
ਰਾਈਸੀਨਾਂ ਫ਼ਾਊਂਡੇਸ਼ਨ ਅਤੇ ਐਸ.ਡੀ.ਆਈ.ਸੀ. ਨੇ ਐਸ.ਐਸ.ਪੀ. ਦਫ਼ਤਰ ਵਿਚ ਸਥਾਪਤ ਕੀਤਾ ਸੈਨੇਟਾਈਜ਼ ਸਟੇਸ਼ਨ
ਸੰਗਰੂਰ (ਗੁਰਦਰਸ਼ਨ ਸਿੰਘ ਸਿੱਧੂ) : ਡੀ.ਸੀ. ਦਫਤਰ ਸੰਗਰੂਰ ਦੇ ਬਾਅਦ ਹੁਣ ਜ਼ਿਲ੍ਹਾ ਪੁਲਿਸ ਮੁਖੀ ਦਫ਼ਤਰ ਵਿਚ ਵੀ ਸੈਨੀਟਾਈਜ਼ ਸਟੇਸ਼ਨ ਸਥਾਪਤ ਕੀਤਾ ਗਿਆ ਹੈ। ਰਾਈਸੀਨਾਂ ਫ਼ਾਊਂਡੇਸ਼ਨ ਅਤੇ ਐਸ.ਡੀ.ਆਈ.ਸੀ. ਵਲੋਂ ਜ਼ਿਲ੍ਹੇ ਵਿਚ ਦੂਜਾ ਸੈਨੇਟਾਈਜ਼ ਸਟੇਸ਼ਨ ਭੇਟ ਕੀਤਾ ਗਿਆ। ਅੱਜ ਸੈਨੀਟਾਈਜ਼ ਸਟੇਸ਼ਨ ਦਾ ਉਦਘਾਟਨ ਐਸ.ਐਸ.ਪੀ. ਡਾ. ਸੰਦੀਪ ਗਰਗ ਨੇ ਕੀਤਾ। ਇਸ ਮੌਕੇ ਐਸ.ਪੀ (ਐਚ) ਸ਼ਰਨਜੀਤ ਸਿੰਘ, ਐਸ.ਪੀ. (ਡੀ), ਹਰਿੰਦਰ ਸਿੰਘ, ਡਾ. ਏ ਆਰ ਸ਼ਰਮਾ, ਚੈਂਬਰ ਦੇ ਜਿਲ੍ਹਾ ਪ੍ਰਧਾਨ ਘਨਸ਼ਾਮ ਕਾਂਸਲ ਵਿਸ਼ੇਸ਼ ਰੂਪ ਵਿਚ ਸ਼ਾਮਲ ਹੋਏ।
File photo
ਆਪਸੀ ਦੂਰੀ ਦਾ ਖਿਆਲ ਰਖਦੇ ਹੋਏ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਗਰਗ ਨੇ ਕਿਹਾ ਕਿ ਸੈਨੀਟਾਈਜ਼ ਸਟੇਸ਼ਨ ਸਥਾਪਤ ਹੋਣ ਨਾਲ ਹਰ ਨਾਗਰਿਕ ਨੂੰ ਰਾਹਤ ਮਿਲੇਗੀ। ਇਸ ਸਟੇਸ਼ਨ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ ਅਤੇ ਕਿਤੇ ਵੀ ਹੱਥ ਲਗਾਉਣ ਦੀ ਜ਼ਰੂਰਤ ਨਹੀਂ ਪਵੇਗੀ। ਪੈਰ ਅਤੇ ਹੱਥ ਸਾਫ਼ ਕਰਨ ਦੀ ਵਿਵਸਥਾ ਹੈ। ਇਸ ਤੋਂ ਬਾਅਦ ਫੁਹਾਰੇ ਨਾਲ ਪੂਰਾ ਸਰੀਰ ਸੈਨੀਟਾਈਜ਼ ਹੋਵੇਗੀ। ਇਸੇ ਸਟੇਸ਼ਨ ਵਿਚ ਸੈਂਸਰ ਨਾਲ ਲੈੱਸ ਡਰਾਈ ਦਾ ਪ੍ਰਬੰਧ ਹੈ। ਐਸ ਐਸ ਪੀ ਨੇ ਕਿਹਾ ਕਿ ਪੁਲੀਸ ਦੀ ਟੀਮ ਫ਼ੀਲਡ ਵਿਚ ਜੁਟੀ ਹੈ ਅਤੇ ਅਜਿਹੇ ਵਿਚ ਪੁਲਿਸ ਨੂੰ ਸੈਨੀਟਾਈਜ਼ ਕਰਨ ਦੀ ਸੱਭ ਤੋਂ ਜ਼ਿਆਦਾ ਜ਼ਰੂਰਤ ਹੈ।
ਡਾ. ਸ਼ਰਮਾ ਨੇ ਕਿਹਾ ਕਿ ਦੋ ਸੈਨੀਟਾਈਜ਼ ਸਟੇਸ਼ਨ ਜ਼ਿਲ੍ਹਾ ਸੰਗਰੂਰ ਵਿਚ ਸਥਾਪਤ ਕੀਤੇ ਜਾ ਚੁੱਕੇ ਹਨ। ਅਗਲੇ ਗੇੜ ਵਿਚ ਜ਼ਿਲ੍ਹਾ ਪਟਿਆਲਾ ਦੇ ਐਸ.ਐਸ.ਪੀ. ਦਫ਼ਤਰ ਤੋਂ ਇਲਾਵਾ ਅਗਲੇ ਗੇੜ ਵਿਚ ਜ਼ਿਲ੍ਹਾ ਪਟਿਆਲਾ ਦੇ ਐਸ.ਐਸ.ਪੀ. ਦਫ਼ਤਰ ਦੇ ਇਲਾਵਾ ਮਾਲੇਰਕੋਟਲਾ ਦੀ ਸਬਜ਼ੀ ਮੰਡੀ ਵਿਚ ਚੌਥਾ ਸਟੇਸ਼ਨ ਜਲਦ ਹੀ ਸਥਾਪਤ ਕੀਤਾ ਜਾਵੇਗਾ। ਚੈਂਬਰ ਦੇ ਜਿਲ੍ਹਾ ਪ੍ਰਧਾਨ ਕਾਂਸਲ ਨੇ ਕਿਹਾ ਕਿ ਸਾਬਕਾ ਜਿਲ੍ਹਾ ਪ੍ਰਧਾਨ ਬਲਵਿੰਦਰ ਜਿੰਦਲ ਨੇ ਨੈਕਸਸ ਕੰਪਨੀ ਨਾਲ ਮਿਲਕੇ ਡੀ ਸੀ ਥੋਰੀ ਦੇ ਨਿਰਦੇਸ਼ਾਂ ਦੇ ਤਹਿਤ ਨਾਰਥ ਇੰਡੀਆ ਵਚ ਇਹ ਪਹਿਲੀ ਖੋਜ ਕੀਤੀ ਹੈ।