Book Lok Arpan : ਪ੍ਰਿੰ ਬਹਾਦਰ ਸਿੰਘ ਗੋਸਲ ਸੰਪਾਦਿਤ ਪੁਸਤਕ ‘‘ਪਿੰਡ ਮੇਰੇ ਸਹੁਰਿਆ ਦਾ’’ ਲੋਕ ਅਰਪਨ 

By : BALJINDERK

Published : May 12, 2024, 4:29 pm IST
Updated : May 12, 2024, 4:29 pm IST
SHARE ARTICLE
ਪੁਸਤਕ ਲੋਕ ਅਰਪਣ ਕਰਦੇ ਹੋਏ ਸਾਹਿਤਕਾਰ
ਪੁਸਤਕ ਲੋਕ ਅਰਪਣ ਕਰਦੇ ਹੋਏ ਸਾਹਿਤਕਾਰ

Book Lok Arpan : ਕਵੀ ਦਰਬਾਰ ਕਰਵਾਇਆ   

Book Lok Arpan : ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਸੈਣੀ ਭਵਨ ਸੈਕਟਰ-24 ਚੰਡੀਗੜ੍ਹ ਵਿਖੇ ਇੱਕ ਸ਼ਾਨਦਾਰ ਪੁਸਤਕ ਲੋਕ ਅਰਪਨ, ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਕਰਵਾਇਆ ਗਿਆ ਜਿਸ ’ਚ ਪ੍ਰਿੰ ਬਹਾਦਰ ਸਿੰਘ ਗੋਸਲ ਦੀ ਸੰਪਾਦਤਿ ਪੁਸਤਕ ‘‘ਪਿੰਡ ਮੇਰੇ ਸਹੁਰਿਆ ਦਾ’’ ਲੋਕ ਅਰਪਨ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਦੇ ਤੌਰ ਤੇ ਹਰਦੀਪ ਕੌਰ ਤੇ ਪ੍ਰਧਾਨ ਦਿਸ਼ ਵੁਮੈਨ ਵੈਲਫੇਅਰ ਟਰੱਸਟ ਪੰਜਾਬ ਨੇ ਸ਼ਰਿਕਤ ਕੀਤੀ। ਵਿਸ਼ੇਸ਼ ਮਹਮਿਾਨ ਜਸਪਾਲ ਸਿੰਘ ਕੰਵਲ ਸਮਾਜ ਸੇਵੀ ਅਤੇ ਸਾਹਤਿਕਾਰ ਸਨ ਅਤੇ ਸਮਾਗਮ ਦੀ ਪ੍ਰਧਾਨਗੀ ਸੰਸਾਰ ਪ੍ਰਸਿੱਧ ਬੀਬੀ ਕੁਲਵੰਤ ਕੌਰ ‘‘ਗੂਗਲ ਬੇਬੇ’’ ਵਲੋਂ ਕੀਤੀ ਗਈ। ਪ੍ਰਧਾਨਗੀ ਮੰਡਲ ’ਚ ਡਾ਼ ਬਲਜੀਤ ਸਿੰਘ ਵਾਈਸ ਪ੍ਰਿੰ ਸਰਕਾਰੀ ਕਾਲਜ ਸੈਕਟਰ-46 ਚੰਡੀਗੜ੍ਹ ਅਤੇ ਸੰਸਥਾ ਦੇ ਪ੍ਰਧਾਨ ਪ੍ਰਿੰ ਬਹਾਦਰ ਸਿੰਘ ਗੋਸਲ ਸ਼ਾਮਲ ਸਨ। 
ਸਮਾਗਮ ਦੇ ਸ਼ੁਰੂ ’ਚ ਦੋ ਵਿਛੜੀਆਂ ਸਾਹਤਿਕ ਰੂਹਾਂ ਸੁਰਜੀਤ ਪਾਤਰ ਅਤੇ ਅਜਮੇਰ ਸਾਗਰ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਉਸ ਤੋਂ ਬਾਅਦ ਸੰਸਥਾ ਦੇ ਪ੍ਰਧਾਨ ਪ੍ਰਿੰ ਬਹਾਦਰ ਸਿੰਘ ਗੋਸਲ ਵਲੋਂ ਆਏ ਮਹਮਿਾਨਾਂ ਅਤੇ ਸਾਹਤਿਕਾਰਾਂ ਅਤੇ ਖਾਸ ਕਰਕੇ ਪੁਸਤਕ ’ਚ ਲੇਖ ਰਚਤਿ 20 ਬੀਬੀਆਂ ਨੂੰ ਜੀ ਆਇਆ ਆਖਿਆ ਗਿਆ ਅਤੇ ਸਭ ਨਾਲ ਜਾਣ-ਪਹਿਚਾਣ ਕਰਵਾਈ ਗਈ। ਉਨ੍ਹਾਂ ਨੇ ਦੱਸਆਿ ਕਿ ਉਨ੍ਹਾਂ ਵਲੋਂ ਸੰਪਾਦਤਿ ਪੁਸਤਕ ‘‘ਪਿੰਡ ਮੇਰੇ ਸਹੁਰਿਆ ਦਾ’’  ’ਚ 20 ਸਤਕਿਾਰ ਯੋਗ ਬੀਬੀਆਂ ਵਲੋਂ ਆਪਣੇ ਸਹੁਰੇ ਪਿੰਡਾਂ ਬਾਰੇ ਬਹੁਤ ਹੀ ਵਲਿੱਖਣ ਅਤੇ ਰੌਚਕ ਜਾਣਕਾਰੀ ਦਿੱਤੀ ਗਈ ਹੈ ਜਿਸ ਨੂੰ ਵਾਰ-ਵਾਰ ਪੜ੍ਹਨ ਨੂੰ ਮਨ ਕਰਦਾ ਹੈ। ਅੱਜ ਸਮਾਗਮ ’ਚ ਇਨ੍ਹਾਂ 20 ਬੀਬੀਆਂ ਨੂੰ ਸਨਮਾਨਤਿ ਵੀ ਕੀਤਾ ਗਿਆ ਜਿਨ੍ਹਾਂ ’ਚ-ਨਰਿੰਦਰ ਕੌਰ ਪਿੰਡ ਬਡਹੇੜੀ, ਬਲਜਿੰਦਰ ਕੌਰ ਸ਼ੇਰਗਿੱਲ ਪਿੰਡ ਕੋਟਲਾ ਨਿਹੰਗ, ਮਹਿੰਦਰ ਕੌਰ ਪਿੰਡ ਗੋਸਲਾਂ, ਦਲਜੀਤ ਕੌਰ ਬੱਲ ਪਿੰਡ ਬਠਲਾਣਾ, ਭੁਪਿੰਦਰ ਕੌਰ ਸਰੋਆ ਪਿੰਡ ਰਤਨਗੜ੍ਹ, ਨਰਿਮਲ ਕੌਰ ਪਿੰਡ ਸੌਂਡਾ, ਭੁਪਿੰਦਰ ਕੌਰ ਪਿੰਡ ਘਨੌਲਾ, ਚਰਨਜੀਤ ਕੌਰ ਬਾਠ ਪਿੰਡ ਢੰਗਰਾਲੀ, ਰਣਜੀਤ ਕੌਰ ਕਾਈਨੌਰ ਪਿੰਡ ਕਾਈਨੌਰ, ਜਰਨੈਲ ਕੌਰ ਪਿੰਡ ਹਸਨਪੁਰ, ਸ਼ਮਸ਼ੇਰ ਕੌਰ ਪਿੰਡ ਮੰਦਵਾੜਾ, ਸੰਦੀਪ ਕੌਰ ਪਿੰਡ ਹੈਂਡੋ, ਕਰਿਨ ਬੇਦੀ ਪਟਿਆਲਾ, ਪਰਮਜੀਤ ਕੌਰ ਪਿੰਡ ਮਹਤਿਪੁਰ, 
ਅਮਰਜੀਤ ਕੌਰ ਪਿੰਡ ਥੂਹਾ, ਹਰਪ੍ਰੀਤ ਕੌਰ ਪਿੰਡ ਬਾਣੀਆਂ, ਗੁਰਪ੍ਰੀਤ ਕੌਰ ਪਿੰਡ ਸਾਇਆ ਕਲਾਂ, ਡਾ਼ਮਨਪ੍ਰੀਤ ਕੌਰ ਪਿੰਘ ਗੋਸਲਾਂ, ਨਰਿਮਲ ਕੌਰ ਪਿੰਡ ਭੂਪਨਗਰ, ਸੁਨੀਤਾ ਰਾਣੀ ਪਿੰਡ ਤਿਊਣਾ ਵੀ ਸ਼ਾਮਲ ਸਨ। 
ਆਪਣੇ ਭਾਸ਼ਣ ’ਚ ਮੁੱਖ ਮਹਮਿਾਨ ਹਰਦੀਪ ਕੌਰ, ਵਿਸ਼ੇਸ਼ ਮਹਮਿਾਨ ਜਸਪਾਲ ਸਿੰਘ ਕੰਵਲ ਅਤੇ ਡਾ਼ ਬਲਜੀਤ ਸਿੰਘ ਨੇ ਪੁਸਤਕ ਦੀ ਮਹੱਤਤਾ ਬਾਰੇ ਚਾਨਣ ਪਾਇਆ ਪੁਸਤਕ ਤੇ ਪਰਚਾ ਭਿੰਦਰ ਭਾਗੋਮਾਜਰਰੀਆ ਵਲੋਂ ਬਹੁਤ ਹੀ ਦਲਿਚਸਪ ਢੰਗ ਨਾਲ ਪੜ੍ਹਿਆ। ਸਮਾਗਮ ਦੀ ਪ੍ਰਧਾਨਗੀ ਕਰਦੇ ਗੂਗਲ ਬੇਬੇ ਵਲੋਂ ਇਸ ਸਮਾਗਮ ਨੂੰ ਵਿਲੱਖਣ ਦੱਸਦੇ ਹੋਏ ਔਰਤਾਂ ਨੂੰ ਪੁਸਤਕਾਂ ਨਾਲ ਜੁੜਨ ਅਤੇ ਸਾਹਤਿਕ ਰੁਚੀ ਪੈਦਾ ਕਰਨ ਲਈ ਕਿਹਾ। ਉਨ੍ਹਾਂ ਨੇ ਪ੍ਰਿੰ ਬਹਾਦਰ ਸਿੰਘ ਗੋਸਲ ਨੂੰ ਵਧਾਈ ਦਿੱਤੀ। 
ਸਮਾਗਮ ਦੇ ਦੂਜੇ ਪੜਾਅ ’ਚ ਇੱਕ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਜਿਸ ’ਚ ਜਗਤਾਰ ਜੋਗ, ਕ੍ਰਿਸ਼ਨ ਰਾਹੀ, ਗੁਰਦਾਸ ਸਿੰਘ ਦਾਸ, ਅਵਤਾਰ ਮਹਤਿਪੁਰੀ, ਭੁਪਿੰਦਰ ਭਾਗੋਮਾਜਰਾ, ਦਰਸ਼ਨ ਤਿਊਣਾ ਹਰਦੀਪ ਕੌਰ, ਗੁਰਮੀਤ ਸਿੰਘ ਜੋੜਾ, ਅਮਰਜੀਤ ਬਠਲਾਣਾ, ਅਜੈਬ ਸਿੰਘ ਔਜਲਾ, ਭਗਤ ਰਾਮ ਰੰਗਾੜਾ, ਰਣਜੀਤ ਕੌਰ ਕਾਇਨੌਰ, ਤੇਜਾ ਸਿੰਘ ਥੂਹਾ, ਡਾ਼ ਪੰਨਾ ਲਾਲ ਮੁਸਤਫਾਬਾਦੀ, ਪਰਮਜੀਤ ਪਰਮ ਨੇ ਭਾਗ ਲਿਆ। ਉਨ੍ਹਾਂ ਤੋਂ ਇਲਾਵਾ ਸਮਾਗਮ ’ਚ ਤਰਲੋਚਨ ਸਿੰਘ ਪਬਲੀਸ਼ਰਜ਼, ਬਲਵੀਰ ਸਿੰਘ, ਸੰਦੀਪ ਸਿੰਘ, ਉਦੇ ਕੁਮਾਰ, ਨਵਰੂਪ ਕੌਰ, ਗੀਤਾ, ਅੰਮ੍ਰਤਿਪਾਲ ਸਿੰਘ, ਰਮਨਪ੍ਰੀਤ ਕੌਰ, ਜਸ੍ਰਪੀਤ ਕੌਰ, ਜਪਨੂਰ ਕੌਰ ਆਦਿ ਸ਼ਾਮਲ ਹੋਏ 
ਸਟੇਜ ਸਕੱਤਰ ਦੀ ਸੇਵਾ ਸੰਸਥਾ ਦੇ ਜਨਰਲ ਸਕੱਤਰ ਅਵਤਾਰ ਸਿੰਘ ਮਹਿਤਪੁਰੀ ਅਤੇ ਜੁਆਇੰਟ ਸਕੱਤਰ ਕ੍ਰਿਸ਼ਨ ਰਾਹੀ ਵਲੋਂ ਸਾਂਝੇ ਤੌਰ ਤੇ ਨਿਭਾਈ ਗਈ। ਇਸ ਮੌਕੇ ਤੇ ਪਿੰਡ ਮੇਰੇ ਸਹੁਰਿਆ ਦੀ ਪੁਸਤਕ ਬਾਰੇ ਕ੍ਰਿਸ਼ਨ ਰਾਹੀ ਵਲੋਂ ਰਚਿਤ ਗੀਤ ਗਾ ਕੇ ਸੁਣਾਇਆ ਗਿਆ।ਅੰਤ ’ਚ ਸੰਸਥਾ ਦੇ ਪ੍ਰੈਸ ਸਕੱਤਰ ਅਮਰਜੀਤ ਬਠਲਾਣਾ ਵਲੋਂ ਪੁਸਤਕ ਨੂੰ ਪੰਜਾਬੀ ਸੱਭਆਿਚਾਰ ’ਚ ਇੱਕ ਵਲਿੱਖਣ ਪੁਸਤਕ ਦੱਸਦੇ ਹੋਏ ਜਿੱਥੇ ਗੋਸਲ ਜੀ ਨੂੰ ਇਸ ਬਚਿੱਤਰ ਕਾਰਜ ਲਈ ਵਧਾਈ ਦਿੱਤੀ ਉੱਥੇ ਹੀ ਮਹਿਮਾਨਾਂ, ਸਰੋਤਿਆਂ ਅਤੇ ਵੱਡੀ ਗਣਿਤੀ ’ਚ ਔਰਤਾਂ ਵਲੋਂ ਸ਼ਮੂਲੀਅਤ ਨੂੰ ਵਧੀਆ ਕਾਰਜਗੁਜਾਰੀ ਦੱਸਦੇ ਹੋਏ ਸਭ ਦਾ ਧੰਨਵਾਦ ਕੀਤਾ। 

(For more news apart from  Prince Bahadur Singh Gosal edited book "Pind Mere Sahurya Da" Lok Arpan  News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement