
ਪਿੰਡਾਂ ਦਾ ਵਿਕਾਸ ਪਹਿਲ ਦੇ ਅਧਾਰ 'ਤੇ ਕੀਤਾ ਜਾਵੇਗਾ ਇਨਾਂ ਵਿਚਾਰਾ ਦਾ ਪ੍ਰਗਟਾਵਾ ਤਕਨੀਕੀ ਸਿਖਿਆ ਮੰਤਰੀ...
ਮੋਰਿੰਡਾ, 12 ਮਈ (ਮੋਹਨ ਸਿੰਘ ਅਰੋੜਾ) ਪਿੰਡਾਂ ਦਾ ਵਿਕਾਸ ਪਹਿਲ ਦੇ ਅਧਾਰ 'ਤੇ ਕੀਤਾ ਜਾਵੇਗਾ ਇਨਾਂ ਵਿਚਾਰਾ ਦਾ ਪ੍ਰਗਟਾਵਾ ਤਕਨੀਕੀ ਸਿਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੋਰਿੰਡਾ ਨਜ਼ਦੀਕੀ ਪਿੰਡ ਧਿਆਨ ਪੁਰਾ ਵਿਖੇ ਬੋਲਦਿਆ ਆਖੇ ਇਸ ਮੌਕੇ ਚਰਨਜੀਤ ਸਿੰਘ ਚੰਨੀ ਵਲੋਂ ਪਿੰਡ ਦੀ ਗਰਾਮ ਪੰਚਾਇਤ ਨੂੰ ਸਮਸਾਨ ਘਾਟ ਵਾਸਤੇ ਤਿੰਨ ਲੱਖ ਦਾ ਚੈੱਕ ਭੇਟ ਕੀਤਾ।
Charanjit Singh Channi
ਇਸ ਮੌਕੇ ਚੰਨੀ ਨੇ ਬੋਲਦਿਆ ਆਖਿਆ ਕਿ ਪੰਜਾਬ ਸਰਕਾਰ ਪਿੰਡਾ ਦੇ ਰਹਿਦੇ ਕੰਮ ਪਹਿਲ ਦੇ ਅਧਾਰ 'ਤੇ ਕਰਾਵੇਗੀ। ਉਨ੍ਹਾਂ ਅਧਿਕਾਰੀਆ ਨੂੰ ਤਾੜਨਾ ਕੀਤੀ ਕੀ ਕਿਸੇ ਵੀ ਪੰਚ ਅਤੇ ਸਰਪੰਚ ਜਾਂ ਕਿਸੇ ਵਿਅਕਤੀ ਦੇ ਕੰਮ ਵਿਚ ਬਿਗਨ ਪਾਉਣ ਵਾਲੇ ਅਧਿਕਾਰੀ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਪਿੰਡ ਵਾਸੀਆਂ ਵਲੋਂ ਚਰਨਜੀਤ ਸਿੰਘ ਚੰਨੀ ਦਾ ਸਨਮਾਨ ਕੀਤਾ ਗਿਆ।
Charanjit Singh Channi
ਇਸ ਮੌਕੇ ਹੋਰਨਾ ਤੋਂ ਇਲਾਵਾ ਜੈਲਦਾਰ ਸਤਵਿੰਦਰ ਸਿੰਘ ਚੈੜੀਆ, ਹਰਪਾਲ ਸਿੰਘ ਵਬਨਾੜਾ, ਕੁਲਦੀਪ ਸਿੰਘ ਇਉਦ, ਗੁਲਜਾਰ ਸਿੰਘ ਚਤਮਾਲੀ , ਸੁੱਖਦੋਵ ਸਿੰਘ, ਕੇਸਰ ਸਿੰਘ, ਤਰਲੋਚਨ ਸਿੰਘ, ਅਮ੍ਰਿਤਪਾਲ ਸਿੰਘ ਬਾਠਆਦ ਹਾਜ਼ਰ ਸਨ।