
ਕਿਸਾਨਾਂ ਦੇ 80% ਹੋਏ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ...
ਮਾਨਸਾ : ਜੇ ਗੱਲ ਕਰੀਏ ਪੰਜਾਬੀ ਅਦਾਕਾਰ ਬੱਬੂ ਮਾਨ ਦੀ ਤਾਂ ਉਹ ਹਮੇਸ਼ਾ ਗੀਤਾਂ ਵਿਚ ਕਿਸਾਨਾਂ ਦਾ ਦਰਦ ਹੀ ਦਿਖਦੇ ਆਏ ਹਨ, ਜਿਵੇਂ ਉਨ੍ਹਾਂ ਨੇ ਗੀਤ ਲਿਖਿਆ ਸੀ, 'ਜੱਟ ਦੀ ਜੂਨ ਬੁਰੀ, ਤੜਪ-ਤੜਪ ਮਰ ਜਾਣਾ', ਉਸੇ ਤਰ੍ਹਾਂ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਜਿਲ੍ਹੇ ਭੈਣੀ ਬਾਗਾ ਵਿੱਚ ਮੀਂਹ ਕਾਰਨ ਕਰੀਬ 400 ਏਕੜ ਫਸਲ ਬਰਬਾਦ ਹੋਈ ਹੈ।
ਜਿਸ ਵਿੱਚ ਸ਼ਿਮਲਾ ਮਿਰਚ, ਮਟਰ ਅਤੇ ਕਣਕ ਦੀ ਫਸਲ ਸ਼ਾਮਲ ਹਨ ਕਣਕ ਦੀ ਫਸਲ ਵਿੱਚ ਵੱਡੇ ਪੱਧਰ ‘ਤੇ ਪਾਣੀ ਖੜਾ ਹੈ ਜਿਸਦੇ ਚਲਦੇ ਫਸਲ ਪਾਣੀ ਵਿੱਚ ਡੁੱਬ ਗਈ ਹੈ ਇਹ ਫਸਲ ਨਾ ਤਾਂ ਮਸ਼ੀਨ ਕੱਟ ਸਕਦੀ ਹੈ ਅਤੇ ਨਾ ਹੀ ਇਸਨੂੰ ਹੱਥਾਂ ਨਾਲ ਕੱਟਿਆ ਜਾ ਸਕਦਾ ਹੈ ਲਿਹਾਜਾ ਕਿਸਾਨਾਂ ਦੀ ਫ਼ਸਲ ਦਾ 80 ਫ਼ੀਸਦੀ ਹੋਏ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।
Rain
ਕਿਸਾਨਾਂ ਨੇ ਠੇਕੇ ‘ਤੇ ਜ਼ਮੀਨ ਲੈ ਕੇ ਸਬਜੀਆਂ ਅਤੇ ਕਣਕ ਦੀ ਫਸਲ ਬੋਈ ਸੀ ਪਰ ਬੇਮੌਸਮਾ ਬਾਰਿਸ਼ ਵਿੱਚ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ ਕਿਸਾਨਾਂ ਨੇ ਪ੍ਰਸ਼ਾਸ਼ਨ ਅੱਗੇ ਫਸਲ ਦੇ ਹੋਏ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਹੁਣ ਦੇਖਣਾ ਹੋਵੇਗਾ ਕਿ ਇਨ੍ਹਾਂ ਕਿਸਾਨਾਂ ਦੀ ਸਰਕਾਰ ਕਦੋਂ ਬਾਂਹ ਫੜਦੀ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਇਕ ਵਾਰ ਫੇਰ ਅਲਰਟ ਜਾਰੀ ਕੀਤਾ ਹੈ। ਵਿਭਾਗ ਦਾ ਕਹਿਣਾ ਹੈ ਕਿ ਅਗਲੇ ਚਾਰ ਦਿਨਾਂ ਤਕ ਮੌਸਮ ਖ਼ਰਾਬ ਰਹੇਗਾ। ਪੱਛਮੀ ਗੜਬੜੀ ਕਾਰਨ ਜਿੱਥੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਉਥੇ ਹੀ ਬਾਰਿਸ਼ ਵੀ ਫ਼ਸਲਾਂ ਦੀ ਹੋਰ ਤਬਾਹੀ ਮਚਾ ਸਕਦੀ ਹੈ।
Rain
ਮੌਸਮ ਵਿਭਾਗ ਨੇ 18 ਅਪ੍ਰੈਲ ਨੂੰ 50-60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਚੇਤਾਵਨੀ ਦਿੱਤੀ ਹੈ। ਇਹੀ ਨਹੀਂ, ਤੇਜ਼ ਹਵਾਵਾਂ ਦੇ ਨਾਲ-ਨਾਲ ਬਾਰਿਸ਼ ਤੇ ਬਿਜਲੀ ਡਿੱਗਣ ਦੀ ਵੀ ਸੰਭਾਵਨਾ ਦਰਸਾਈ ਗਈ ਹੈ। ਇਸ ਨਾਲ ਲੋਕਾਂ ਨੂੰ ਭਾਵੇਂ ਗਰਮੀ ਤੋਂ ਤਾਂ ਰਾਹਤ ਮਿਲ ਗਈ ਹੈ ਪਰ ਇਸ ਬਾਰਿਸ਼ ਅਤੇ ਤੇਜ਼ ਹਵਾਵਾਂ ਨੇ ਕਿਸਾਨਾਂ ਦਾ ਵੱਡਾ ਨੁਕਸਾਨ ਕਰ ਦਿਤਾ ਹੈ। ਬੀਤੇ ਦਿਨੀਂ 50 ਤੋਂ 60 ਕਿਮੀ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੀ ਹਨ੍ਹੇਰੀ ਤੇ ਤੂਫਾਨ ਨਾਲ ਕਈ ਜ਼ਿਲ੍ਹਿਆਂ ਵਿੱਚ ਹਜ਼ਾਰਾਂ ਏਕੜ ਰਕਬੇ ਹੇਠ ਕਣਕ ਦੀ ਪੱਕੀ ਫ਼ਸਲ ਤਬਾਹ ਕਰਕੇ ਰੱਖ ਦਿਤੀ ਹੈ।
Rain
ਪੰਜਾਬ ਦੇ ਫਰੀਦਕੋਟ, ਅਬੋਹਰ, ਫਾਜ਼ਿਲਕਾ, ਜਲੰਧਰ, ਹੁਸ਼ਿਆਰਪੁਰ, ਅੰਮ੍ਰਿਤਸਰ ਤੇ ਗੁਰਦਾਸਪੁਰ ਵਿਚ ਹਨ੍ਹੇਰੀ ਨਾਲ ਸੈਂਕੜੇ ਦਰਖ਼ਤ ਪੁੱਟੇ ਗਏ। ਇਸ ਨਾਲ ਆਵਾਜਾਈ 'ਤੇ ਵੀ ਅਸਰ ਪਿਆ ਤੇ ਬਿਜਲੀ ਵੀ ਪ੍ਰਭਾਵਿਤ ਰਹੀ। ਫਾਜ਼ਿਲਕਾ ਜ਼ਿਲ੍ਹੇ ਵਿਚ ਤਾਂ ਹਨ੍ਹੇਰੀ ਨਾਲ 2 ਲੋਕਾਂ ਦੀ ਮੌਤ ਹੋਣ ਦੀ ਗੱਲ ਆਖੀ ਜਾ ਰਹੀ ਹੈ। ਉੱਧਰ ਕੰਬਾਈਨ ਮਾਲਕ ਵੀ ਕਣਕ ਦੀ ਫਸਲ ਵਿਛਣ ਤੇ ਖਰਾਬ ਮੌਸਮ ਦਾ ਪੂਰਾ ਫਾਇਦਾ ਚੁੱਕ ਰਹੇ ਹਨ। ਇਕ ਪਾਸੇ ਤਾਂ ਕਿਸਾਨਾਂ ਨੂੰ ਵਿਛੀ ਹੋਈ ਕਣਕ ਦਾ ਝਾੜ ਘੱਟ ਮਿਲੇਗਾ ਤੇ ਦੂਜੇ ਪਾਸੇ ਕੰਬਾਈਨ ਨਾਲ ਕਟਾਈ ਦੇ ਖ਼ਰਚ ਤੋਂ ਇਲਾਵਾ ਉਨ੍ਹਾਂ ਨੂੰ ਵਾਧੂ 1000 ਰੁਪਏ, ਯਾਨੀ 2500 ਰੁਪਏ ਪ੍ਰਤੀ ਏਕੜ ਦਾ ਖ਼ਰਚ ਕਰਨਾ ਪਏਗਾ।
Rain
ਇਸ ਹਿਸਾਬ ਨਾਲ ਕਿਸਾਨਾਂ ਨੂੰ ਦੂਹਰਾ ਰਗੜਾ ਲੱਗ ਰਿਹਾ ਹੈ। ਕਣਕ ਦੀ ਫ਼ਸਲ ਤੋਂ ਇਲਾਵਾ ਸਰ੍ਹੋਂ ਦੀ ਫਸਲ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਸਬਜ਼ੀਆਂ ਤੇ ਕਿੰਨੂ ਦੀ ਫਸਲ 'ਤੇ ਵੀ ਮੀਂਹ ਦਾ ਮਾੜਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਹਰੀ ਮਿਰਚ, ਪੇਠਾ ਤੇ ਕਈ ਸਬਜ਼ੀਆਂ ਦੇ 30 ਫੀਸਦੀ ਫੁੱਲ ਤੇਜ਼ ਹਵਾਵਾਂ ਕਾਰਨ ਝੜ ਗਏ ਹਨ। ਮੌਸਮ ਵਿਭਾਗ ਦੀ ਨਵੀਂ ਭਵਿੱਖ ਬਾਣੀ ਨੇ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ। ਜਿਸ ਵਿਚ ਅਜੇ ਹੋਰ ਬਾਰਿਸ਼ ਪੈਣ ਦੀ ਗੱਲ ਆਖੀ ਜਾ ਰਹੀ ਹੈ।