
ਮਾਨਸਾ ਜ਼ਿਲ੍ਹੇ ਦੇ ਪਿੰਡ ਆਹਲੂਪੁਰ ਵਿਚ ਰਜਬਾਹਾ ਟੁੱਟਣ ਨਾਲ 300 ਏਕੜ ਸ਼ਿਮਲਾ ਮਿਰਚ ਅਤੇ ਮੂੰਗੀ ਦੀ ਫਸਲ ਤਬਾਹ ਹੋ ਗਈ ਹੈ।
ਮਾਨਸਾ: ਜ਼ਿਲ੍ਹੇ ਦੇ ਪਿੰਡ ਆਹਲੂਪੁਰ ਵਿਚ ਰਜਬਾਹਾ ਟੁੱਟਣ ਨਾਲ 300 ਏਕੜ ਸ਼ਿਮਲਾ ਮਿਰਚ ਅਤੇ ਮੂੰਗੀ ਦੀ ਫਸਲ ਤਬਾਹ ਹੋ ਗਈ ਹੈ। ਰਜਬਾਹਾ ਟੁੱਟਣ ਨਾਲ ਲੋਕਾਂ ਦੇ ਘਰਾਂ ਵਿਚ ਵੀ ਪਾਣੀ ਵੜ ਗਿਆ ਜਿਸਦੇ ਚਲਦੇ ਪਿੰਡ ਦੇ ਕਈ ਘਰਾਂ ਵਿਚ ਤਰੇੜਾਂ ਆ ਗਈਆਂ। ਲੰਬੇ ਸਮੇਂ ਤੋਂ ਰਜਬਾਹੇ ਦੀ ਸਫਾਈ ਨਾ ਹੋਣ ਕਾਰਨ ਇਸਦੇ ਟੁੱਟਣ ਦਾ ਖਤਰਾ ਬਣਿਆ ਹੋਇਆ ਸੀ ਪਰ ਨਹਿਰੀ ਵਿਭਾਗ ਦੀ ਲਾਪਰਵਾਹੀ ਦੇ ਚਲਦਿਆਂ ਇਹ ਹਾਦਸਾ ਵਾਪਰਿਆ ਹੈ। ਲੋਕਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
Breakdown of River
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਾਫੀ ਸਮੇਂ ਤੋਂ ਇਸ ਰਜਬਾਹੇ ਦੀ ਸਫਾਈ ਨਹੀਂ ਸੀ ਹੋਈ ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਰਜਬਾਹੇ ਨੂੰ ਟੁੱਟੇ ਹੋਏ 24 ਬੀਤ ਚੁਕੇ ਹਨ ਪਰ ਪ੍ਰਸ਼ਾਸਨ ਨੇ ਇਸ ਦੀ ਤਰੇੜ ਨੂੰ ਭਰਨ ਲਈ ਕੋਈ ਮਦਦ ਨਹੀਂ ਕੀਤੀ ਹੈ। ਪਿੰਡ ਵਾਸੀਆਂ ਨੇ ਟ੍ਰੈਕਟਰ ਟਰਾਲੀ ਲਗਾ ਕੇ ਇਸਨੂੰ ਭਰਨ ਦੀ ਕੋਸ਼ਿਸ਼ ਕੀਤੀ ਹੈ ਪਰ ਪਾਣੀ ਜ਼ਿਆਦਾ ਹੋਣ ਕਾਰਨ ਭਾਰੀ ਨੁਕਸਾਨ ਹੋ ਗਿਆ ਹੈ।
Breaksown of River
ਦੂਜੇ ਪਾਸੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਤਰੇੜ ਭਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਿਭਾਗ ਦੇ ਇੰਜੀਨੀਅਰ ਨੇ ਦੱਸਿਆ ਕਿ ਹਨੇਰੀ ਦੇ ਕਾਰਨ ਰਜਬਾਹੇ ਵਿਚ ਕਾਫੀ ਕੂੜਾਂ ਇਕੱਠਾ ਹੋ ਗਿਆ ਸੀ। ਜਿਸਦੇ ਚਲਦਿਆਂ ਪਾਣੀ ਜ਼ਿਆਦਾ ਹੋ ਗਿਆ ਅਤੇ ਰਜਬਾਹੇ ਵਿਚ ਤਰੇੜ ਆ ਗਈ । ਉਹਨਾਂ ਦਾ ਕਹਿਣਾ ਹੈ ਕਿ ਵਿਭਾਗ ਨੇ ਕੋਈ ਲਾਪਰਵਾਹੀ ਨਹੀਂ ਵਰਤੀ।