
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਸਾਰੇ ਮੁੱਖ ਮੰਤਰੀਆਂ ਨਾਲ ਲੌਕਡਾਊਨ ਦੇ ਸਬਮਧ ਵਿਚ ਵਿਚਾਰ ਚਰਚਾ ਕੀਤੀ
ਚੰਡੀਗੜ੍ਹ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਸਾਰੇ ਮੁੱਖ ਮੰਤਰੀਆਂ ਨਾਲ ਲੌਕਡਾਊਨ ਦੇ ਸਬਮਧ ਵਿਚ ਵਿਚਾਰ ਚਰਚਾ ਕੀਤੀ ਸੀ ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਨਰਿੰਦਰ ਮੋਦੀ ਨੂੰ ਇਕ ਸਲਾਹ ਦਿੱਤੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਵਿਚ ਕੁੱਲ 1823 ਕੋਸ ਹਨ ਜਿਹਨਾਂ ਵਿਚ 31 ਦੀ ਮੌਤ ਹੋਈ ਹੈ ਉਹਨਾਂ ਦੱਸਿਆ ਕਿ ਉਹਨਾਂ ਦੇ ਪੰਜਾਬ ਵਿਚ ਤਿੰਨ ਵੱਡੇ ਸ਼ਹਿਰ ਹਨ ਲੁਧਿਆਣਾ ਜਲੰਧਰ ਅਤੇ ਪਟਿਆਲਾ ਜੋ ਕਿ ਤਿੰਨੋਂ ਹੀ ਰੈੱਡ ਜ਼ੋਨ ਵਿਚ ਹਨ।
File photo
ਉਹਨਾਂ ਨੇ ਕਿਹਾ ਕਿ ਪਟਿਆਲਾ ਦੇ ਨਾਲ ਲੱਗਦੇ ਹਲਕੇ ਸ਼ੁਤਰਾਣਾ, ਸਮਾਣਾ, ਨਾਭਾ ਵਿਚ ਇਕ ਵੀ ਮੌਤ ਨਹੀਂ ਹੋਈ ਪਰ ਫਿਰ ਵੀ ਪਟਿਆਲਾ ਨੂੰ ਰੈੱਡ ਜ਼ੋਨ ਵਿਚ ਰੱਖਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਜੇ ਉਹਨਾਂ ਕੋਲ ਇਹ ਹੱਕ ਹੁੰਦਾ ਤਾਂ ਜਿਸ ਹਲਕੇ ਵਿਚ ਜ਼ਿਆਦਾ ਕੇਸ ਹਨ ਉਹਨਾਂ ਨੇ ਉਸ ਨੂੰ ਆਈਸੋਲੇਟ ਕਰ ਦੇਣਾ ਸੀ ਅਤੇ ਬਾਕੀ ਪਟਿਆਲਾ ਸ਼ਹਿਰ ਖੋਲ੍ਹ ਦੇਣਾ ਸੀ।
File photo
ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਟਿਆਲਾ ਦੀਆਂ ਲੁਧਿਆਣਾ ਵਿਚ 207 ਇੰਡਸਟਰੀਆਂ ਹਨ ਜਿੱਤੇ ਕਿ ਹੁਣ ਕੋਈ ਵੀ ਕੰਮ ਨਹੀਂ ਕਰ ਸਕਦਾ ਕਿਉਂਕਿ ਲੁਧਿਆਣਾ ਨੂੰ ਵੀ ਰੈੱਡ ਜ਼ੋਨ ਐਲਾਨਿਆ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ ਨਰਿੰਦਰ ਮੋਦੀ ਉਹਨਾਂ ਨੂੰ ਆਪਣੇ ਪੰਜਾਬ ਦੇ ਸੂਬਿਆਂ ਨੂੰ ਆਪਣੀ ਮਰਜ਼ੀ ਨਾਲ ਜ਼ੋਨਾਂ ਵਿਚ ਵੰਡਣ ਦੀ ਇਜ਼ਾਜਤ ਦੇ ਦੇਣ ਤਾਂ ਉਹ ਆਪ ਹੀ ਸਭ ਕੁੱਝ ਨਜਿੱਠ ਲੈਣਗੇ।
GST
ਜੀਐੱਸਟੀ ਬਾਰੇ ਉਹਨਾਂ ਨੇ ਗੱਲ ਕਰਦਿਆਂ ਕਿਹਾ ਕਿ ਉਹਨਾਂ ਨੂੰ ਜੀਐੱਸਟੀ ਦੀ ਰਕਮ 4 ਹਜ਼ਾਰ 365 ਕਰੋੜ ਨਹੀਂ ਮਿਲੀ। ਲੌਕਡਾਊਨ ਬਾਰੇ ਉਹਨਾਂ ਨੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਵਿਚ ਸਵੇਰੇ 7 ਵਜੇ ਤੋਂ ਲੈ ਕੇ 1 ਵਜੇ ਜੋ ਢਿੱਲ ਮਿਲੀ ਹੈ ਉਸ ਦੀ ਲੋਕ ਪੂਰੀ ਪਾਲਣਾ ਕਰ ਰਹੇ ਹਨ।