
ਵਾਰਦਾਤ ਸੀਸੀਟੀਵੀ ਵਿਚ ਕੈਦ, ਸੁਰੱਖਿਆ ਕਰਮਚਾਰੀ ਗ਼ਾਇਬ
ਚੰਡੀਗੜ੍ਹ (ਤਰੁਣ ਭਜਨੀ): ਚੰਡੀਗੜ੍ਹ ਸੈਕਟਰ-34 ਸਥਿਤ ਐਕਸਿਸ ਬੈਂਕ ਵਿੱਚ ਵੱਡੀ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਮੁਢਲੀ ਜਾਣਕਾਰੀ ਅਨੁਸਾਰ ਬੈਂਕ ਵਿੱਚੋਂ 3-4 ਕਰੋੜ ਚੋਰੀ ਹੋਣ ਦੀ ਜਾਣਕਾਰੀ ਮਿਲੀ ਹੈ। ਚੋਰੀ ਦਾ ਦੋਸ਼ ਬੈਂਕ ਦੇ ਗਾਰਡ ’ਤੇ ਹੀ ਲਾਇਆ ਜਾ ਰਿਹਾ ਹੈ। ਚੋਰੀ ਦੀ ਸਾਰੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਪੁਲਿਸ ਨੂੰ ਇਸ ਘਟਨਾ ਦਾ ਪਤਾ ਐਤਵਾਰ ਲੱਗਾ, ਜਿਸ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ।
Thief
ਜਾਣਕਾਰੀ ਮੁਤਾਬਕ ਸੁਰੱਖਿਆ ਕਰਮਚਾਰੀ ਦੀ ਡਿਊਟੀ ਰਾਤੀ 10 ਵਜੇ ਤੋਂ 6 ਵਜੇ ਤੱਕ ਸੀ। ਰਾਤ ਨੂੰ ਉਸ ਨੇ ਟਰੱਕਾਂ ਤੋਂ ਰੁਪਏ ਕੱਢ ਕੇ ਫ਼ਰਾਰ ਹੋਇਆ। ਬੈਂਕ ਦੇ ਕੋਲ ਸੁਰੱਖਿਆ ਲਈ ਪੁਲਿਸ ਦੇ ਜਵਾਨ ਸਨ। ਉਨ੍ਹਾਂ ਨੂੰ ਵੀ ਚੋਰੀ ਦੇ ਬਾਰੇ ਵਿਚ ਪਤਾ ਨਹੀਂ ਲੱਗਾ। ਐਕਸਿਸ ਬੈਂਕ ਵਿਚ ਕੰਮ ਕਰਨ ਵਾਲਾ ਸੁਰੱਖਿਆ ਕਰਮਚਾਰੀ ਰਾਤ ਨੂੰ ਬੈਂਕ ਤੋਂ ਕਰੀਬ 3 ਤੋਂ 4 ਕਰੋੜ ਰੁਪਏ ਕੱਢ ਕੇ ਫ਼ਰਾਰ ਹੋ ਗਿਆ।
Axis Bank
ਐਤਵਾਰ ਹੋਣ ਦੇ ਕਾਰਨ ਬੈਂਕ ਦੀ ਬ੍ਰਾਂਚ ਬੰਦ ਸੀ। ਪੁਲਿਸ ਨੂੰ ਅੱਜ ਸਵੇਰੇ ਚੋਰੀ ਦੀ ਘਟਨਾ ਦੀ ਜਾਣਕਾਰੀ ਹੋਈ ਤਾਂ ਪੁਲਿਸ ਦੇ ਉਚ ਅਧਿਕਾਰੀਆਂ ਨੂੰ ਇਸਦੀ ਸੂਚਨਾ ਦਿਤੀ ਗਈ। ਉਸ ਦੇ ਬਾਅਦ ਮੌਕੇ ਉੱਤੇ ਪੁਲਿਸ ਦੇ ਵੱਡੇ ਅਧਿਕਾਰੀ ਪਹੁੰਚ ਕੇ ਜਾਂਚ ਕਰ ਰਹੇ ਹਨ। ਮੌਕੇ ’ਤੇ ਏ.ਐਸ.ਪੀ. ਸ਼ਰੁਤੀ ਅਰੋੜਾ , ਸੈਕਟਰ - 34 ਥਾਣਾ ਮੁੱਖੀ ਰਾਜੀਵ ਸਹਿਤ ਕਈ ਹੋਰ ਅਧਿਕਾਰੀਆਂ ਨੇ ਮੌਕੇ ਉੱਤੇ ਪਹੁੰਚਕੇ ਤਹਕੀਕਾਤ ਕੀਤੀ। ਸੁਰੱਖਿਆ ਕਰਮਚਾਰੀ ਨੂੰ ਫੜਨ ਲਈ ਟੀਮਾਂ ਨੂੰ ਭੇਜਿਆ ਜਾ ਰਿਹਾ ਹੈ।
ਪੁਲਿਸ ਨੇ ਦੱਸਿਆ ਕਿ ਐਕਸਿਸ ਬੈਂਕ ਵਿਚ ਚੋਰੀ ਕਰਨ ਵਾਲੇ ਦਾ ਨਾਮ ਸੁਮਿਤ ਹੈ। ਉਹ ਮੋਹਾਲੀ ਦੇ ਫੇਜ - 8 ਦਾ ਰਹਿਣ ਵਾਲਾ ਹੈ। ਜਾਣਕਾਰੀ ਅਨੁਸਾਰ ਸੈਕਟਰ - 34 ਦੇ ਬੈਂਕ ਵਿਚ ਕੈਸ਼ ਜਮਾਂ ਕਰਨ ਲਈ ਜਾਂਦਾ ਹੈ। ਰਾਤ ਨੂੰ ਸੁਮਿਤ ਨੇ ਕੈਸ਼ ਵਾਲੇ ਟਰੱਕ ਨੂੰ ਕੱਟਰ ਨਾਲ ਕੱਟਿਆ ਅਤੇ ਉਸ ਵਿਚ ਤੋਂ ਕੈਸ਼ ਕੱਢ ਕੇ ਫਰਾਰ ਹੋ ਗਿਆ। ਚੰਡੀਗੜ੍ਹ ਪੁਲਿਸ ਅਤੇ ਮੋਹਾਲੀ ਪੁਲਿਸ ਮੁਲਜ਼ਮ ਨੂੰ ਫੜਨ ਲਈ ਕੋਸ਼ਿਸ਼ ਕਰ ਰਹੀ ਹੈ।