
Sangrur News : ਮ੍ਰਿਤਕਾ ਦੀ ਪਛਾਣ ਨਿਸ਼ਾ ਵਰਮਾ ਵਾਸੀ ਦਿੱਲੀ ਵਜੋਂ ਹੋਈ, ਲਾਸ਼ ਲੈਣ ਲਈ ਪਰਿਵਾਰ ਵਾਲੇ ਪਹੁੰਚੇ
Sangrur News : ਸੰਗਰੂਰ ’ਚ ਇੱਕ ਲੜਕੀ ਨੇ ਮਾਲਗੱਡੀ ਅੱਗੇ ਕੁੱਦ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕਾ ਦੀ ਪਛਾਣ ਦਿੱਲੀ ਦੀ ਰਹਿਣ ਵਾਲੀ ਨਿਸ਼ਾ ਵਰਮਾ ਦੇ ਰੂਪ ਵਿੱਚ ਹੈ। ਪੁਲਿਸ ਨੇ ਲਾਸ਼ ਨੂੰ ਕਬਜੇ ਲੈ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਿਸ ਨੂੰ ਕੋਈ ਸੁਸਾਈਡ ਨੋਟ ਨਹੀਂ ਮਿਲਿਆ।
ਇਹ ਵੀ ਪੜੋ:Mount Everest Record : ਨੇਪਾਲ ਦੇ ਪਰਬਤਾਰੋਹੀ ਕਾਮੀ ਰੀਤਾ ਨੇ 29ਵੀਂ ਵਾਰ ਫਤਹਿ ਕੀਤੀ ਐਵਰੈਸਟ ਦੀ ਚੋਟੀ
ਇਸ ਸਬੰਧੀ ਦਿੱਲੀ ਦੀ ਰਹਿਣ ਵਾਲੀ ਨਿਸ਼ਾ ਵਰਮਾ ਨੇ ਬਿਜਲੀ ਗ੍ਰਿਡਵੇ ਸਟੇਸ਼ਨ ਲਹਿਰਾਗਾਗਾ ਕੇ ਨੇੜੇ ਰੇਲਵੇ ਬੁਰਜੀ ਨੰਬਰ 111/3-4 ਦੇ ਪਾਸ ਮਾਲਗੱਡੀ ਦੇ ਰੇਲ ਗੱਡੀ ਅੱਗੇ ਆ ਆਤਮਹੱਤਿਆ ਕਰ ਲਈ ਹੈ। ਮਾਲਗੱਡੀ ਦੇ ਡਰਾਈਵਰ ਨੇ ਇਸ ਦੀ ਸੂਚਨਾ ਸਟੇਸ਼ਨ ਮਾਸਟਰ ਨੂੰ ਦਿੱਤੀ। ਜਾਂਚ ਲਈ ਜੀਆਰਪੀ ਥਾਣੇ ਦੀ ਟੀਮ ਮੌਕੇ 'ਤੇ ਪਹੁੰਚੀ।
ਇਹ ਵੀ ਪੜੋ:Aurora New Zealand : ਵਾਹ! ਵਾਹ! ਧਰੁਵੀ ਰੌਸ਼ਨੀ : ‘ਅਚਰਜੁ ਤੇਰੀ ਕੁਦਰਤਿ ਤੇਰੇ ਕਦਮ ਸਲਾਹ’
ਇਸ ਮੌਕੇ ਰੇਲਵੇ ਪੁਲਿਸ ਲਹਿਰਾਗਾਗਾ ਕੇ ਪ੍ਰਭਾਰੀ ਜਗਵਿੰਦਰ ਸਿੰਘ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਕਬਜੇ ’ਚ ਲੈ ਕੇ ਮੁਰਦਾਘਰ ਵਿਚ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਕਾਫ਼ੀ ਮੁਸ਼ੱਕਤ ਤੋਂ ਬਾਅਦ ਮ੍ਰਿਤਕ ਦੇ ਵਾਰਸਾਂ ਦਾ ਪਤਾ ਲੱਗਾ, ਜਿਸ 'ਚ ਮ੍ਰਿਤਕ ਦੀ ਪਛਾਣ ਦਿੱਲੀ ਦੀ ਰਹਿਣ ਵਾਲੀ ਨਿਸ਼ਾ ਵਰਮਾ ਵਜੋਂ ਹੋਈ ਹੈ। ਬਾਅਦ ’ਚ ਨਿਸ਼ਾ ਵਰਮਾ ਦੇ ਪਰਿਵਾਰ ਵਾਲੇ ਇੱਥੇ ਪਹੁੰਚੇ। ਪਰਿਵਾਰ ਦੇ ਬਿਆਨ ਅਨੁਸਾਰ ਸੀਆਰਪੀਸੀ 174 ਦੀ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਦੇ ਬਾਅਦ ਪਰਿਵਾਰ ਨੂੰ ਸੌਂਪ ਦਿੱਤਾ।
(For more news apart from girl committed suicide by jumping in front train in Sangrur News in Punjabi, stay tuned to Rozana Spokesman)