਿਚਕਾਰ ਸਿਆਸਤ ਭਖਣ ਲੱਗੀ ਹੈ। ਸੱਭ ਤੋਂ ਪਹਿਲਾਂ ਸਾਬਕਾ ਅਕਾਲੀ ਵਿਧਾਇਕ ਸਰੂਪ ਸਿੰਗਲਾ ਵਲੋਂ ਅਪਣੇ ਘਰ 'ਚ ਇਕ ਪ੍ਰੈੱਸ ਕਾਨਫ਼ਰੰਸ ਕਰ ਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ 'ਤੇ ਕੋਰੋਨਾ ਕਾਰਨ ਪੈਦਾ ਹੋਏ ਨਾਜ਼ੁਕ ਹਾਲਾਤ ਦੌਰਾਨ ਬਠਿੰਡਾ ਹਲਕੇ ਦੇ ਗ਼ਰੀਬਾਂ ਅਤੇ ਲੋੜਵੰਦਾਂ ਦੀ ਅਣਦੇਖੀ ਕਰਨ ਦਾ ਦੋਸ਼ ਲਗਾਇਆ ਹੈ, ਜਿਸ ਤੋਂ ਬਾਅਦ ਕਾਂਗਰਸੀਆਂ ਨੇ ਵੀ ਉਨ੍ਹਾਂ ਦੇ ਇਸ ਦਾਅਵੇ ਨੂੰ ਝੁਠਲਾਉਂਦਿਆਂ ਜਵਾਬ ਦਿਤਾ ਹੈ। ਇਸ ਤੋਂ ਇਲਾਵਾ ਵਿਤ ਮੰਤਰੀ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਵਲੋਂ ਵੀ ਅੱਜ ਸੋਸ਼ਲ ਮੀਡੀਆ 'ਤੇ ਇਕ ਵੀਡੀਉ ਵਾਇਰਲ ਕਰ ਕੇ ਸਾਬਕਾ ਵਿਧਾਇਕ ਸਿੰਗਲਾ ਉਪਰ ਸ਼ੋਹਰਤ ਲਈ ਤੱਥਾਂ ਤੋਂ ਰਹਿਤ ਬਿਆਨਬਾਜ਼ੀ ਕਰਨ ਦੇ ਦੋਸ਼ ਲਗਾਏ ਹਨ।

ਦਸਣਾ ਬਣਦਾ ਹੈ ਕਿ ਸਿੰਗਲਾ ਨੇ ਦਾਅਵਾ ਕੀਤਾ ਸੀ ਕਿ ਸ਼ਹਿਰ ਵਿਚ ਲੋੜ ਵੇਲੇ ਰਾਸ਼ਨ, ਦੁਧ ਅਤੇ ਦਵਾਈਆਂ ਨਾ ਮਿਲਣ ਕਰ ਕੇ ਲੋੜਵੰਦ ਤਬਕਿਆਂ ਦੀ ਦੁਰਦਸ਼ਾ ਹੋਈ ਪਈ ਹੈ। ਉਨ੍ਹਾਂ ਵਿੱਤ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਹਿਰ ਦੇ ਨੁਮਾਇੰਦਿਆਂ ਅਤੇ ਪ੍ਰਸ਼ਾਸਨ ਵਿਚਕਾਰ ਤਾਲਮੇਲ ਬਿਠਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਲੋੜਵੰਦਾਂ ਤਕ ਜ਼ਰੂਰੀ ਵਸਤਾਂ ਦੀ ਸਪਲਾਈ ਯਕੀਨੀ ਬਣਾਉਣ। ਸਿੰਗਲਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਗ਼ਰੀਬ ਤਬਕੇ ਹੁਣ ਅਗਰਵਾਲ ਸਭਾਵਾਂ, ਮੰਦਰਾਂ ਦੀਆਂ ਕਮੇਟੀਆਂ, ਗੁਰੂਘਰਾਂ ਅਤੇ ਹੋਰ ਧਾਰਮਕ ਸੰਸਥਾਵਾਂ ਵਲੋਂ ਦਿਤੇ ਜਾ ਰਹੇ ਲੰਗਰ ਅਤੇ ਹੋਰ ਜ਼ਰੂਰੀ ਵਸਤਾਂ ਦੇ ਸਹਾਰੇ ਅਪਣੀ ਦਿਨ ਕਟੀ ਕਰ ਰਹੇ ਹਨ ਜਦਕਿ ਵਿੱਤ ਮੰਤਰੀ ਇਸ ਦੌਰਾਨ ਸ਼ਹਿਰ ਵਿਚ ਤਿੰਨ ਚੱਕਰ ਮਾਰ ਗਏ ਹਨ ਪਰ ਅਜੇ ਤੱਕ ਉਨ੍ਹਾਂ ਗਰੀਬਾਂ ਦੀ ਮੱਦਦ ਲਈ ਸਰਕਾਰੀ ਖ਼ਜ਼ਾਨੇ ਵਿਚੋਂ ਇਕ ਧੇਲਾ ਵੀ ਨਹੀਂ ਦਿਤਾ ਹੈ।

File photoFile photo

ਉਧਰ ਸਾਬਕਾ ਅਕਾਲੀ ਵਿਧਾਇਕ ਦੇ ਇਸ ਬਿਆਨ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਆਗੂਆਂ ਚੇਅਰਮੈਨ ਕੇਕੇ ਅਗਰਵਾਲ, ਜਗਰੂਪ ਸਿੰਘ ਗਿੱਲ, ਅਰੁਣ ਵਧਾਵਨ ਅਤੇ ਅਸ਼ੋਕ ਪ੍ਰਧਾਨ ਨੇ ਅਕਾਲੀ ਆਗੂਆਂ ਵਲੋਂ ਇਸ ਵਿਸਵ ਵਿਆਪੀ ਮਹਾਂਮਾਰੀ 'ਚ ਜਾਣਬੁੱਝ ਕੇ ਸਿਆਸਤ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਚੰਗਾ ਹੁੰਦਾ ਜੇ ਸਿੰਗਲਾ ਮੀਡੀਆ ਵਿਚ ਜਾਣ ਤੋਂ ਪਹਿਲਾਂ ਤੱਥਾਂ ਦੀ ਪੜਤਾਲ ਕਰ ਲੈਂਦੇ। ਕਾਂਗਰਸੀ ਆਗੂਆਂ ਨੇ ਦਸਿਆ ਕਿ ਬਠਿੰਡਾ ਸ਼ਹਿਰ ਵਿਚ ਕੋਵਿਡ-19 ਦੇ ਮੱਦੇਨਜ਼ਰ ਰਾਹਤ ਕਾਰਜਾਂ ਲਈ ਪਹਿਲਾਂ ਹੀ ਸ਼ਹਿਰ ਨੂੰ 10 ਸੈਕਟਰਾਂ ਵਿਚ ਵੰਡ ਕੇ ਹਰ ਸੈਕਟਰ ਵਿਚ ਸੈਕਟਰ ਅਫ਼ਸਰ ਲਗਾਏ ਗਏ ਹਨ

ਤਾਂ ਜੋ ਜ਼ਰੂਰਤਾਂ ਅਨੁਸਾਰ ਹਰ ਵਸਤੂ ਦਾ ਪ੍ਰਬੰਧ ਕੀਤਾ ਜਾ ਸਕੇ ਅਤੇ ਲੋਕਾਂ ਤੱਕ ਲੋੜੀਂਦੇ ਪ੍ਰਬੰਧਾਂ ਦਾ ਲਾਭ ਪੁੱਜਦਾ ਕੀਤਾ ਜਾ ਸਕੇ। ਇਸੇ ਤਰ੍ਹਾਂ ਜ਼ਿਲ੍ਹੇ ਵਿਚ ਦੁਧ, ਸਬਜ਼ੀ, ਫਲ, ਰਾਸ਼ਨ ਦੀ ਘਰੋਂ ਘਰੀ ਸਪਲਾਈ ਕੀਤੀ ਜਾ ਰਹੀ ਹੈ। ਦਵਾਈਆਂ ਦੀਆਂ ਦੁਕਾਨਾਂ ਹਰ ਰੋਜ਼ ਸਵੇਰੇ 5 ਤੋਂ 7 ਵਜੇ ਤਕ ਖੁਲ੍ਹ ਰਹੀਆਂ ਹਨ ਅਤੇ ਘਰ-ਘਰ ਸਪਲਾਈ ਦੀ ਵੀ ਵਿਵਸਥਾ ਹੈ। ਅਰੁਣ ਵਧਾਵਨ ਅਤੇ ਅਸੋਕ ਪ੍ਰਧਾਨ, ਪਵਨ ਮਾਨੀ ਅਤੇ ਟਹਿਲ ਸਿੰਘ ਸੰਧੂ ਨੇ ਦੱਸਿਆ ਕਿ ਬਠਿੰਡਾ ਸ਼ਹਿਰ ਵਿਚ ਹਰ ਰੋਜ 25000 ਲੋਕਾਂ ਨੂੰ ਪੱਕਿਆ ਪਕਾਇਆ ਭੋਜਨ ਦਿਤਾ ਜਾ ਰਿਹਾ ਹੈ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement