
ਕੋਰੋਨਾ ਰੋਕੂ ਟੀਕਾਕਰਨ ਲਈ ਝੰਡਾ ਬਰਦਾਰ ਬਣੀ 105 ਸਾਲ ਦੀ ਮਾਤਾ ਕਰਤਾਰ ਕੌਰ
ਅਪਣੇ 80 ਸਾਲ ਦੇ ਪੁੱਤਰ ਅਤੇ ਪ੍ਰਵਾਰ ਸਮੇਤ ਲਵਾਇਆ ਟੀਕਾ
ਮੋਗਾ, 11 ਅਪ੍ਰੈਲ (ਹਰਬੰਸ ਢਿੱਲੋਂ) : ਕੋਰੋਨਾ ਵਾਇਰਸ ਦੀ ਬਿਮਾਰੀ ਤੋਂ ਬਚਾਅ ਲਈ ਟੀਕਾਕਰਨ ਦੀ ਮੁਹਿੰਮ ਪੂਰੇ ਜ਼ੋਰਾਂ ਉਤੇ ਜਾਰੀ ਹੈ | ਪੰਜਾਬ ਵਿਚ ਵੀ 45 ਸਾਲ ਤੋਂ ਉਪਰ ਉਮਰ ਵਾਲੇ ਵਿਅਕਤੀ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ | ਅਜਿਹੇ ਮੌਕੇ ਸ਼ਹਿਰ ਮੋਗਾ ਦੀ ਇਕ 105 ਸਾਲਾ ਦੀ ਮਾਤਾ ਕਰਤਾਰ ਕੌਰ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਝੰਡਾ ਬਰਦਾਰ ਬਣਦਿਆਂ ਜਿਥੇ ਖ਼ੁਦ ਟੀਕਾ ਲਵਾਇਆ, ਉਥੇ ਹੀ ਉਸ ਦੇ 80 ਸਾਲਾਂ ਦੇ ਪੁੱਤਰ ਅਤੇ ਪੂਰੇ ਪ੍ਰਵਾਰ ਨੇ ਵੀ ਲੋਕਾਂ ਵਿਚ ਜਾਗਰੂਕਤਾ ਦਾ ਸੁਨੇਹਾ ਦਿਤਾ ਹੈ | ਮਾimageਤਾ ਕਰਤਾਰ ਕੌਰ ਭਾਵੇਂਕਿ ਪਿੰਡ ਭਿੰਡਰ ਖੁਰਦ ਨਾਲ ਸਬੰਧ ਰਖਦੀ ਹੈ ਪਰ ਹੁਣ ਉਹ ਅਪਣੇ
ਪੁੱਤਰ ਹਰਵਿੰਦਰ ਸਿੰਘ ਕੋਲ ਮੋਗਾ ਵਿਖੇ ਰਹਿ ਰਹੀ ਹੈ | ਮਾਤਾ ਨੇ ਅਪਣੇ ਪ੍ਰਵਾਰ ਸਮੇਤ ਵਾਰਡ ਨੰਬਰ 3 ਵਿਚ ਲੱਗੇ ਕੈਂਪ ਵਿਚ ਟੀਕਾ ਲਗਵਾਇਆ | ਇਹ ਕੈਂਪ ਉਨ੍ਹਾਂ ਦੇ ਦੋਹਤੇ ਅਤੇ ਸਾਬਕਾ ਕੌਂਸਲਰ ਮਨਜੀਤ ਸਿੰਘ ਮਾਨ ਦੀ ਅਗਵਾਈ ਵਿਚ ਲਗਾਇਆ ਗਿਆ ਸੀ | ਕੈਂਪ ਵਿਚ 188 ਤੋਂ ਵੱਧ ਲੋਕਾਂ ਨੂੰ ਟੀਕਾ ਲਗਾਇਆ ਗਿਆ | ਮਾਤਾ ਕਰਤਾਰ ਕੌਰ ਦੇ ਇਸ ਜਜਬੇ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਹਰ ਤਰ੍ਹਾਂ ਦੇ ਭਰਮ ਭੁਲੇਖੇ ਨੂੰ ਪਾਸੇ ਰੱਖ ਕੇ ਅਪਣਾ ਅਤੇ ਅਪਣੇ ਪ੍ਰਵਾਰ ਦਾ ਟੀਕਾਕਰਨ ਕਰਵਾਉਣ |
ਫੋਟੋ ਨੰਬਰ-11 ਮੋਗਾ 07 ਪੀ