
ਪੁਲਿਸ ਮੁਲਾਜ਼ਮ ਦਾ ਹੱਥ ਬਾਂਹ ਨਾਲੋਂ ਹੋਇਆ ਵੱਖ
ਪਟਿਆਲਾ: ਸਨੌਰ-ਪਟਿਆਲਾ ਰੋਡ 'ਤੇ ਉਸ ਸਮੇਂ ਤਣਾਅ ਦਾ ਮਾਹੌਲ ਬਣ ਗਿਆ ਜਦੋਂ ਕੁੱਝ ਨਿਹੰਗ ਸਿੰਘਾਂ ਨੇ ਪੁਲਿਸ ਟੀਮ 'ਤੇ ਕਿਰਪਾਨਾਂ ਨਾਲ ਹਮਲਾ ਕਰ ਕੇ ਇਕ ਪੁਲਿਸ ਵਾਲੇ ਦਾ ਹੱਥ ਬਾਂਹ ਨਾਲੋਂ ਵੱਖ ਕਰ ਦਿੱਤਾ। ਦਰਅਸਲ ਪੁਲਿਸ ਟੀਮ ਨਿਹੰਗ ਸਿੰਘਾਂ ਨੂੰ ਇੱਥੇ ਸਥਿਤ ਸਬਜ਼ੀ ਮੰਡੀ ਵਿਚ ਜਾਣ ਤੋਂ ਰੋਕ ਰਹੀ ਸੀ, ਜਿਸ ਤੋਂ ਬਾਅਦ ਨਿਹੰਗ ਸਿੰਘਾਂ ਨੇ ਅਪਣੀ ਗੱਡੀ ਪੁਲਿਸ ਵੱਲੋਂ ਲਗਾਏ ਗਏ ਬੈਰੀਕੇਡਾਂ 'ਤੇ ਚੜ੍ਹਾ ਦਿੱਤੀ।
Patiala
ਇਸ ਮਗਰੋਂ ਜਦੋਂ ਪੁਲਿਸ ਟੀਮ ਨੇ ਨਿਹੰਗਾਂ ਦੀ ਗੱਡੀ ਨੂੰ ਰੋਕਿਆ ਤਾਂ ਇਕ ਨਿਹੰਗ ਨੇ ਗੱਡੀ ਵਿਚੋਂ ਉਤਰ ਕੇ ਪੁਲਿਸ ਟੀਮ 'ਤੇ ਹਮਲਾ ਕਰ ਦਿੱਤਾ, ਇਸ ਦੌਰਾਨ ਨਿਹੰਗ ਨੇ ਕ੍ਰਿਪਾਨ ਨਾਲ ਇਕ ਪੁਲਿਸ ਮੁਲਾਜ਼ਮ ਦਾ ਹੱਥ ਬਾਂਹ ਨਾਲੋਂ ਵੱਖ ਕਰ ਦਿੱਤਾ ਅਤੇ ਐਸਐਚਓ ਸਮੇਤ ਹੋਰ ਕਈ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਏ।
Patiala
ਇਸ ਸਬੰਧੀ ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਮਲੇ ਦੌਰਾਨ ਜਿਸ ਪੁਲਸ ਮੁਲਾਜ਼ਮ ਦਾ ਹੱਥ ਕੱਟਿਆ ਗਿਆ, ਉਸ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਹਮਲਾ ਕਰਨ ਵਾਲੇ ਨਿਹੰਗ ਸਿੰਘਾਂ ਦਾ ਪਿੱਛਾ ਕਰਦੇ ਹੋਏ ਪਿੰਡ ਬਲਬੇੜਾ ਵਿਖੇ ਇਕ ਗੁਰਦੁਆਰਾ ਖਿਚੜੀ ਸਾਹਿਬ ਦੀ ਘੇਰਾਬੰਦੀ ਕੀਤੀ ਗਈ ਹਾ, ਜਲਦ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।
Patiala
ਪੁਲਿਸ 'ਤੇ ਨਿਹੰਗ ਤਲਵਾਰ ਨਾਲ ਹਮਲਾ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਨਿਹੰਗ ਸਿੰਘ ਬਲਬੇੜਾ ਖੇਤਰ ‘ਚ ਬਣੇ ਗੁਰਦੁਆਰਾ ਖਿੱਚੜੀ ਸਾਹਬ ਦਾ ਵਸਨੀਕ ਦਸੇ ਜਾ ਰਹੇ ਹਨ। ਉਹ ਘਟਨਾ ਤੋਂ ਬਾਅਦ ਗੁਰਦੁਆਰੇ ‘ਚ ਲੁਕ ਗਏ। ਪੁਲਿਸ ਅਧਿਕਾਰੀ ਪਿੱਛਾ ਕਰਦੇ ਹੋਏ ਇਸ ਗੁਰਦੁਆਰੇ ਪਹੁੰਚ ਗਏ ਹਨ। ਪੁਲਿਸ ਪਾਰਟੀ ਨਿਹੰਗ ਹਮਲਾਵਰਾਂ ਨੂੰ ਆਤਮ ਸਮਰਪਣ ਕਰਨ ਦੀ ਚੇਤਾਵਨੀ ਦੇ ਰਹੀ ਹੈ।
Patiala
ਏਡੀਜੀਪੀ ਰਾਕੇਸ਼ ਚੰਦਰ ਤੇ ਕਮਾਂਡੋ ਫੋਰਸ ਵੀ ਮੌਕੇ ‘ਤੇ ਪਹੁੰਚ ਗਏ ਹਨ। ਏਡੀਜੀਪੀ ਖੁਦ ਕਮਾਂਡ ਲੈ ਰਹੇ ਹਨ। ਦੱਸ ਦਈਏ ਕਿ ਕੋਰੋਨਾ ਦੀ ਮਹਾਂਮਾਰੀ ਦੇ ਚਲਦਿਆਂ ਸੂਬੇ ਵਿਚ ਕਰਫਿਊ ਲਗਾਇਆ ਹੋਇਆ ਹੈ, ਜਿਸ ਦੇ ਚਲਦਿਆਂ ਲੋਕਾਂ ਨੂੰ ਕਿਤੇ ਵੀ ਇਕੱਠ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਪਰ ਪਟਿਆਲਾ ਵਿਖੇ ਵਾਪਰੀ ਇਸ ਘਟਨਾ ਕਾਰਨ ਪੂਰੇ ਇਲਾਕੇ ਵਿਚ ਤਣਾਅ ਦਾ ਮਾਹੌਲ ਪੈਦਾ ਹੋ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।