
ਕੋਰੋਨਾ ਤੋਂ ਬਚਾਉ ਲਈ ਲੱਗੇ ਕਰਫ਼ਿਊ ਕਾਰਨ ਹੋਰਨਾਂ ਬੀਮਾਰੀਆਂ ਤੋਂ ਪੀੜਤ ਲੋਕ ਅਪਣੀ ਦਵਾਈ ਲਈ ਤਰਸ ਗਏ ਹਨ। ਸੁਨਾਮ ਏਕਤਾ ਨਗਰ ਇਲਾਕੇ ਦੇ ਵਸਨੀਕ
ਸੁਨਾਮ ਊਧਮ ਸਿੰਘ ਵਾਲਾ (ਦਰਸ਼ਨ ਸਿੰਘ ਚੌਹਾਨ) : ਕੋਰੋਨਾ ਤੋਂ ਬਚਾਉ ਲਈ ਲੱਗੇ ਕਰਫ਼ਿਊ ਕਾਰਨ ਹੋਰਨਾਂ ਬੀਮਾਰੀਆਂ ਤੋਂ ਪੀੜਤ ਲੋਕ ਅਪਣੀ ਦਵਾਈ ਲਈ ਤਰਸ ਗਏ ਹਨ। ਸੁਨਾਮ ਏਕਤਾ ਨਗਰ ਇਲਾਕੇ ਦੇ ਵਸਨੀਕ ਨੌਜਵਾਨ ਭਾਰਤ ਸਭਾ ਦੇ ਆਗੂ ਦਰਸ਼ਨ ਸਿੰਘ ਨੇ ਦਸਿਆ ਕਿ ਉਨ੍ਹਾਂ ਦੇ ਇਲਾਕੇ ਵਿਚ ਹੀ ਕਰੀਬ ਇਕ ਦਰਜਨ ਮਰੀਜ਼ ਦਵਾਈ ਬਿਨਾਂ ਬੀਮਾਰੀ ਦਾ ਸਾਹਮਣਾ ਕਰ ਰਹੇ ਹਨ।
ਆਗੂ ਨੇ ਦਸਿਆ ਕਿ ਇਨ੍ਹਾਂ ਵੱਖ ਵੱਖ ਬੀਮਾਰੀਆਂ ਤੋਂ ਪੀੜਤਾਂ ਵਿਚ ਬਜ਼ੁਰਗ, ਨੌਜਵਾਨ ਅਤੇ ਔਰਤਾਂ ਸ਼ਾਮਲ ਹਨ। ਉਸ ਦਸਿਆ ਕਿ ਇਸ ਸਾਰੇ ਮਰੀਜ਼ ਗ਼ਰੀਬ ਮਜ਼ਦੂਰ ਪਰਵਾਰਾਂ ਨਾਲ ਸਬੰਧ ਰੱਖਦੇ ਹਨ। ਉਸ ਦਸਿਆ ਕਿ ਇਸੇ ਇਲਾਕੇ ਦਾ ਜੋਨੀ ਕੁਮਾਰ ਕਰੀਬ ਦੋ ਮਹੀਨੇ ਪਹਿਲਾਂ ਲੈਂਟਰ ਹੇਠ ਦੱਬ ਗਿਆ ਸੀ, ਜਿਸ ਕਾਰਨ ਉਸ ਦੀ ਇੱਕ ਅੱਖ ਦੀ ਰੌਸ਼ਨੀ ਘਟ ਗਈ, ਜਿਸ ਦੀ ਦਵਾਈ ਟੋਹਾਨੇ ਤੋਂ ਚਲਦੀ ਹੈ ਕਰਫ਼ਿਊ ਕਾਰਨ ਉਸ ਨੂੰ ਦਵਾਈ ਨਹੀਂ ਮਿਲ ਰਹੀ। ਇਸੇ ਤਰ੍ਹਾਂ ਪੂਜਾ ਨਾਮੀ ਮਰੀਜ਼ ਨੂੰ ਦਿਮਾਗ਼ੀ ਬਿਮਾਰੀ ਹੈ।
ਬਜ਼ੁਰਗ ਦੇਸ ਰਾਜ ਨੂੰ ਗੋਡਿਆਂ ਦੀ ਗੰਭੀਰ ਸਮੱਸਿਆ ਹੈ। ਹਰਪ੍ਰੀਤ ਸਿੰਘ ਦੇ ਮੂੰਹ ਤੇ ਅਜੀਬ ਕਿਸਮ ਦਾ ਗੜ੍ਹ ਨਿਕਲਿਆ ਹੈ ਉਸ ਦੇ ਘਰ ਦਿਆਂ ਨੂੰ ਡਰ ਹੈ ਕਿ ਕਿਧਰੇ ਕੋਈ ਲਾ ਇਲਾਜ਼ ਬਿਮਾਰੀ ਨਾ ਬਣ ਜਾਵੇ। ਅਮਰਜੀਤ ਕੌਰ ਨੂੰ ਪੇਟ ਅਤੇ ਹਰਬੰਸ ਕੌਰ ਨੂੰ ਦਮੇ ਦੀ ਬਿਮਾਰੀ ਹੈ। 35 ਸਾਲਾ ਸੁਖਪਾਲ ਕੌਰ ਦੀ ਕਿਸੇ ਗੰਭੀਰ ਰੋਗ ਦੀ ਦਵਾਈ ਜਲੰਧਰ ਤੋਂ ਚੱਲ ਰਹੀ ਹੈ।