
ਨਗਰ ਪੰਚਾਇਤ ਮੁੱਦਕੀ ਦੇ ਦਫਤਰ ਵਿਖੇ ਯਾਦਵਿੰਦਰ ਸਿੰਘ ਨਾਇਬ ਤਹਿਸੀਲਦਾਰ ਤਲਵੰਡੀ ਭਾਈ ਨੇ ਬੀਤੇ ਦਿਨੀ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ। ਜਿਸ ਵਿਚ
ਮੁੱਦਕੀ (ਪ੍ਰੇਮ ਮਨਚੰਦਾ) : ਨਗਰ ਪੰਚਾਇਤ ਮੁੱਦਕੀ ਦੇ ਦਫਤਰ ਵਿਖੇ ਯਾਦਵਿੰਦਰ ਸਿੰਘ ਨਾਇਬ ਤਹਿਸੀਲਦਾਰ ਤਲਵੰਡੀ ਭਾਈ ਨੇ ਬੀਤੇ ਦਿਨੀ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ। ਜਿਸ ਵਿਚ ਉਨ੍ਹਾਂ ਨੇ ਦੁਕਾਨਦਾਰਾਂ ਨੂੰ ਕਿਹਾ ਕਿ ਉਹ ਕਰਫਿਊ ਵਿਚ ਲੋਕਾਂ ਨੂੰ ਘਰਾਂ ਵਿਚ ਰਾਸ਼ਨ ਪਹੁੰਚਾਉਂਣਾ ਪੂਰਾ ਯਕੀਨੀ ਬਣਾਉਂਣ। ਨਾਇਬ ਤਹਿਸੀਲਦਾਰ ਨੇ ਅੱਗੇ ਕਿਹਾ ਕਿ ਮੁੱਦਕੀ ਦੇ ਕੁਝ ਦੁਕਾਨਦਾਰਾਂ ਵਲੋਂ ਵੱਧ ਰੇਟ ਤੇ ਰਾਸ਼ਨ ਵੇਚਣ ਦੀਆਂ ਸ਼ਿਕਾਇਤਾ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਨੂੰ ਘੱਟ ਮੁਨਾਫਾ ਕਮਾਉਂਣਾ ਚਾਹੀਦਾ ਹੈ।
File photo
ਪ੍ਰੰਤੂ ਕੁਝ ਦੁਕਾਨਦਾਰ ਕਾਲਾਬਜਾਰੀ ਕਰਨ ਵਿਚ ਲੱਗੇ ਹੋਏ ਹਨ। ਨਾਇਬ ਤਹਿਸੀਲਦਾਰ ਤਲਵੰਡੀ ਭਾਈ ਯਾਦਵਿੰਦਰ ਸਿੰਘ ਨੇ ਇਸ ਸਮੇ ਦੁਕਾਨਦਾਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਵੀ ਦੁਕਾਨਦਾਰ ਜੇਕਰ ਵੱਧ ਰੇਟ ਤੇ ਦੁੱਧ, ਸਬਜ਼ੀ ਆਦਿ ਰਾਸ਼ਨ ਵੇਚਦਾ ਪਾਇਆ ਗਿਆ ਤਾਂ ਉਸਦੇ ਵਿਰੁੱਧ ਕਨੂੰਨੀ ਕਾਰਵਾਈ ਹੋਵੇਗੀ। ਇਸ ਮੌਕੇ ਰੀਡਰ ਮਨੋਹਰ ਲਾਲ, ਐੱਸ.ਆਈ. ਕੁਲਵੰਤ ਸਿੰਘ, ਸਾ. ਐੱਮ.ਸੀ. ਰੋਸ਼ਨ ਲਾਲ ਮਨਚੰਦਾ, ਸਾ. ਐੱਮ.ਸੀ. ਲੱਕੀ ਮਨਚੰਦਾ, ਬਲਵੀਰ ਸਿੰਘ ਪਟਵਾਰੀ, ਸਾ. ਐੱਮ.ਸੀ. ਸੁਖਚੈਨ ਸਿੰਘ ਖੋਸਾ ਆਦਿ ਸਟਾਫ ਤੋਂ ਇਲਾਵਾ ਕਸਬੇ ਦੇ ਦੁਕਾਨਦਾਰ ਹਾਜਰ ਸਨ।