
ਝੂਠੀਆਂ ਨੀਹਾਂ 'ਤੇ ਖੜ੍ਹੀ ਹੈ ਇਹ ਭਗੌੜਾ ਪਾਰਟੀ ਹੈ:ਬੀਬੀ ਜਗੀਰ ਕੌਰ
ਚੰਡੀਗੜ੍ਹ: ਸੁਖਬੀਰ ਸਿੰਘ ਬਾਦਲ ਨੂੰ ਮੁੜ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਲਈ ਇੱਥੇ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਜਨਰਲ ਇਜਲਾਸ ਸੱਦਿਆ ਗਿਆ ਸੀ, ਜਿਸ 117 ਹਲਕਿਆਂ ਵਿਚੋਂ ਆਏ 567 ਡੈਲੀਗੇਟਸ ਵੱਲੋਂ ਸਰਬ ਸੰਮਤੀ ਨਾਲ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਗਿਆ।
ਝੂਠੀਆਂ ਨੀਹਾਂ 'ਤੇ ਖੜ੍ਹੀ ਹੈ ਇਹ ਭਗੌੜਾ ਪਾਰਟੀ ਹੈ:ਬੀਬੀ ਜਗੀਰ ਕੌਰ
ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਦੀ ਪ੍ਰਧਾਨਗੀ ਤੋਂ ਸਾਨੂੰ ਕੋਈ ਹੈਰਾਨੀ ਨਹੀਂ ਹੋਈ, ਬਾਦਲ ਹੁਕਮਨਾਮੇ ਤੋਂ ਭਗੌੜਾ ਹੈ ਅਤੇ ਅਸੀ ਤਾਂ ਪੰਜ ਮੈਂਬਰੀ ਕਮੇਟੀ ਦੇ ਹੁਕਮ ਅਨੁਸਾਰ ਭਰਤੀ ਕਰ ਰਹੇ ਹਾਂ। ਅਸਲ ਅਕਾਲੀ ਦਲ ਦੀ ਪੁਨਰਸੁਰਜੀਤੀ ਲਈ ਕੰਮ ਕਰ ਰਹੇ ਹਾਂ। ਅਕਾਲੀ ਦਲ ਝੂਠੀਆਂ ਨੀਹਾਂ 'ਤੇ ਖੜ੍ਹੀ ਹੈ ਇਹ ਭਗੌੜਾ ਪਾਰਟੀ ਹੈ।
ਪਹਿਲਾਂ ਹੀ ਪਤਾ ਸੀ ਬਾਦਲ ਦਲ ਦਾ ਪ੍ਰਧਾਨ ਸੁਖਬੀਰ ਬਾਦਲ ਬਣੇਗਾ: ਬਲਜੀਤ ਸਿੰਘ ਦਾਦੂਵਾਲ
ਬਲਜੀਤ ਸਿੰਘ ਦਾਦੂਵਾਲ ਨੇ ਕਿਹਾ, "ਪਹਿਲਾਂ ਹੀ ਪਤਾ ਸੀ ਬਾਦਲ ਦਲ ਦਾ ਪ੍ਰਧਾਨ ਸੁਖਬੀਰ ਬਾਦਲ ਬਣੇਗਾ, ਹੁਣ ਇਹ ਅਕਾਲੀ ਦਲ ਨਹੀਂ ਰਿਹਾ ਇਹ ਬਾਦਲ ਦਲ ਬਣ ਗਿਆ। ਪ੍ਰਧਾਨਗੀ ਬਾਰੇ ਸੁਣ ਕੇ ਕੋਈ ਹੈਰਾਨੀ ਨਹੀਂ ਹੋਈ। ਗੁਨਾਹਾਂ ਨੂੰ ਸਾਰੇ ਜਾਣਦੇ ਹਨ, ਪੰਥ ਕਦੇ ਵੀ ਨੇੜੇ ਨਹੀਂ ਲਗਾਏਗਾ। ਉਨ੍ਹਾਂ ਨੇ ਕਿਹਾ ਹੈ ਕਿ ਸਿੱਖ ਸੰਗਤ ਵਿੱਚ ਸੁਖਬੀਰ ਨੂੰ ਕਦੇ ਵੀ ਸਵੀਕਾਰ ਨਹੀ ਕੀਤਾ ਜਾਵੇਗਾ।
ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਹਰਜੀਤ ਗਰੇਵਾਲ ਦਾ ਵੱਡਾ ਬਿਆਨ
ਭਾਜਪਾ ਆਗੂ ਸੁਖਬੀਰ ਬਾਦਲ ਦੀ ਆਪਣੀ ਕੰਪਨੀ ਹੈ ਮਾਲਕ ਹੀ ਪ੍ਰਧਾਨ ਰਹੇਗਾ। ਇਹ ਸਿਆਸੀ ਪਾਰਟੀ ਨਹੀਂ ਹੈ ਇਹ ਪਰਿਵਾਰਕ ਦਲ ਹੈ। ਲੋਕ ਇਨ੍ਹਾਂ ਨੂੰ ਸਵੀਕਾਰ ਨਹੀਂ ਕਰਨਗੇ।
ਸੁਖਬੀਰ ਬਾਦਲ ਅਕਾਲੀ ਦਲ ਦੀ ਅਗਵਾਈ ਕਰਨ ਦੇ ਯੋਗ ਨਹੀਂ: ਕਰਨੈਲ ਸਿੰਘ ਪੀਰ ਮੁਹੰਮਦ
ਸੁਖਬੀਰ ਬਾਦਲ ਅਕਾਲੀ ਦਲ ਦੀ ਅਗਵਾਈ ਕਰਨ ਦੇ ਯੋਗ ਨਹੀਂ ਹੈ। ਬੱਚੇ ਦੇ ਹੱਥੋ ਖਿਡੌਣਾ ਖੋਹ ਲਈਏ ਤਾਂ ਉਹ ਰੋਣ ਲੱਗ ਜਾਂਦਾ ਜਦੋਂ ਵਾਪਸ ਖਿਡੌਣਾ ਦਿੰਦੇ ਹਾਂ ਚੁੱਪ ਕਰ ਜਾਂਦਾ ਹੈ ਇਹੀ ਮਾਨਸਿਕਤਾ ਸੁਖਬੀਰ ਬਾਦਲ ਦੀ ਹੈ।
ਅਕਾਲੀ ਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਪਿੱਠ ਕਰ ਕੇ ਪ੍ਰਧਾਨ ਦੀ ਚੋਣ ਕੀਤੀ: ਗੁਰਪ੍ਰਤਾਪ ਸਿੰਘ ਵਡਾਲਾ
ਭਾਈ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਹੈ ਕਿ ਅਕਾਲੀ ਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਪਿੱਠ ਕਰ ਕੇ ਪ੍ਰਧਾਨ ਦੀ ਚੋਣ ਕੀਤੀ ਹੈ। ਸੁਖਬੀਰ ਬਾਦਲ ਨੂੰ ਪੰਥ ਸਵੀਕਾਰ ਨਹੀਂ ਕਰਾਂਗੇ। ਪੰਜ ਮੈਂਬਰੀ ਕਮੇਟੀ ਦੀ ਭਰਤੀ ਨੂੰ ਹੁੰਗਾਰਾ ਮਿਲ ਰਿਹਾ ਹੈ। ਬਾਦਲ ਦਲ ਨੇ ਫਰਜ਼ੀ ਭਰਤੀ ਕੀਤੀ ਹੈ।
ਸੁਖਬੀਰ ਬਾਦਲ ਤਾਂ ਪ੍ਰਧਾਨ ਸ਼ੁਰੂ ਤੋਂ ਹੀ ਸੀ : ਰਾਜਾ ਵੜਿੰਗ
ਰਾਜਾ ਵੜਿੰਗ ਨੇ ਕਿਹਾ ਹੈ ਕਿ ਪ੍ਰਧਾਨ ਤਾਂ ਉਹ ਸ਼ੁਰੂ ਤੋਂ ਹੀ ਸੀ , ਉਸ ਦੀ ਬੇਟੀ ਦਾ ਵਿਆਹ ਸੀ ਇਸ ਕਰਕੇ ਬਲਵਿੰਦਰ ਸਿੰਘ ਭੂੰਦੜ ਨੂੰ ਜ਼ਿੰਮੇਵਾਰੀ ਸੌਂਪੀ ਸੀ। ਇਹ ਕੋਈ ਨਵੀਂ ਗੱਲ ਨਹੀਂ।
ਪ੍ਰਧਾਨਗੀ ਉੱਤੇ ਮਾਲੀ ਦਾ ਵੱਡਾ ਬਿਆਨ
ਸਿਆਸੀ ਮਾਹਰ ਮਾਲਵਿੰਦਰ ਸਿੰਘ ਮਾਲੀ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕੀਤੀ। ਉਸ ਨੇ ਪ੍ਰਧਾਨਗੀ ਬਚਾਉਣ ਲਈ ਜਥੇਦਾਰਾਂ ਨੂੰ ਵੀ ਹਟਾ ਦਿੱਤਾ। ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾ ਕੇ ਅੱਜ ਤੱਕ ਕੋਈ ਸਫ਼ਲ ਨਹੀਂ ਹੋਇਆ।