
ਪੰਜਾਬੀ ਸਾਹਿਤ ਸਭਾ ਖੰਨਾ ਰਜਿ: ਖੰਨਾ ਦੀ ਮਾਸਿਕ ਇਕੱਤਰਤਾ ਪ੍ਰਧਾਨ ਅਵਤਾਰ ਸਿੰਘ ਧਮੋਟ ਦੀ ਪ੍ਰਧਾਨਗੀ ਹੇਠ.....
ਖੰਨਾ, : ਪੰਜਾਬੀ ਸਾਹਿਤ ਸਭਾ ਖੰਨਾ ਰਜਿ: ਖੰਨਾ ਦੀ ਮਾਸਿਕ ਇਕੱਤਰਤਾ ਪ੍ਰਧਾਨ ਅਵਤਾਰ ਸਿੰਘ ਧਮੋਟ ਦੀ ਪ੍ਰਧਾਨਗੀ ਹੇਠ ਏ.ਐਸ ਸੀਨੀਅਰ ਸੈਕੰਡਰੀ ਸਕੂਲ ਖੰਨਾ ਵਿਖੇ ਹੋਈ, ਜਿਸ ਵਿੱਚ ਪ੍ਰਸਿਧ ਕਹਾਣੀਕਾਰ ਸੁਖਜੀਤ ਮੁੱਖ ਮਹਿਮਾਨ ਅਤੇ ਉਸਤਾਦ ਗਜ਼ਲਗੋ ਸਰਦਾਰ ਪੰਛੀ ਵਿਸ਼ੇਸ਼ ਮਹਿਮਾਨ ਵਜੋਂ ਸਾਮਿਲ ਹੋਏ। ਮੀਟਿੰਗ ਦੇ ਆਰੰਭ 'ਚ ਸਰਦਾਰ ਪੰਛੀ ਨੇ ਆਏ ਹੋਏ ਲੇਖਕਾਂ ਨੂੰ ਸਵਾਗਤ ਕੀਤਾ ਅਤੇ ਮੀਟਿੰਗ ਦੀ ਕਾਰਵਾਈ ਜਨਰਲ ਸਕੱਤਰ ਕਾਲ਼ਾ ਪਾਇਲ ਵਾਲਾ ਨੇ ਚਲਾਈ। ਹਾਜ਼ਰੀਨ ਵਲੋਂ ਸਭਾ ਦੇ ਸ੍ਰਪ੍ਰਸਤ ਮੁਖਤਿਆਰ ਸਿੰਘ ਦੀ ਕਿਤਾਬ 'ਵੈਟਰਨ ਅਥਲੈਟਿਕਸ ਰਾਹੀਂ ਦੱਖਣ ਯਾਤਰਾ' ਲੋਕ ਅਰਪਣ ਕੀਤੀ ਗਈ।
ਇਸੇ ਦੌਰਾਨ ਦਰਸ਼ਨ ਸਿੰਘ ਗਿੱਲ ਨੇ ਗੀਤ, ਬੀ ਐਸ ਭਾਰਦਵਾਜ ਨੇ ਕਵਿਤਾ, ਸੁਰਿੰਦਰ ਰਾਮਪੁਰੀ ਨੇ ਕਹਾਣੀ, ਗੁਰਵਿੰਦਰ ਸੰਧੂ ਨੇ ਕਵਿਤਾ, ਹਰਬੰਸ ਸਿੰਘ ਸ਼ਾਨ ਬਗਲੀ ਨੇ ਵਿਅੰਗ, ਜਰਨੈਲ ਸਿੰਘ ਮਾਂਗਟ ਨੇ ਗਜ਼ਲ, ਵਰਿੰਦਰ ਸ਼ਰਮਾ ਨੇ ਕਵਿਤਾ, ਜਿੰਮੀ ਅਹਿਮਦਗੜ ਨੇ ਗੀਤ, ਮੋਹਿਤ ਸਿੰਘੀ ਨੇ ਕਵਿਤਾ, ਗੁਰਦੀਪ ਜੱਸਾ ਸਿੰਘ ਨੇ ਕਵਿਤਾ, ਚਰਨ ਸਿੰਘ ਹਰਬੰਸਪੁਰਾ ਨੇ ਕਹਾਣੀ, ਜੋਗਿੰਦਰ ਭਾਟੀਆ ਨੇ ਲੇਖ, ਗੁਰਵਰਿੰਦਰ ਗਰੇਵਾਲ ਨੇ ਗੀਤ, ਧਰਮਿੰਦਰ ਸ਼ਾਹਿਦ ਨੇ ਗਜ਼ਲ, ਹ੍ਰਪਰੀਤ ਸਿਹੌੜਾ ਨੇ ਗੀਤ,
ਗਾਇਕ ਗੁਰਪ੍ਰੀਤ ਬਿੱਲਾ ਨੇ ਗੀਤ, ਜਗਦੇਵ ਸਿੰਘ ਘੁੰਗਰਾਲੀ ਨੇ ਗੀਤ, ਪੱਪੂ ਬਲਵੀਰ ਨੇ ਗੀਤ, ਕਾਲ਼ਾ ਪਾਇਲ ਵਾਲਾ ਨੇ ਗੀਤ, ਹਰਬੰਸ ਮਾਲਵਾ ਨੇ ਗੀਤ, ਮੁਖਤਿਆਰ ਸਿੰਘ ਨੇ ਲੇਖ ਅਤੇ ਸਰਦਾਰ ਪੰਛੀ ਨੇ ਗਜ਼ਲਾ ਸੁਣਾਈਆਂ। ਪੜੀਆਂ ਗਈਆਂ ਰਚਨਾਵਾਂ ਤੇ ਹੋਈ ਉਸਾਰੂ ਚਰਚਾ 'ਚ ਸਿਮਰਜੀਤ ਸਿੰਘ ਕੰਗ, ਭਗਵੰਤ ਸਿੰਘ ਲਿੱਟ, ਸੰਦੀਪ ਸਮਰਾਲਾ, ਸੁਖਜੀਵਨ ਰਾਮਪੁਰੀ, ਰੁਪਿੰਦਰ ਰਾਮਪੁਰੀ, ਨਰਿੰਦਰ ਯੋਗ ਖੰਟ ਅਤੇ ਜਸਵੀਰ ਝੱਜ ਨੇ ਭਾਗ ਲਿਆ।