
ਬਾਰਾਮੁੱਲਾ ਸ਼੍ਰੀਨਗਰ ਵਿਖੇ ਭਾਰਤੀ ਫੌਜ 'ਚ ਤੈਨਾਤ ਸਥਾਨਕ ਵਾਰਡ ਨੰ: 5 ਦੇ ਨਿਵਾਸੀ ਸਿਪਾਹੀ ਗੁਰਦੀਪ ਸਿੰਘ ਪੁੱਤਰ ਵਿਜੈ ਕੁਮਾਰ ਜਿਸ ਦੀ ਕਿ ਆਪਣੀ ...
ਅਹਿਮਦਗੜ੍ਹ, ਬਾਰਾਮੁੱਲਾ ਸ਼੍ਰੀਨਗਰ ਵਿਖੇ ਭਾਰਤੀ ਫੌਜ 'ਚ ਤੈਨਾਤ ਸਥਾਨਕ ਵਾਰਡ ਨੰ: 5 ਦੇ ਨਿਵਾਸੀ ਸਿਪਾਹੀ ਗੁਰਦੀਪ ਸਿੰਘ ਪੁੱਤਰ ਵਿਜੈ ਕੁਮਾਰ ਜਿਸ ਦੀ ਕਿ ਆਪਣੀ ਡਿਊਟੀ ਦੌਰਾਨ ਗੋਲੀ ਲੱਗਣ ਨਾਲ ਸ਼ੱਕੀ ਹਾਲਤਾਂ ਵਿੱਚ ਮੌਤ ਹੋ ਗਈ ਸੀ ਦੀ ਤਿਰੰਗੇ ਝੰਡੇ ਵਿੱਚ ਲਪੇਟੀ ਲਿਆਂਦੀ ਗਈ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਅੱਜ ਸਥਾਨਕ ਗਊਸ਼ਾਲਾ ਰੋਡ ਉਪਰ ਸਥਿਤ ਸ਼ਮਸ਼ਾਨਘਾਟ ਵਿਖੇ ਬੜੇ ਗਮਗੀਨ ਮਹੌਲ ਵਿੱਚ ਕੀਤਾ ਗਿਆ।ਜਿਥੇ ਵੱਖ ਵੱਖ ਰਾਜਨੀਤਕ, ਸਮਾਜ ਸੇਵੀ ਜਥੇਬੰਦੀਆ ਦੇ ਆਗੂਆ ਅਤੇ ਵੱਡੀ ਗਿਣਤੀ ਸ਼ਹਿਰ ਵਾਸੀਆ ਨੇ ਸ਼ਾਮਲ ਹੋਕੇ ਫੋਜੀ ਨੌਜਵਾਨ ਨੂੰ ਅੰਤਿਮ ਵਿਦਾਇਗੀ ਦਿੱਤੀ। ਸੰਨ 2014 ਦੌਰਾਨ ਫੌਜ ਵਿੱਚ ਭਰਤੀ ਹੋਏ ਇਸ ਨੋਜਵਾਨ ਦੀ ਮੌਤ ਸਬੰਧੀ ਭਾਵੇ ਸ਼ਹਿਰ ਵਿੱਚ ਵੱਖ ਵੱਖ ਚਰਚਾਵਾ ਹਨ ਪਰ ਮੀਡੀਆਂ ਵਿੱਚ ਨੋਜਵਾਨ ਦੀ ਖੁਦਕਸੀ ਦੀਆ ਆਈਆ ਖਬਰਾਂ ਪਰਿਵਾਰ ਵਾਲਿਆਂ ਦੇ ਗਲੇ ਨਹੀ ਉਤਰ ਰਹੀਆ।ਸਿਵਲ ਅਤੇ ਫੌਜ ਪ੍ਰਸ਼ਾਸ਼ਨ ਇਸ ਸਬੰਧੀ ਕੁਝ ਵੀ ਬੋਲਣ ਜਾਂ ਦਸਣ ਨੂੰ ਤਿਆਰ ਨਹੀਂ।ਅੱਜ ਅੰਤਮ ਸੰਸਕਾਰ ਮੌਕੇ ਸਥਾਨਕ ਪ੍ਰਸ਼ਾਸ਼ਨ ਵੱਲੋ ਤਹਿਸੀਲਦਾਰ ਬਾਦਲਦੀਨ ਅਤੇ ਐਸ.ਐਚ.ਓ. ਅਹਿਮਦਗੜ੍ਹ ਸ਼ਹਿਰੀ ਹਰਜਿੰਦਰ ਸਿੰਘ ਅਤੇ ਫੌਜ ਵੱਲੋਂ ਆਏ ਸੂਬੇਦਾਰ ਗੁਰਦੀਪ ਸਿੰਘ ਨੇ ਵੀ ਆਪਣੇ ਸਾਥੀਆਂ ਸਮੇਤ ਸ਼ਰਧਾਂਜਲੀਆਂ ਭੇਟ ਕੀਤੀਆ।
Shaheed Vijay Kumar
ਕੀ ਕਹਿਣਾ ਹੈ ਪਰਿਵਾਰਕ ਜੀਆਂ ਦਾ: ਗਹਿਰੇ ਸਦਮੇ ਵਿੱਚ ਪਰਿਵਾਰ ਵਾਲਿਆ ਨੇ ਮੀਡੀਆਂ ਦੇ ਕੁਝ ਹਿੱਸਿਆ ਵਿੱਚ ਫੌਜੀ ਜਵਾਨ ਗੁਰਦੀਪ ਸਿੰਘ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੀਆਂ ਆਈਆਂ ਖ਼ਬਰਾਂ ਨੂੰ ਨਿਕਾਰਦਿਆਂ ਉਸ ਦੇ ਪਿਤਾ ਵਿਜੇ ਕੁਮਾਰ ਅਤੇ ਹੋਰ ਪਰਿਵਾਰਕ ਮੈਬਰਾਂ ਵੱਲੋ ਅਜਿਹੀਆ ਖ਼ਬਰਾ ਨੂੰ ਕਿਸੇ ਸਾਜਿਸ਼ ਦਾ ਹਿੱਸਾ ਦਸਦਿਆਂ ਕਿਹਾ ਕਿ ਇਸ ਜਵਾਨ ਦਾ ਕੁਝ ਦਿਨ ਪਹਿਲਾਂ ਹੀ ਮੰਗਣਾ ਹੋਇਆ ਸੀ ਅਤੇ ਲੰਘੀ ੪ ਮਈ ਨੂੰ ਹੀ ਉਹ ਛੁੱਟੀ ਕੱਟ ਕੇ ਡਿਊਟੀ ਉਪਰ ਗਿਆ ਸੀ ਅਤੇ ਖੁਦਕੁਸ਼ੀ ਕਰਨ ਵਾਲੀ ਤਾਂ ਕੋਈ ਗੱਲ ਸੰਭਵ ਹੀ ਨਹੀ ਅਤੇ ਨਾ ਹੀ ਅਜਿਹਾ ਕੋਈ ਕਾਰਨ ਹੈ।ਮੌਤ ਦੇ ਕਾਰਨਾਂ ਸਬੰਧੀ ਜਾਂਚ ਜਾਰੀ: ਸਿਵਲ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਫੌਜੀ ਅਧਿਕਾਰੀਆਂ ਵੱਲੋਂ ਸਿਪਾਹੀ ਗੁਰਦੀਪ ਸਿੰਘ ਦੀ ਮੌਤ ਸਬੰਧੀ ਜਾਂਚ ਜਾਰੀ ਹੋਣ ਦੀ ਗੱਲ ਕਰਦਿਆਂ ਸਿਵਲ ਪ੍ਰਸ਼ਾਸ਼ਨ ਵੱਲੋ ਹਾਜ਼ਰ ਤਹਿਸੀਲਦਾਰ ਅਹਿਮਦਗੜ ਸ੍ਰੀ ਬਾਦਲਦੀਨ ਨੇ ਕਿਹਾ ਕਿ ਜਵਾਨ ਦੀ ਮੌਤ ਸਬੰਧੀ ਤਾਂ ਫੌਜ ਪ੍ਰਸ਼ਾਸ਼ਨ ਹੀ ਬਿਹਤਰ ਦੱਸ ਸਕਦਾ ਹੈ ਉਹ ਤਾ ਸਿਰਫ ਪ੍ਰਸ਼ਾਸ਼ਨ ਵੱਲੋ ਜਵਾਨ ਨੂੰ ਸ਼ਰਧਾਂ ਦੇ ਫੁੱਲ ਭੇਟ ਕਰਨ ਆਏ ਹਨ ਅਤੇ ਸੰਸਕਾਰ ਮੌਕੇ ਹਾਜ਼ਰ ਫੌਜੀ ਅਧਿਕਾਰੀ ਸੂਬੇਦਾਰ ਗੁਰਦੀਪ ਸਿੰਘ ਨੇ ਇਸ ਸਬੰਧੀ ਕੋਈ ਜਾਣਕਾਰੀ ਹੋਣ ਤੋ ਇਨਕਾਰ ਕਰਦਿਆਂ ਕਿਹਾ ਕਿ ਉਹ ਤਾਂ ਆਹਲਾ ਫੌਜੀ ਅਫਸਰਾਂ ਦੀਆਂ ਹਦਾਇਤਾਂ ਤੇ ਜਵਾਨ ਨੂੰ ਸਿਰਫ ਸਰਧਾਂਜਲੀ ਭੇਟ ਕਰਨ ਆਏ ਹਨ।