
ਜਲੰਧਰ ਖਿੰਗਰਾਂ ਗੇਟ ਅਤੇ ਨਾਲ ਲਗਦਾ ਸਾਰਾ ਏਰੀਆ ਸੀਲ
ਜਲੰਧਰ, 11 ਮਈ ( ਵਰਿੰਦਰ ਸ਼ਰਮਾ): ਥਾਣਾ ਨੰਬਰ 3 ਅਧੀਨ ਪੈਂਦੇ ਖਿੰਗੜਾ ਗੇਟ ਦੇ ਨਾਲ ਲੱਗਦੇ ਕਾਜ਼ੀ ਮੁਹੱਲਾ ਦੇ ਮ੍ਰਿਤਕ ਨੌਜਵਾਨ ਨਰੇਸ਼ ਚਾਵਲਾ ਦੇ ਸੰਪਰਕ ਵਿਚ ਆਉਣ ਵਾਲੇ 13 ਵਿਅਕਤੀਆਂ ਦੇ ਕਰੋਨਾ ਪਾਜ਼ੇਟਿਵ ਦੀਆਂ ਖ਼ਬਰਾਂ ਨੇ ਪੂਰੇ ਇਲਾਕੇ ਵਿਚ ਹਲਚਲ ਮਚਾ ਦਿਤੀ।
ਥਾਣਾ ਨੰਬਰ 3 ਦੀ ਪੁਲਿਸ ਟੀਮ, ਪਰਵਾਰ ਦੇ ਮੈਂਬਰਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਵਾਲਿਆਂ ਨੂੰ ਸਿਵਲ ਹਸਪਤਾਲ ਦੀਆਂ ਟੀਮਾਂ ਨਾਲ ਸਿਵਲ ਹਸਪਤਾਲ ਤੋਂ ਲਿਆਂਦੀ ਗਈ ਇਕ ਐਂਬੂਲੈਂਸ ਵਿਚ ਸਿਵਲ ਹਸਪਤਾਲ ਲੈ ਜਾਇਆ ਗਿਆ, ਇਸ ਮੌਕੇ ਏ.ਡੀ.ਸੀ.ਪੀ. ਸੁਧਰਵੀਜੀ, ਏ.ਸੀ. ਪੀ. ਰੁਪਿੰਦਰ ਸਿੰਘ, ਏ. ਸੀ. ਪੀ. ਨੋਰਥ ਜਸਵਿੰਦਰ ਸਿੰਘ ਖਹਿਰਾ, ਥਾਣਾ ਨੰਬਰ 3 ਦੀ ਪੁਲਿਸ ਮੌਕੇ 'ਤੇ ਪਹੁੰਚੀ, ਸਾਰੇ ਇਲਾਕੇ ਦਾ ਏ.ਡੀ.ਸੀ.ਪੀ. ਅਤੇ ਏ.ਸੀ.ਪੀ. ਵਲੋਂ ਪੂਰੀ ਤਰ੍ਹਾਂ ਨਿਰੀਖਣ ਕੀਤਾ ਗਿਆ ਅਤੇ ਪੁਲਿਸ ਨੂੰ ਤਾਇਨਾਤ ਕਰਦਿਆਂ ਸਖ਼ਤ ਆਦੇਸ਼ ਜਾਰੀ ਕੀਤੇ ਗਏ ਹਨ ਕਿ ਕੋਈ ਵੀ ਵਿਅਕਤੀ ਬਿਨਾਂ ਕਿਸੇ ਕੰਮ ਦੇ ਘਰ ਤੋਂ ਬਾਹਰ ਨਹੀਂ ਜਾ ਸਕਦਾ। ਅਪਣੇ ਪਾਰਵਾਰਕ ਮੈਂਬਰਾਂ ਦੇ ਨਾਲ ਘਰ ਵਿਚ ਰਹਿ ਸਕਦਾ ਹੈ।
ਇਸ ਦੇ ਨਾਲ ਹੀ ਥਾਣਾ ਨੰਬਰ 3 ਦੇ ਇੰਚਾਰਜ, ਏਡੀਸੀਪੀ, ਅਤੇ ਏਸੀਪੀ ਜਸਵਿੰਦਰ ਸਿੰਘ ਖਹਿਰਾ ਨੇ ਕਿਲਾ ਮੁਹੱਲਾ, ਕਾਜ਼ੀ ਮੁਹੱਲਾ, ਰਸਤਾ ਮੁਹੱਲਾ, ਲਾਲ ਬਾਜ਼ਾਰ ਦਾ ਜਾਇਜ਼ਾ ਲਿਆ ਤੇ ਪੂਰਾ ਇਲਾਕਾ ਸੀਲ ਕਰ ਦਿਤਾ।
ਮੌਕੇ ਤੇ ਡਿਊਟੀ ਦੇ ਰਹੇ ਪੁਲਿਸ ਮੁਲਾਜਮਾਂ ਨੂੰ ਏ. ਡੀ. ਸੀ. ਪੀ. ਮੈਡਮ ਨੇ ਪੀ. ਪੀ. ਈ. ਕਿਟਾਂ, ਮਾਸਕ ਤੇ ਸੇਨੇਟਾਈਜਰ ਵੀ ਦਿਤੇ।