
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕਾਂ ਨੂੰ ਇਸ ਕੁਦਰਤੀ ਆਫਤ ਕੋਵਿਡ-19 ਨਾਲ ਨਜਿੱਠਣ ਲਈ ਪੰਜਾਬ ਦੇ ਸਾਰੇ ਲੋਕਾਂ ਨੂੰ ਹਰ ਸਮੇਂ ਮਾਸਕ ਪਾ ਕੇ ਰੱਖਣ ਦੇ
ਡੇਰਾਬੱਸੀ, (ਗੁਰਜੀਤ ਸਿੰਘ ਈਸਾਪੁਰ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕਾਂ ਨੂੰ ਇਸ ਕੁਦਰਤੀ ਆਫਤ ਕੋਵਿਡ-19 ਨਾਲ ਨਜਿੱਠਣ ਲਈ ਪੰਜਾਬ ਦੇ ਸਾਰੇ ਲੋਕਾਂ ਨੂੰ ਹਰ ਸਮੇਂ ਮਾਸਕ ਪਾ ਕੇ ਰੱਖਣ ਦੇ ਆਦੇਸ਼ ਜਾਰੀ ਕੀਤੇ ਗਏ ਹਨ । ਸ੍ਰੀ ਸੁਖਚੈਨ ਸਿੰਘ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਡੇਰਾਬੱਸੀ ਵੱਲੋਂ ਦੱਸਿਆ ਗਿਆ ਕਿ ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਵੱਲੋਂ ਗਰਾਮ ਗਰਾਮ ਪੰਚਾਇਤਾਂ ਵਿੱਚ ਬਣਾਏ ਗਏ ਔਰਤਾਂ ਦੇ ਸੈਲਫ ਹੈਲਪ ਗਰੁੱਪਾਂ ਰਾਹੀਂ ਕੱਪੜੇ ਦੇ ਡਬਲ ਲੇਅਰ ਵਾਲੇ ਮਾਸਕ ਤਿਆਰ ਕਰਵਾਏ ਜਾ ਰਹੇ ਹਨ ।
File photo
ਜਿਸ ਅਧੀਨ ਪਿੰਡਾਂ ਵਿੱਚ ਔਰਤਾਂ ਨੂੰ ਬਲਾਕ ਦਫਤਰ ਡੇਰਾਬੱਸੀ ਵੱਲੋਂ ਕੱਪੜਾ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਔਰਤਾਂ ਵੱਲੋਂ ਤਿਆਰ ਕੀਤੇ ਮਾਸਕ ਪਿੰਡਾਂ ਵਿਚੋਂ ਹੀ ਉਠਾਏ ਜਾ ਰਹੇ ਹਨ । ਮਾਸਕ ਬਣਾਉਣ ਬਦਲੇ ਪਿੰਡਾਂ ਦੀਆਂ ਔਰਤਾਂ ਨੂੰ ਪ੍ਰਤੀ ਮਾਸਕ ਤਿੰਨ ਰੁਪਏ ਮਿਹਨਤਾਨਾ ਵੀ ਦਿੱਤਾ ਜਾ ਰਿਹਾ ਹੈ । ਇਸ ਕੰਮ ਨੂੰ ਨੇਪਰੇ ਚਾੜ੍ਹਣ ਲਈ ਬਾਬਾ ਬਾਲਕ ਨਾਥ ਜੀ, ਸੈਲਫ ਹੈਲਪ ਗਰੁੱਪ ਜਾਸਨਾ ਖੁਰਦ, ਬਾਬਾ ਬਾਲਮੀਕੀ ਜੀ ਸੈਲਫ ਹੈਲਪ ਗਰੁੱਪ ਪਿੰਡ ਜਾਸਨਾ ਖੁਰਦ, ਬਾਬਾ ਰਾਮ ਦਾਸ ਜੀ ਸੈਲਫ ਹੈਲਪ ਗਰੁੱਪ ਜਾਸਨਾ ਖੁਰਦ, ਗੁਰੂ ਗੋਬਿੰਦ ਸਿੰਘ ਜੀ ਸੈਲਫ ਹੈਲਪ ਗਰੁੱਪ ਧਰਮਗੜ੍ਹ, ਬਾਬਾ ਬਾਲਾ ਜੀ
ਸੈਲਫ ਹੈਲਪ ਗਰੁੱਪ ਧਰਮਗੜ੍ਹ, ਧੰਨ ਨਿਰੰਕਾਰ ਸੈਲਫ ਹੈਲਪ ਗਰੁੱਪ ਪੂਨਸਰ, ਗੁਰੂ ਗੋਬਿੰਦ ਸਿੰਘ ਸੈਲਫ ਹੈਲਪ ਗਰੁੱਪ ਪੂਨਸਰ, ਰਾਧਾ ਸੁਆਮੀ ਸੈਲਫ ਹੈਲਪ ਗਰੁੱਪ ਪੂਨਸਰ, ਰਾਧਾ ਰਾਧਾ ਸੈਲਫ ਹੈਲਪ ਗਰੁੱਪ ਪੂਨਸਰ, ਸ੍ਰੀ ਗੁਰੂ ਨਾਨਕ ਦੇਵ ਆਜੀਵਕਾ ਸੈਲਫ ਹੈਲਪ ਗਰੁੱਪ ਬੇਹੜਾ ਅਤੇ ਸ੍ਰੀ ਗੁਰੂ ਨਾਨਕ ਦੇਵ ਆਜੀਵਕਾ ਸੈਲਫ ਹੈਲਪ ਗਰੁੱਪ ਸੰਗੋਧ, ਮਾਈ ਭਾਗੋ ਸੈਲਫ ਹੈਲਪ ਗਰੁੱਪ ਤੋਗਾਂਪਰ ਅਤੇ ਸੈਲਫ ਹੈਲਪ ਗਰੁੱਪ ਸਮਗੋਲੀ ਦੇ ਸਹਿਯੋਗ ਨਾਲ ਮਾਸਕ ਬਣਾਉਣ ਦਾ ਕੰਮ ਕਰਵਾਇਆ ਜਾ ਰਿਹਾ ਹੈ। ਇਹ ਮਾਸਕ 10 ਰੁਪਏ ਪ੍ਰਤੀ ਮਾਸਕ ਦੇ ਹਿਸਾਬ ਨਾਲ ਪਿੰਡਾਂ ਵਿੱਚ ਲੋੜਵੰਦ ਵਿਅਕਤੀਆਂ ਨੂੰ ਵੇਚਿਆ ਜਾਣਾ ਹੈ। ਇਹ ਮਾਸਕ ਸਾਬਣ ਨਾਲ ਧੋਣ ਤੋਂ ਬਾਅਦ ਦੁਬਾਰਾ ਫਿਰ ਵਰਤੇ ਜਾ ਸਕਦੇ ਹਨ।