
Amritsar News : DC ਸਾਕਸ਼ੀ ਸ਼ਾਹਨੀ ਨੇ ਜਾਰੀ ਕੀਤੇ ਆਦੇਸ਼
Amritsar News in Punjabi : ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਅਦੇਸ਼ਾਂ ਅਨੁਸਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਸੰਕਟਕਾਲ ਸਥਿਤੀ ਨਾਲ ਨਜਿੱਠਣ ਲਈ ਸਿਵਲ ਡਿਫੈਂਸ ਐਕਟ, 1968 ਅਧੀਨ “ਮੌਕ ਡਰਿੱਲ” ਕੀਤੀਆਂ ਜਾ ਰਹੀਆਂ ਹਨ। ਜਿਸ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਅੰਮ੍ਰਿਤਸਰ ਦੀ ਹਦੂਦ ਵਿੱਚ ਆਉਂਦੇ ਸਮੂਹ ਸਰਕਾਰੀ/ਪ੍ਰਾਈਵੇਟ/ਏਡਿਡ ਸਕੂਲ/ਕਾਲਜ਼/ਯੂਨੀਵਰਸਿਟੀ/ ਵਿੱਦਿਅਕ ਅਦਾਰੇ ਮਿਤੀ 13 ਮਈ ਨੂੰ ਬੰਦ ਰਹਿਣਗੇ।
ਅਧਿਆਪਕ ਆਪਣੇ ਘਰਾਂ ਤੋਂ ਵਿੱਦਿਆਰਥੀਆਂ ਦੀਆਂ ਆਨਲਾਈਨ ਜਮਾਤਾਂ ਲਗਾ ਸਕਦੇ ਹਨ। ਕਿਸੇ ਵੀ ਅਧਿਆਪਕ ਨੂੰ ਸਕੂਲ ਨਾ ਬੁਲਾਇਆ ਜਾਵੇ, ਸਕੂਲਾਂ ਨੂੰ ਪੂਰਨ ਤੌਰ ਤੇ ਬੰਦ ਰੱਖਿਆ ਜਾਵੇ। ਇਹ ਹੁਕਮ ਤੁਰੰਤ ਲਾਗੂ ਹੋਣਗੇ। ਜਿਲ੍ਹਾ ਸਿੱਖਿਆ ਅਫਸਰ (ਸੰਕੈ:/ਐਲੀ:), ਅੰਮ੍ਰਿਤਸਰ ਇਹਨਾਂ ਹੁਕਮਾਂ ਦੀ ਪਾਲਣਾਂ ਯਕੀਨੀ ਬਨਾਉਣਗੇ।ਅੰਮ੍ਰਿਤਸਰ ਦੇ ਡੀਸੀ ਸਾਕਸ਼ੀ ਸ਼ਾਹਨੀ ਨੇ ਜਾਰੀ ਆਦੇਸ਼ ਕੀਤੇ।
(For more news apart from Schools, colleges and other educational institutions to remain closed in Amritsar tomorrow News in Punjabi, stay tuned to Rozana Spokesman)