
ਵਿਸ਼ੇਸ਼ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦਸਿਆ ਕਿ ਕੋਵਿਡ-19 ਮਹਾਂਮਾਰੀ ਫੈਲਣ ਤੋਂ ਰੋਕਣ ਲਈ ਦੂਜੇ ਸੂਬਿਆਂ ਤੋਂ ਕਟਾਈ ਦਾ ਕੰਮ ਮੁਕਾ ਕੇ ਜ਼ਿਲ੍ਹੇ ਵਿਚ
.ਰੂਪਨਗਰ ਕਮਲ ਭਾਰਜ, ਅਜਮੇਰ ਸਿੰਘ ਲੌਦੀਮਾਜਰਾ) : ਵਿਸ਼ੇਸ਼ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦਸਿਆ ਕਿ ਕੋਵਿਡ-19 ਮਹਾਂਮਾਰੀ ਫੈਲਣ ਤੋਂ ਰੋਕਣ ਲਈ ਦੂਜੇ ਸੂਬਿਆਂ ਤੋਂ ਕਟਾਈ ਦਾ ਕੰਮ ਮੁਕਾ ਕੇ ਜ਼ਿਲ੍ਹੇ ਵਿਚ ਆਉਣ ਵਾਲੀਆਂ ਕੰਬਾਇਨਾਂ ਨੂੰ ਸੈਨੀਟਾਈਜ਼ ਕਰਨ ਨੂੰ ਲਾਜ਼ਮੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਕੰਬਾਇਨਾਂ ਦੇ ਕਾਮਿਆਂ ਦੀ ਨਿਜੀ ਸਫ਼ਾਈ ਦਾ ਖ਼ਾਸ ਖਿਆਲ ਰਖਿਆ ਜਾਵੇ। ਕਿਸਾਨਾਂ ਅਤੇ ਕਾਮਿਆਂ ਨਾਲ ਘੱਟੋਂ ਘੱਟ 1 ਮੀਟਰ ਦਾ ਫ਼ਾਸਲਾ ਰਖਿਆ ਜਾਵੇ, ਕਿਸੇ ਵਲੋਂ ਵੀ ਇਕ ਦੂਜੇ ਨਾਲ ਹੱਥ ਨਾ ਮਿਲਾਇਆ ਜਾਵੇ, ਕੰਬਾਇਨਾਂ ਦੇ ਕਾਮਿਆਂ ਦੁਆਰਾ ਮਾਸਕ ਪਹਿਨਣਾ ਜ਼ਰੂਰੀ ਕਰਾਰ ਦਿਤਾ ਜਾਵੇ।