ਰਵਿੰਦਰ ਜਡੇਜਾ ਹੋ ਸਕਦੇ ਹਨ ਆਈ.ਪੀ.ਐਲ ਤੋਂ ਬਾਹਰ, ਸੱਟ ’ਚ ਨਹੀਂ ਹੋਇਆ ਸੁਧਾਰ
Published : May 12, 2022, 12:11 am IST
Updated : May 12, 2022, 12:11 am IST
SHARE ARTICLE
image
image

ਰਵਿੰਦਰ ਜਡੇਜਾ ਹੋ ਸਕਦੇ ਹਨ ਆਈ.ਪੀ.ਐਲ ਤੋਂ ਬਾਹਰ, ਸੱਟ ’ਚ ਨਹੀਂ ਹੋਇਆ ਸੁਧਾਰ

ਮੁੰਬਈ, 11 ਮਈ : ਚੇਨਈ ਸੁਪਰ ਕਿੰਗਜ਼ (ਸੀ.ਐਸ. ਕੇ.) ਦੇ ਆਲਰਾਊਂਡਰ ਰਵਿੰਦਰ ਜਡੇਜਾ ਲਈ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) 2022 ਦਾ ਸੀਜ਼ਨ ਬਹੁਤ ਚੰਗਾ ਨਹੀਂ ਰਿਹਾ ਹੈ। ਸੀਜ਼ਨ ਦੀ ਸ਼ੁਰੂਆਤ ’ਚ ਕਪਤਾਨ ਚੁਣੇ ਗਏ ਜਡੇਜਾ ਨੇ ਟੀਮ ਦੇ ਖ਼ਰਾਬ ਪ੍ਰਦਰਸ਼ਨ ਕਾਰਨ ਪਹਿਲਾਂ ਕਪਤਾਨੀ ਛੱਡੀ ਤੇ ਹੁਣ ਉਹ ਸੱਟ ਦੇ ਕਾਰਨ ਬਾਕੀ ਟੂਰਨਾਮੈਂਟ ਤੋਂ ਬਾਹਰ ਹੋਣ ਦੇ ਕਗਾਰ ’ਤੇ ਹਨ। ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਵਿਰੁਧ ਮੈਚ ਦੌਰਾਨ ਫ਼ੀਲਡਿੰਗ ਕਰਦੇ ਹੋਏ ਜਡੇਜਾ ਸੱਟ ਦਾ ਸ਼ਿਕਾਰ ਹੋ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਦਿੱਲੀ ਕੈਪੀਟਲਜ਼ (ਡੀ. ਸੀ.) ਵਿਰੁਧ ਅਗਲੇ ਮੈਚ ਤੋਂ ਬਾਹਰ ਕਰ ਦਿਤਾ ਗਿਆ ਸੀ।
ਪਿਛਲੇ ਦੋ ਦਿਨਾਂ ’ਚ ਜਡੇਜਾ ਦੀ ਨਿਗਰਾਨੀ ਕਰਨ ’ਤੇ ਪਤਾ ਲੱਗਾ ਕਿ ਸੱਟ ’ਚ ਸੁਧਾਰ ਨਹੀਂ ਹੋਇਆ ਹੈ, ਜਿਸ ਤੋਂ ਬਾਅਦ ਵੀਰਵਾਰ ਨੂੰ ਹੋਣ ਵਾਲੇ ਚੇਨਈ ਬਨਾਮ ਮੁੰਬਈ ਦੇ ਮੁਕਾਬਲੇ ’ਚ ਟੀਮ ਉਨ੍ਹਾਂ ਦੀ ਸੱਟ ਦੇ ਨਾਲ ਕੋਈ ਰਿਸਕ ਨਹੀਂ ਲੈਣਾ ਚਾਹੇਗੀ। ਇਸ ਦਾ ਮੁੱਖ ਕਾਰਨ ਇਹ ਹੈ ਕਿ ਜੇਕਰ ਆਰ. ਸੀ. ਬੀ. ਜਾਂ ਰਾਜਸਥਾਨ ਰਾਇਲਜ਼ ’ਚੋਂ ਕੋਈ ਵੀ ਟੀਮ ਅਪਣਾ ਅਗਲਾ ਮੈਚ ਜਿੱਤ ਜਾਂਦੀ ਹੈ ਤਾਂ ਉਹ 16 ਪੁਆਇੰਟ ’ਤੇ ਪੁੱਜ ਜਾਵੇਗੀ ਜਿਸ ਦੇ ਨਾਲ ਹੀ ਚੇਨਈ ਵੀ ਟੂਰਨਾਮੈਂਟ ਤੋਂ ਬਾਹਰ ਹੋ ਜਾਵੇਗੀ।
ਅਜੇ ਤਕ ਖੇਡੇ ਗਏ 11 ’ਚੋਂ ਸਿਰਫ਼ ਚਾਰ ਮੈਚ ਜਿੱਤਣ ਵਾਲੀ ਚੇਨਈ ਜੇਕਰ ਅਪਣੇ ਬਾਕੀ ਮੈਚ ਜਿੱਤ ਵੀ ਜਾਂਦੀ ਹੈ ਤਾਂ ਉਹ ਸਿਰਫ਼ 14 ਪੁਆਇੰਟ ਤਕ ਹੀ ਪਹੁੰਚ ਸਕੇਗੀ। ਦੂਜੇ ਪਾਸੇ ਗੁਜਰਾਤ ਤੇ ਲਖਨਊ ਨੇ ਅਪਣੇ-ਅਪਣੇ 12 ਮੈਚਾਂ ’ਚ ਪਹਿਲਾਂ ਹੀ ਕ੍ਰਮਵਾਰ 18 ਤੇ 16 ਅੰਕ ਹਾਸਲ ਕਰ ਲਏ ਹਨ। ਅਜਿਹੇ ’ਚ ਮੁਮਕਿਨ ਹੈ ਕਿ ਸੀ. ਐਸ. ਕੇ. ਜਡੇਜਾ ਨੂੰ ਆਈ. ਪੀ. ਐਲ. ਦੇ 2022 ਦੇ ਬਾਕੀ ਮੈਚ ਨਾ ਖਿਡਾਏ। (ਏਜੰਸੀ)


 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement