
Bathinda news : ਪੁੱਤ, ਧੀ ਦੀ ਪਹਿਲਾਂ ਹੀ ਹੋ ਚੁੱਕੀ ਹੈ ਮੌਤ
Farmer commits suicide in bathinda news in punjabi : ਬਠਿੰਡਾ ਦੇ ਪਿੰਡ ਨਾਥਪੁਰਾ ਵਿਚ ਇਕ ਕਿਸਾਨ ਨੇ ਖ਼ੁਦਕੁਸ਼ੀ ਕਰ ਲਈ ਹੈ। ਮਿਲੀ ਜਾਣਕਾਰੀ ਅਨੁਸਾਰ ਕਿਸਾਨ ਨੇ ਆਰਥਿਕ ਤੰਗੀ ਤੋਂ ਤੰਗ ਆ ਕੇ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਨਾਲ ਉਸ ਦੀ ਮੌਤ ਹੋ ਗਈ ।
ਇਹ ਵੀ ਪੜ੍ਹੋ: Hardeep Nijjar Murder Case: ਹਰਦੀਪ ਨਿੱਝਰ ਕਤਲ ਕੇਸ 'ਚ ਕੈਨੇਡੀਅਨ ਪੁਲਿਸ ਨੇ ਚੌਥੇ ਸ਼ੱਕੀ ਨੂੰ ਕੀਤਾ ਗ੍ਰਿਫਤਾਰ
ਮ੍ਰਿਤਕ ਦੀ ਪਛਾਣ ਹਾਕਮ ਸਿੰਘ (60) ਪੁੱਤਰ ਮਲਕੀਤ ਸਿੰਘ ਵਜੋਂ ਹੋਈ ਹੈ। ਮ੍ਰਿਤਕ ਕੋਲ ਦੋ ਕਿੱਲੇ ਜ਼ਮੀਨ ਹੈ, ਜਿਸ ਕਾਰਨ ਉਹ ਆਰਥਿਕ ਤੰਗੀ ਵਿੱਚੋਂ ਗੁਜ਼ਰ ਰਿਹਾ ਸੀ। ਕਿਸਾਨ ਦੇ ਪੁੱਤ ਤੇ ਧੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉਹ ਆਪਣੇ ਪਿੱਛੇ ਪਤਨੀ ਤੇ ਵਿਧਵਾ ਨੂੰਹ ਛੱਡ ਗਿਆ।
ਇਹ ਵੀ ਪੜ੍ਹੋ: Delhi news: ਕ੍ਰਿਕਟ ਦੇ ਮੈਦਾਨ ਵਿਚ ਖੂਨੀ ਝੜਪ, ਬੱਲੇ ਨਾਲ ਕੁੱਟ-ਕੁੱਟ ਕੇ ਕੀਤਾ ਨੌਜਵਾਨ ਦਾ ਕਤਲ
ਅਨੁਸਾਰ ਹਾਕਮ ਸਿੰਘ ਕੋਲ ਸਿੰਘ ਦੋ ਕਿੱਲੇ ਜ਼ਮੀਨ ਸੀ। ਇਸ ਕਾਰਨ ਉਸਦੇ ਸਿਰ ਤੇ ਕਰਜ਼ਾ ਲਗਾਤਾਰ ਵੱਧਦਾ ਜਾ ਰਿਹਾ ਸੀ, ਜਿਸਦੇ ਚਲਦੇ ਉਕਤ ਕਿਸਾਨ ਮਾਨਸਿਕ ਤੌਰ ’ਤੇ ਪੇ੍ਰਸ਼ਾਨ ਰਹਿਣ ਲੱਗ ਪਿਆ ਸੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਪਰੇਸ਼ਾਨੀ ਦੀ ਹਾਲਤ ਵਿਚ ਲੰਘੀ 8 ਮਈ ਨੂੰ ਉਸਨੇ ਘਰ ਵਿਚ ਰੱਖੀ ਹੋਈ ਜ਼ਹਿਰੀਲੀ ਦਵਾਈ ਨਿਗਲ ਕੇ ਖੁਦਕੁਸ਼ੀ ਕਰ ਲਈ। ਇੱਥੇ ਦੱਸਣਾ ਬਣਦਾ ਹੈ ਕਿ ਹਾਕਮ ਸਿੰਘ ਦੀ ਲੜਕੀ ਸਾਲ 2017 ਵਿਚ ਕਿਸੇ ਬਿਮਾਰੀ ਦੇ ਕਾਰਨ ਦਮ ਤੋੜ ਗਈ ਸੀ। ਇਸੇ ਤਰ੍ਹਾਂ ਸਾਲ 2019 ਵਿਚ ਉਸ ਦੇ ਪੁੱਤਰ ਦੀ ਮੌਤ ਹੋ ਗਈ ਸੀ। ਹਾਕਮ ਸਿੰਘ ਦੀ ਮੌਤ ਤੋਂ ਬਾਅਦ ਘਰ ਵਿਚ ਉਸ ਦੀ ਪਤਨੀ ਅਤੇ ਵਿਧਵਾ ਨੂੰਹ ਹੀ ਰਹਿ ਗਈਆਂ ਹਨ।
(For more Punjabi news apart fromFarmer commits suicide in bathinda news in punjabi , stay tuned to Rozana Spokesman)