Jalandhar News : ਜਲੰਧਰ 'ਚ ਦਿਨ-ਦਿਹਾੜੇ ਬੱਸ ਤੋਂ ਉਤਰਦੇ ਵਿਅਕਤੀ ’ਤੇ ਚੱਲੀਆਂ ਗੋਲ਼ੀਆਂ

By : BALJINDERK

Published : May 12, 2024, 5:33 pm IST
Updated : May 12, 2024, 6:04 pm IST
SHARE ARTICLE
 ਸੀ.ਸੀ.ਟੀ.ਵੀ ਦੀ ਫੁਟੇਜ
ਸੀ.ਸੀ.ਟੀ.ਵੀ ਦੀ ਫੁਟੇਜ

Jalandhar News : ਨੌਜਵਾਨ ਪਿੱਛਿਓਂ ਕਮਰ 'ਚ ਮਾਰੀ ਗੋਲ਼ੀ, ਘਟਨਾ ਸੀ.ਸੀ.ਟੀ.ਵੀ ’ਚ ਹੋਈ ਕੈਦ

Jalandhar News : ਜਲੰਧਰ ਦੇ ਵਡਾਲਾ ਚੌਕ ਨੇੜੇ ਐਤਵਾਰ ਨੂੰ ਦਿਨ ਦਿਹਾੜੇ ਤਬਾੜਤੋੜ ਗੋਲ਼ੀਆਂ ਚਲਾਈਆਂ ਗਈਆਂ। ਗੋਲ਼ੀ ਲੱਗਣ ਨਾਲ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ। ਜ਼ਖਮੀਆਂ ਨੂੰ ਇਲਾਜ ਲਈ ਜਲੰਧਰ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੋਈ ਥਾਣਾ ਭਾਰਗਵ ਕੈਂਪ ਦੀ ਪੁਲਿਸ ਮੌਕੇ 'ਤੇ ਪਹੁੰਚ ਕੇ ਜਾਂਚ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋਏ ਨੌਜਵਾਨ ਅਤੇ ਹਮਲਾਵਰ ਇੱਕੋ ਬੱਸ ਤੋਂ ਉਤਰੇ ਸਨ। ਹਮਲਾਵਰ ਵਡਾਲਾ ਚੌਕ ਨੇੜੇ ਗੋਲ਼ੀ ਮਾਰ ਕੇ ਮੌਕੇ ਤੋਂ ਫ਼ਰਾਰ ਹੋ ਗਿਆ।

ਇਹ ਵੀ ਪੜੋ:Chandiagarh News : ਚੰਡੀਗੜ੍ਹ ’ਚ ਬੈਕਾਂ ਦਾ 300 ਕਰੋੜ ਦੇ ਘਪਲੇ ਕਰਨ ਵਾਲਾ ਦੋਸ਼ੀ ਆਵੇਗਾ ਭਾਰਤ

ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਦੇ ਸਮੇਂ ਮੁਲਜ਼ਮ ਹਮਲਾਵਰ ਵੀ ਉਸੇ ਬੱਸ ’ਚ ਸਫ਼ਰ ਕਰ ਰਿਹਾ ਸੀ ਜਿਸ ’ਚੋਂ ਨੌਜਵਾਨ ਹੇਠਾਂ ਉਤਰਿਆ ਸੀ। ਜ਼ਖਮੀ ਨੌਜਵਾਨ ਬੱਸ ਤੋਂ ਉਤਰ ਕੇ ਵਡਾਲਾ ਚੌਕ ਵੱਲ ਜਾ ਰਿਹਾ ਸੀ ਕਿ ਪਿੱਛੇ ਤੋਂ ਆਏ ਹਮਲਾਵਰ ਨੇ ਗੋਲ਼ੀਆਂ ਚਲਾ ਦਿੱਤੀਆਂ। ਨੌਜਵਾਨ ਦੀ ਕਮਰ ਨੇੜੇ ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਗੋਲ਼ੀ ਕਮਰ 'ਚੋਂ ਲੰਘ ਗਈ। ਫ਼ਿਲਹਾਲ ਉਹ ਕੋਈ ਬਿਆਨ ਦੇਣ ਦੀ ਸਥਿਤੀ ’ਚ ਨਹੀਂ ਸਨ। ਜਿਸ ਕਾਰਨ ਪੁਲਿਸ ਉਸ ਦੇ ਬਿਆਨ ਦਰਜ ਨਹੀਂ ਕਰ ਸਕੀ। ਨਾ ਹੀ ਜ਼ਖ਼ਮੀ ਨੌਜਵਾਨ ਦੀ ਪਛਾਣ ਹੋ ਸਕੀ ਹੈ। ਥਾਣਾ ਭਾਰਗਵ ਕੈਂਪ ਦੀ ਪੁਲਿਸ ਵੱਲੋਂ ਜਲ਼ਦ ਹੀ ਆਰਮਜ਼ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ |

ਇਹ ਵੀ ਪੜੋ:Book Lok Arpan : ਪ੍ਰਿੰ ਬਹਾਦਰ ਸਿੰਘ ਗੋਸਲ ਸੰਪਾਦਿਤ ਪੁਸਤਕ ‘‘ਪਿੰਡ ਮੇਰੇ ਸਹੁਰਿਆ ਦਾ’’ ਲੋਕ ਅਰਪਨ 

ਵਾਰਦਾਤ ਦੀ ਸਾਰੀ ਘਟਨਾ ਦਾ ਇੱਕ ਸੀਸੀਟੀਵੀ ਸਾਹਮਣੇ ਆਇਆ ਹੈ। ਜਿਸ 'ਚ ਦੋਸ਼ੀ ਪੀੜਤਾ ਨੂੰ ਗੋਲ਼ੀ ਮਾਰਦਾ ਨਜ਼ਰ ਆ ਰਿਹਾ ਹੈ। ਰਾਹਗੀਰਾਂ ਅਨੁਸਾਰ ਉਕਤ ਦੋਸ਼ੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਿਆ ਸੀ। ਜਿਸ ਤੋਂ ਬਾਅਦ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ। ਘਟਨਾ ਵਾਲੀ ਥਾਂ 'ਤੇ ਕਾਫ਼ੀ ਖੂਨ ਖਿਲਰਿਆ ਹੋਇਆ ਸੀ। ਪੁਲਿਸ ਨੇ ਸੀਸੀਟੀਵੀ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਸ਼ੁਰੂ ਕਰ ਦਿੱਤੀ ਹੈ।

(For more news apart from Shots rang out in broad daylight in Jalandhar  News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement