
ਦਸਿਆ ਜਾ ਰਿਹਾ ਹੈ ਕਿ ਮਹਿਲਾ ਹੈਂਪਟਨ ਹੋਮਜ਼ ਨੇੜੇ ਨਾਰਾਇਣ ਸਕੂਲ ਵਿਚ ਅਪਣੇ ਬੱਚੇ ਨੂੰ ਛੱਡਣ ਜਾ ਰਹੀ ਸੀ
ਲੁਧਿਆਣਾ: ਥਾਣਾ ਜਮਾਲਪੁਰ ਅਧੀਨ ਚੰਡੀਗੜ੍ਹ ਰੋਡ ਸਥਿਤ ਵਰਧਮਾਨ ਪਾਰਕ ਨੇੜੇ ਇਕ ਐਕਟਿਵਾ ਸਵਾਰ ਮਹਿਲਾ ਨੂੰ ਓਵਰਲੋਡ ਟਰੱਕ ਨੇ ਟੱਕਰ ਮਾਰ ਦਿਤੀ। ਹਾਦਸੇ ਵਿਚ 6 ਸਾਲਾ ਵਿਦਿਆਰਥੀ ਦੀ ਮੌਤ ਹੋ ਗਈ, ਜਦਕਿ ਮਹਿਲਾ ਗੰਭੀਰ ਜ਼ਖ਼ਮੀ ਹੋ ਗਈ। ਦਸਿਆ ਜਾ ਰਿਹਾ ਹੈ ਕਿ ਮਹਿਲਾ ਹੈਂਪਟਨ ਹੋਮਜ਼ ਨੇੜੇ ਨਾਰਾਇਣ ਸਕੂਲ ਵਿਚ ਅਪਣੇ ਬੱਚੇ ਨੂੰ ਛੱਡਣ ਜਾ ਰਹੀ ਸੀ। ਮ੍ਰਿਤਕ ਬੱਚੇ ਦੀ ਪਛਾਣ ਵਿਵਾਨ ਵਜੋਂ ਹੋਈ ਹੈ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦਸਿਆ ਕਿ ਵਿਵਾਨ ਦਾ ਜਨਮ 10 ਸਾਲ ਬਾਅਦ ਹੋਇਆ ਸੀ।
ਇਹ ਵੀ ਪੜ੍ਹੋ: CBSE ਨੇ ਐਲਾਨੇ 12ਵੀਂ ਜਮਾਤ ਦੇ ਨਤੀਜੇ, ਇੰਝ ਚੈੱਕ ਕਰੋ ਅਪਣਾ ਨਤੀਜਾ
ਵਿਵਾਨ ਨਰਸਰੀ ਵਿਚ ਪੜ੍ਹਦਾ ਸੀ। ਮਹਿਲਾ ਦਾ ਨਾਂ ਮੋਨਿਕਾ ਓਬਰਾਏ ਦਸਿਆ ਜਾ ਰਿਹਾ ਹੈ, ਜੋ ਕਿ ਇਕ ਸਕੂਲ ਵਿਚ ਵਾਈਸ ਪ੍ਰਿੰਸੀਪਲ ਹੈ। ਹਾਦਸੇ ਤੋਂ ਬਾਅਦ ਉਥੇ ਮੌਜੂਦ ਲੋਕਾਂ ਨੇ ਐਂਬੂਲੈਂਸ ਨੂੰ ਸੂਚਨਾ ਦਿਤੀ ਅਤੇ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ। ਇਸ ਦੌਰਾਨ ਲੋਕਾਂ ਨੇ ਮੌਕੇ ’ਤੇ ਭੱਜਦੇ ਟਰੱਕ ਡਰਾਈਵਰ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਹਵਾਲੇ ਕਰ ਦਿਤਾ। ਪੁਲਿਸ ਨੇ ਮੁਲਜ਼ਮ ਡਰਾਈਵਰ ਵਿਰੁਧ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।