
ਕਾਰ ਘੜੁੱਕੇ ਦੀ ਟੱਕਰ ਵਿਚ ਇਕ ਔਰਤ ਦੀ ਮੌਤ ਹੋ ਗਈ ਜਦਕਿ ਚਾਲਕ ਜ਼ਖ਼ਮੀ ਹੋ ਗਿਆ। ਨੈਸ਼ਨਲ ਹਾਈਵੇ ਨੰਬਰ 54.......
ਹਰੀਕੇ ਪੱਤਣ, ਕਾਰ ਘੜੁੱਕੇ ਦੀ ਟੱਕਰ ਵਿਚ ਇਕ ਔਰਤ ਦੀ ਮੌਤ ਹੋ ਗਈ ਜਦਕਿ ਚਾਲਕ ਜ਼ਖ਼ਮੀ ਹੋ ਗਿਆ। ਨੈਸ਼ਨਲ ਹਾਈਵੇ ਨੰਬਰ 54 'ਤੇ ਪਿੰਡ ਖਾਰਾ ਦੇ ਪੁਲ ਤੇ ਲੱਕੜਾਂ ਨਾਲ ਲੱਦੇ ਘੜੁੱਕੇ ਨੂੰ ਕਾਰ ਨੇ ਪਿੱਛੋਂ ਟੱਕਰ ਮਾਰ ਦਿਤੀ ਜਿਸ ਕਾਰਨ ਲੱਕੜਾਂ ਨਾਲ ਲੱਦਿਆ ਘੜੁੱਕਾ ਕਾਰ 'ਤੇ ਪਲਟ ਗਿਆ
ਜਿਸ ਕਾਰਨ ਘੜੁੱਕੇ 'ਤੇ ਬੈਠੀ ਔਰਤ ਹਰਭਜਨ ਕੌਰ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਘੜੁੱਕਾ ਚਾਲਕ ਅਵਤਾਰ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ ਜਿਸ ਨੂੰ ਸਰਕਾਰੀ ਹਸਪਤਾਲ ਤਰਨ ਤਾਰਨ ਵਿਖੇ ਦਾਖ਼ਲ ਕਰਵਾਇਆ ਗਿਆ ਹੈ।