
Mohali News : ਪੈਰ ਤਿਲਕਣ ਕਾਰਨ ਵਾਪਰਿਆ ਹਾਦਸਾ
Mohali News : ਮੁਹਾਲੀ ’ਚ ਪੈਂਦੇ ਸੈਕਟਰ 82 ਦੇ ’ਚ ਅੱਜ ਸਵੇਰੇ 17ਵੀਂ ਮੰਜ਼ਿਲ ਤੋਂ ਡਿੱਗਣ ਨਾਲ ਇੱਕ ਨੌਜਵਾਨ ਦੀ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀਪਕ ਜਿਸਦੀ ਉਮਰ 20 ਸਾਲ ਸ਼ਾਮ 5 ਵਜੇ ਦੇ ਕਰੀਬ ਉਹ ਕੰਮ ਕਰਕੇ 17 ਮੰਜ਼ਿਲ ਤੋਂ ਹੇਠ ਨੂੰ ਆਉਣ ਲੱਗਿਆ ਤਾਂ ਇੱਕੋ ਦਮ ਉਸਦਾ ਪੈਰ ਤਿਲਕ ਗਿਆ ਅਤੇ ਥੱਲ੍ਹੇ ਆ ਕੇ ਡਿਗ ਗਿਆ। ਜਿਸ ਨੂੰ ਜ਼ਖ਼ਮੀ ਹਾਲਤ ’ਚ ਸੈਕਟਰ 32 ਹਸਪਤਾਲ ਲਿਜਾਇਆ ਗਿਆ ਅਤੇ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਦੱਸ ਦੇਈਏ ਕਿ ਮਾਂ ਉਡੀਕ ਰਹੀ ਸੀ ਕਿ ਅਗਲੇ ਮਹੀਨੇ ਪੁੱਤ ਨੇ ਘਰ ਆਉਣਾ ਹੈ ਪਰ ਉਸ ਤੋਂ ਪਹਿਲਾਂ ਹੀ ਮਦਰ ਡੇ ਦੇ ਦਿਨ ਪੁੱਤ ਦੀ ਮੌਤ ਦੀ ਖ਼ਬਰ ਸੁਣ ਮਾਂ ਦਾ ਰੋ -ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।
ਮ੍ਰਿਤਕ ਦੀਪਕ ਦੇ ਰਿਸ਼ਤੇਦਾਰ ਅਤੇ ਦੋਸਤ ਫੈਕਟਰੀ ਦੇ ਬਾਹਰ ਇਕੱਠਾ ਹੋ ਕੇ ਕਰ ਰਹੇ ਹਨ ਨਾਰੇਬਾਜੀ ਉਹਨਾਂ ਨੇ ਠੇਕੇਦਾਰ ਅਤੇ ਕੰਪਨੀ ਤੇ ਇਲਜ਼ਾਮ ਲਗਾਇਆ ਕਿ ਉਹਨਾਂ ਨੇ ਸੇਫਟੀ ਲਈ ਕੋਈ ਵੀ ਉਪਕਰਨ ਕਿਉਂ ਨਹੀਂ ਲਗਾਇਆ ਹੋਇਆ ਸੀ।
(For more news apart from young man died after falling from 17th floor in Mohali News in Punjabi, stay tuned to Rozana Spokesman)