ਕਿਸਾਨੀ ਮੋਰਚੇ ਦੀ ਸਫ਼ਲਤਾ ਲਈ ਪੰਜਾਬ ਦੇ ਨੌਜਵਾਨਾਂ ਦੀ ਰੱਖਿਆ ਹੈ ਜ਼ਰੂਰੀ: ਨਵਜੋਤ ਸਿੰਘ ਸਿੱਧੂ
Published : Apr 12, 2021, 3:10 pm IST
Updated : Apr 12, 2021, 3:10 pm IST
SHARE ARTICLE
 Navjot Singh Sidhu
Navjot Singh Sidhu

ਨਵਜੋਤ ਸਿੰਘ ਸਿੱਧੂ ਵੱਲੋਂ ਰੋਜਾਨਾ ਕੁਝ ਸ਼ਾਇਰਾਨਾ ਅੰਦਾਜ਼ 'ਚ ਨਿੱਤ ਨਵਾਂ ਟਵੀਟ ਕਰਦੇ ਹਨ।

ਚੰਡੀਗੜ੍ਹ: ਕਾਂਗਰਸ ਲੀਡਰ ਤੇ ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕੈਬਿਨੇਟ 'ਚ ਮੰਤਰੀ ਬਣਨ ਦੀਆਂ ਕਿਆਸ ਲਗਾਈਆਂ ਜਾ ਰਹੀਆਂ ਹਨ। ਦੂਜੇ ਪਾਸੇ ਹੁਣ ਇਕ ਵਾਰ ਫਿਰ ਨਵਜੋਤ ਸੰਘ ਸਿੱਧੂ ਵੱਲੋਂ ਇਕ ਹੋਰ ਟਵੀਟ ਕੀਤਾ ਗਿਆ ਹੈ। ਇਸ ਤੋਂ ਪਹਿਲਾ ਵਿਚ ਨਵਜੋਤ ਸਿੰਘ ਸਿੱਧੂ ਨੇ ਕੁਝ ਸ਼ਾਇਰਾਨਾ ਅੰਦਾਜ਼ 'ਚ ਟਵੀਟ ਕੀਤਾ ਸੀ। 

Navjot singh sidhuNavjot singh sidhu

ਨਵਜੋਤ ਸਿੰਘ ਸਿੱਧੂ  ਦਾ ਟਵੀਟ 
ਸਿੱਧੂ ਨੇ ਟਵੀਟ ਕਰ ਲਿਖਿਆ ਕਿ "ਨੌਜਵਾਨਾਂ ਨੇ ਪੰਜਾਬ ਦਾ ਅਕਸ ਬਣਾਇਆ ਹੈ, ਮਾਣ ਪ੍ਰਾਪਤ ਕੀਤਾ ਅਤੇ ਜਨਤਕ ਧਾਰਨਾ ਨੂੰ ਉੜਤਾ ਪੰਜਾਬ ਤੋਂ ਚੜਦਾ ਪੰਜਾਬ ਤੱਕ ਬਦਲਿਆ ਹੈ! ਸਾਨੂੰ ਆਪਣੇ ਨੌਜਵਾਨਾਂ ਲਈ ਭਵਿੱਖ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ, ਉਨ੍ਹਾਂ ਦੀ ਰੱਖਿਆ ਕਰਨੀ ਚਾਹੀਦੀ ਹੈ, ਇਨ੍ਹਾਂ ਮੁਸ਼ਕਲ ਸਮਿਆਂ ਵਿੱਚ ਕਿਸਾਨ ਯੂਨੀਅਨਾਂ ਦੇ ਲੀਡਰਾਂ ਦੀ ਸੂਝ ਬੂਝ ਅਤੇ ਨੌਜਵਾਨਾਂ ਦਾ ਜੋਸ਼ "ਮੋਰਚੇ ਦੀ" ਸਫਲਤਾ ਲਈ ਇੱਕ ਸੰਪੂਰਨ ਸਹਿਯੋਗ ਹੈ।"

navjot singh sidhunavjot singh sidhu

ਦੱਸਣਯੋਗ ਹੈ ਕਿ ਨਵਜੋਤ ਸੰਘ ਸਿੱਧੂ ਵੱਲੋਂ ਰੋਜਾਨਾ ਕੁਝ ਸ਼ਾਇਰਾਨਾ ਅੰਦਾਜ਼ 'ਚ ਨਿੱਤ ਨਵਾਂ ਟਵੀਟ ਕਰਦੇ ਹਨ।  ਅੱਜ ਫਿਰ ਸਿੱਧੂ ਨੇ ਅਜਿਹਾ ਹੀ ਕੁਝ ਇਸ ਤਰ੍ਹਾਂ ਦਾ ਟਵੀਟ ਕੀਤਾ ਹੈ। ਸਿੱਧੂ ਨੇ ਲਿਖਿਆ, 'ਖਵਾਹਿਸ਼ੇ ਮੇਰੀ ਅਧੂਰੀ ਹੀ ਸਹੀ ਪਰ ਕੋਸ਼ਿਸ਼ੇਂ ਪੂਰੀ ਕਰਤਾ ਹੂੰ।' ਹੁਣ ਸਿੱਧੂ ਦੇ ਟਵੀਟ ਦੇ ਕਈ ਮਾਇਨੇ ਕੱਢੇ ਜਾ ਰਹੇ ਹਨ। ਇਹ ਵੀ ਚਰਚਾ ਹੈ ਕਿ ਸਿੱਧੂ ਜਲਦ ਹੀ ਪੰਜਾਬ ਕੈਬਨਿਟ ਦਾ ਹਿੱਸਾ ਹੋ ਸਕਦੇ ਹਨ। 

navjot singh sidhuNavjot singh sidhu Tweet

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement