Advertisement
  ਖ਼ਬਰਾਂ   ਪੰਜਾਬ  12 May 2021  ਡਾਕਟਰਾਂ ਨੇ ਕੋਰੋਨਾ ਨਾਲ ਲੜਨ ਲਈ ਗਾਂ ਦੇ ਗੋਬਰ ਦੇ ਇਲਾਜ ਨੂੰ  ਲੈ ਕੇ ਦਿਤੀ ਚੇਤਾਵਨੀ

ਡਾਕਟਰਾਂ ਨੇ ਕੋਰੋਨਾ ਨਾਲ ਲੜਨ ਲਈ ਗਾਂ ਦੇ ਗੋਬਰ ਦੇ ਇਲਾਜ ਨੂੰ  ਲੈ ਕੇ ਦਿਤੀ ਚੇਤਾਵਨੀ

ਏਜੰਸੀ
Published May 12, 2021, 12:38 am IST
Updated May 12, 2021, 12:38 am IST
ਡਾਕਟਰਾਂ ਨੇ ਕੋਰੋਨਾ ਨਾਲ ਲੜਨ ਲਈ ਗਾਂ ਦੇ ਗੋਬਰ ਦੇ ਇਲਾਜ ਨੂੰ  ਲੈ ਕੇ ਦਿਤੀ ਚੇਤਾਵਨੀ
image
 image


ਗੋਬਰ ਲਾਉਣ ਨਾਲ ਕੋਰੋਨਾ ਵਿਰੁਧ ਸੁਰੱਖਿਆ ਨਹੀਂ ਬਲਕਿ ਹੋ ਸਕਦੇ ਫ਼ੰਗਲ ਇਨਫ਼ੈਕਸ਼ਨ

ਅਹਿਮਦਾਬਾਦ, 11 ਮਈ : ਗੁਜਰਾਤ 'ਚ ਡਾਕਟਰਾਂ ਨੇ 'ਗਾਂ ਦੇ ਗੋਬਰ ਤੋਂ ਇਲਾਜ' ਵਿਰੁਧ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਸ਼ਰੀਰ 'ਤੇ ਗਾਂ ਦੇ ਗੋਬਰ ਦਾ ਲੇਪ ਲਗਾਉਣ ਨਾਲ ਕੋਰੋਨਾ ਵਾਇਰਸ ਵਿਰੁਧ ਸੁਰੱਖਿਆ ਨਹੀਂ ਮਿਲੇਗੀ ਬਲਕਿ ਇਸ ਨਾਲ ਫ਼ੰਗਲ ਇਨਫ਼ੈਕਸ਼ਨ (ਮਿਊਕੋਰਮਾਈਕੋਸਿਸ) ਸਮੇਤ ਦੂਜੀ ਲਹਿਰ ਦਾ ਕੋਰੋਨਾ ਹੋ ਸਕਦਾ ਹੈ | ਲੋਕਾਂ ਦਾ ਇਕ ਸਮੂਹ ਇਥੇ ਸ਼੍ਰੀ ਸਵਾਮੀਨਾਰਾਇਣ ਗੁਰੂਕੁਲ ਵਿਸ਼ਵਵਿਦਿਆ ਅਦਾਰੇ (ਐਸਜੀਵੀਪੀ) ਵਲੋਂ ਚਲਾਈ ਜਾਣ ਵਾਲੀ ਗਉਸ਼ਾਲਾ 'ਚ ਇਲਾਜ ਲੈਣ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਕੋਵਿਡ 19 ਵਿਰੁਧ ਉਨ੍ਹਾਂ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਵਧੇਗੀ |
ਐਸਜੀਵੀਪੀ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਸ ਗਉਸ਼ਾਲਾ ਵਿਚ 200 ਤੋਂ ਵੱਧ ਗਾਵਾਂ ਹਨ | ਉਨ੍ਹਾਂ ਕਿਹਾ ਕਿ ਬੀਤੇ ਇਕ ਮਹੀਨੇ ਤੋਂ ਕਰੀਬ 15 ਲੋਕ ਹਰ ਐਤਵਾਰ ਇਥੇ ਸ਼ਰੀਰ 'ਤੇ ਗਾਂ ਦੇ ਗੋਬਰ ਅਤੇ ਗਾਂ ਦੇ ਪਿਸ਼ਾਬ ਦਾ ਲੇਪ ਲਵਾਉਣ ਆਉਂਦੇ ਹਨ | ਬਾਅਦ ਵਿਚ ਇਸ ਨੂੰ  ਗਾਂ ਦੇ ਦੁੱਧ ਨਾਲ ਧੋ ਦਿਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਇਹ ਇਲਾਜ ਲੈਣ ਵਾਲਿਆਂ ਵਿਚੋਂ ਕੁੱਝ ਫ਼ਰੰਟ ਲਾਈਨ ਦੇ ਕਰਮਚਾਰੀ ਅਤੇ ਦਵਾਈ ਦੀਆਂ ਦੁਕਾਨਾਂ ਵਿਚ ਕੰਮ ਕਰਨ ਵਾਲੇ ਲੋਕ ਹਨ | ਡਾਕਟਰ ਹਾਲਾਂਕਿ ਇਸ ਨੂੰ  ਪ੍ਰਭਾਵੀ ਨਹੀਂ ਮੰਨਦੇ |           (ਏਜੰਸੀ)

Advertisement

 

Advertisement