
ਫੈਕਟਰੀ ਮਾਲਕ ਦਾ ਦਾਅਵਾ- ਸਭ ਕੁਝ ਅਸਲੀ ਹੈ ਤੇ ਸਾਡੇ ਕੋਲ ਲਾਈਸੈਂਸ ਵੀ ਹੈ
ਲੁਧਿਆਣਾ (ਰਾਜਵਿੰਦਰ ਸਿੰਘ): ਲੁਧਿਆਣਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਤਿੰਨ ਨੰਬਰ ਡਵੀਜ਼ਨ ਹਲਕੇ ਵਿਚ ਸੈਨੀਟਾਈਜ਼ਰ ਬਣਾਉਣ ਵਾਲੀ ਫੈਕਟਰੀ ਵਿਚ ਰੇਡ ਕੀਤੀ ਗਈ। ਇੱਥੋਂ ਪੁਲਿਸ ਨੇ ਭਾਰੀ ਮਾਤਰਾ ਵਿਚ ਸੈਨੇਟਾਈਜ਼ਰ ਦੇ ਭਰੇ ਡਰੰਮ, ਭਰੀਆਂ ਹੋਈਆਂ ਕੈਨੀਆਂ ਅਤੇ ਖਾਲੀ ਕੈਨੀਆਂ ਵੀ ਬਰਾਮਦ ਕੀਤੀਆਂ।
Ludhiana police seize fake sanitizers
ਏਐਸਆਈ ਦਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਇਲਾਕੇ ਦੀ ਇਸ ਫੈਕਟਰੀ ਵਿਚ ਰੇਡ ਮਾਰੀ ਗਈ ਸੀ। ਪੁਲਿਸ ਨੇ ਕਿਹਾ ਕਿ ਇਹ ਸੈਨੇਟਾਈਜ਼ਰ ਨਕਲੀ ਹੈ। ਪੁਲਿਸ ਨੇ ਫੈਕਟਰੀ ਦੇ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਵੱਡੀ ਮਾਤਰਾ ਵਿਚ ਖੇਪ ਫੜਨ ਦਾ ਦਾਅਵਾ ਕੀਤਾ ਹੈ।
Ludhiana police seize fake sanitizers
ਉਧਰ ਫੈਕਟਰੀ ਮਾਲਕ ਦਾ ਕਹਿਣਾ ਹੈ ਕਿ ਉਹਨਾਂ ਕੋਲ ਲਾਇਸੈਂਸ ਅਤੇ ਮਾਨਤਾ ਪ੍ਰਾਪਤ ਸਰਟੀਫਿਕੇਟ ਵੀ ਹੈ। ਇਸ ਲਈ ਕੁਝ ਵੀ ਨਕਲੀ ਨਹੀਂ ਹੈ। ਦੱਸ ਦਈਏ ਕਿ ਇਕ ਪਾਸੇ ਜਿੱਥੇ ਦੇਸ਼ ਭਰ ਵਿਚ ਮਹਾਂਮਾਰੀ ਫੈਲੀ ਹੋਈ ਹੈ ਉਥੇ ਹੀ ਕੁਝ ਲੋਕ ਅਪਣੇ ਫਾਇਦੇ ਲਈ ਨਕਲੀ ਸਮਾਨ ਬਣਾ ਕੇ ਵੇਚ ਰਹੇ ਹਨ ਅਤੇ ਲੋਕਾਂ ਦੀ ਜਾਨ ਨਾਲ ਖਿਲਵਾੜ ਕਰ ਰਹੇ ਹਨ।