
ਗੁਰਪ੍ਰੀਤ ਸਿੰਘ ਦਾ ਹਾਦਸੇ ਵਿਚ ਸਪਾਈਨਲ ਇੰਜਰੀ ਨਾਲ ਛਾਤੀ ਤੋਂ ਥੱਲੇ ਦਾ ਹਿੱਸਾ ਹੋਇਆ ਸੀ ਡੈਡ
Salute to courage, despite an accident, he works and studies on a wheelchair Latest News in Punjabi : ਗੁਰਪ੍ਰੀਤ ਸਿੰਘ ਨੇ ਵ੍ਹੀਲ ਚੇਅਰ ’ਤੇ ਹੀ ਹੌਸਲੇ ਦੀ ਇਕ ਵੱਖਰੀ ਮਿਸ਼ਾਲ ਪੇਸ਼ ਕੀਤੀ ਹੈ। ਸੰਗਰੂਰ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਦਾ ਹਾਦਸੇ ਵਿਚ ਸਪਾਈਨਲ ਇੰਜਰੀ ਨਾਲ ਛਾਤੀ ਤੋਂ ਥੱਲੇ ਦਾ ਹਿੱਸਾ ਡੈਡ ਹੋ ਗਿਆ ਸੀ ਪਰੰਤੂ ਇਸ ਹਾਦਸੇ ਦੇ ਬਾਵਜੂਦ ਉਸ ਨੇ ਹੌਂਸਲਾ ਨਾ ਹਾਰਿਆ ਤੇ ਇਕ ਵੱਖਰੇ ਰੂਪ ਤੇ ਬਹਾਦਰੀ ਨਾਲ ਉਭਰ ਕੇ ਆਇਆ।
ਜਾਣਕਾਰੀ ਅਨੁਸਾਰ ਹਾਦਸਾ ਹੋਣ ਦੇ ਬਾਵਜੂਦ ਵੀ ਵ੍ਹੀਲ ਚੇਅਰ ਦੇ ਉੱਪਰ ਕਰਦਾ ਹੈ ਅਪਣੇ ਕੰਮ ਨਾਲ ਹੀ ਕਰ ਰਿਹਾ ਹੈ ਅਪਣੀ ਪੜ੍ਹਾਈ ਵੀ। ਇੱਥੇ ਤੱਕ ਪਹੁੰਚਣ ਲਈ ਉਸ ਨੇ ਦਸਿਆ ਕਿ ਪਰਵਾਰ ਦਾ ਬਹੁਤ ਵੱਡਾ ਸਹਿਯੋਗ ਰਿਹਾ। ਗੁਰਪ੍ਰੀਤ ਨੂੰ ਕਿਤਾਬਾਂ ਪੜਨ ਦਾ ਵੀ ਬਹੁਤ ਸ਼ੌਂਕ ਹੈ।
ਤੁਹਾਨੂੰ ਅੱਜ ਸੰਗਰੂਰ ਦੇ ਇੱਕ ਅਜਿਹੇ ਨੌਜਵਾਨ ਬਾਰੇ ਦਸਣ ਲੱਗੇ ਹਾਂ ਜਿਸ ਦੇ ਜਜ਼ਬੇ ਨੂੰ ਤੁਸੀਂ ਵੀ ਸਲਾਮ ਕਰੋਗੇ। ਜਾਣਕਾਰੀ ਅਨੁਸਾਰ ਸੰਗਰੂਰ ਰਹਿਣ ਗੁਰਪ੍ਰੀਤ ਸਿੰਘ ਦਾ 2010 ਦੇ ਵਿਚ ਭਿਆਨਕ ਹਾਦਸਾ ਹੁੰਦਾ ਹੈ ਤੇ ਇਸ ਹਾਦਸੇ ਵਿਚ ਇਸ ਨੌਜਵਾਨ ਨੂੰ ਸਪਾਈਨਲ ਇੰਜਰੀ ਹੋ ਜਾਂਦੀ ਹੈ। ਜਿਸ ਕਰ ਕੇ ਉਸ ਦਾ ਛਾਤੀ ਤੋਂ ਥੱਲੇ ਦਾ ਹਿੱਸਾ ਬਿਲਕੁਲ ਡੈਡ ਹੋ ਗਿਆ ਸੀ ਲੇਕਿਨ ਇੰਨਾ ਵੱਡਾ ਹਾਦਸਾ ਹੋਣ ਤੋਂ ਬਾਅਦ ਵੀ ਇਸ ਨੌਜਵਾਨ ਨੇ ਹੌਸਲਾ ਨਹੀਂ ਛੱਡਿਆ ਅਤੇ ਅਪਣੀ ਪੜ੍ਹਾਈ ਜਾਰੀ ਰੱਖੀ।
ਉਸ ਹਾਦਸੇ ਤੋਂ ਬਾਅਦ ਗੁਰਪ੍ਰੀਤ ਵ੍ਹੀਲ ਚੇਅਰ ਦਾ ਇਸਤੇਮਾਲ ਕਰ ਕੇ ਅਪਣੇ ਸਾਰੇ ਕੰਮ ਆਪ ਹੀ ਕਰਦਾ ਹੈ। ਗੁਰਪ੍ਰੀਤ ਸਿੰਘ ਨੇ ਇਸ ਹਾਦਸੇ ਤੋਂ ਬਾਅਦ ਪੜ੍ਹਾਈ ਦੇ ਨਾਲ-ਨਾਲ ਉਸ ਨੇ ਬੱਚਿਆਂ ਨੂੰ ਟਿਊਸ਼ਨ ਪੜਾਉਣੀਆਂ ਵੀ ਸ਼ੁਰੂ ਕੀਤੀਆਂ। ਜਦੋਂ ਗੁਰਪ੍ਰੀਤ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਦਾ ਕਹਿਣਾ ਸੀ ਕਿ ਉਸ ਨੂੰ ਕਿਤਾਬਾਂ ਦਾ ਬੜਾ ਸ਼ੌਂਕ ਹੈ। ਉਸ ਨੂੰ ਕਿਤਾਬਾਂ ਤੋਂ ਬੜੀ ਪ੍ਰੇਰਨਾ ਮਿਲੀ।
ਉਸ ਦਾ ਕਹਿਣਾ ਸੀ ਕਿ ਇਕ ਵਾਰ ਤਾਂ ਉਸ ਦਾ ਹੌਸਲਾ ਟੁੱਟ ਚੁੱਕਿਆ ਸੀ ਲੇਕਿਨ ਉਸ ਦੇ ਪਰਿਵਾਰ ਨੇ ਉਸ ਨੂੰ ਪੂਰਾ ਹੌਂਸਲਾ ਦਿਤਾ ਕਿ ਪੁੱਤਰ ਤੂੰ ਚਿੰਤਾ ਨਾ ਕਰ ਅਸੀਂ ਤੇਰੇ ਨਾਲ ਹਾਂ ਅੱਜ ਜੋ ਕੁੱਝ ਵੀ ਉਹ ਕਰ ਰਿਹਾ ਹੈ ਅਪਣੇ ਪਰਵਾਰ ਦੇ ਹਿੰਮਤ ਸਦਕਾ ਹੀ ਉਹ ਕਰ ਰਿਹਾ ਹੈ।
ਗੁਰਪ੍ਰੀਤ ਸਿੰਘ ਦੇ ਪਿਤਾ ਜੀ ਦਾ ਕਹਿਣਾ ਸੀ ਕਿ ਮੈਂ ਅਪਣੇ ਪੁੱਤਰ ਨੂੰ ਦੁਨੀਆਂ ਦੀ ਸਾਰੀ ਖ਼ੁਸ਼ੀਆਂ ਦੇ ਰਿਹਾ ਹਾਂ ਲੇਕਿਨ ਮੈਨੂੰ ਇੱਕ ਦੁੱਖ ਹੈ ਕਿ ਮੈਂ ਉਸ ਦਾ ਵਿਆਹ ਨਹੀਂ ਕਰ ਸਕਦਾ ਬਾਕੀ ਸਾਰੀਆਂ ਖ਼ੁਸ਼ੀਆਂ ਅਸੀਂ ਉਸ ਦੇ ਕਦਮਾਂ ਦੇ ਵਿਚ ਰੱਖ ਰਹੇ ਹਾਂ।