
ਅਦਾਲਤੀ ਫੈਸਲੇ ਤੋਂ ਸਾਢੇ ਪੰਜ ਸਾਲ ਬਾਅਦ 57 ਬਿੱਘੇ 15 ਵੀਸਵੇ ਪੰਚਾਇਤੀ ਜ਼ਮੀਨ ਨਜਾਇਜ਼ ਕਬਜੇ ਤੋਂ ਮੁਕਤ ਹੋਈ।
ਡੇਰਾਬਸੀ : ਸਮਗੋਲੀ ਪਿੰਡ ਵਿਚ ਉਸ ਸਮੇਂ ਪੰਚਾਇਤ ਅਤੇ ਲੋਕਾਂ ਵਿਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ, ਜਦੋਂ ਅਦਾਲਤੀ ਫੈਸਲੇ ਤੋਂ ਸਾਢੇ ਪੰਜ ਸਾਲ ਬਾਅਦ 57 ਬਿੱਘੇ 15 ਵੀਸਵੇ ਪੰਚਾਇਤੀ ਜ਼ਮੀਨ ਨਜਾਇਜ਼ ਕਬਜੇ ਤੋਂ ਮੁਕਤ ਹੋਈ। ਕਬਜਾ ਮੁਕਤ ਹੋਈ ਇਸ ਜਮੀਨ ਦੀ ਬੋਲੀ ਕਰ ਹੁਣ ਪੰਚਾਇਤ ਆਪਣੀ ਆਮਦਨ ਵਿਚ ਵਾਧਾ ਕਰ ਸਕਦੀ ਹੈ।
Photo
ਦੱਸ ਦੱਈਏ ਕਿ ਪਿੰਡ ਸਮਗੋਲੀ ਦੀ ਸ਼ਾਮਲਾਟ ਦੇ ਜਮੀਨ 106 ਬਿੱਘੇ ਅਤੇ 7 ਵਿਸਵੇ ਤੇ ਅਲੱਗ-ਅਲੱਗ ਵਿਅਕਤੀਆਂ ਦਾ ਕਬਜਾ ਸੀ। ਜਿਸ ਤੋਂ ਬਾਅਦ ਇਸ ਸਬੰਧੀ ਜ਼ਿਲਾ ਵਿਕਾਸ ਅਤੇ ਪੰਚਾਇਤ ਅਫਸਰ ਐਸਏਐਸ ਨਗਰ ਦੀ ਅਦਾਲਤ ਵਿਚ ਦਾਇਰ ਕੀਤੀ ਗਈ ਸੀ। ਜਿਸ ਤੋਂ ਬਾਅਦ ਅਦਾਲਤ ਦੇ ਵੱਲੋਂ ਗ੍ਰਾਮ ਪੰਚਾਇਤ ਦੇ ਹੱਕ ਵਿਚ ਫੈਸਲਾ ਮਿਤੀ 9.12.2014 ਨੂੰ ਕਰ ਦਿੱਤਾ ਸੀ।
Photo
ਉਧਰ ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਏਡੀਸੀ ਮੁਹਾਲੀ ਅੰਸ਼ਿਕਾ ਜੈਨ ਨੇ ਦੱਸਿਆ ਕਿ ਉਚ ਆਦਾਲਤ ਦੇ ਵੱਲੋਂ ਮਿਤੀ: 3.6.2015 ਨੂੰ ਕਬਜਾ ਲੈਣ ਲਈ ਵਰੰਟ ਕਬਜ਼ਾ ਜ਼ਾਰੀ ਕੀਤਾ ਸੀ। ਜਿਸ ਤੋਂ ਬਾਅਦ ਮਿਤੀ 10.6.2020 ਨੂੰ ਮਾਲ ਵਿਭਾਗ ਦੀ ਹਾਜ਼ਰੀ ਵਿਚ ਅਤੇ ਪੁਲਿਸ ਸਮੇਤ ਨਜਾਇਜ਼ ਕਬਜੇਦਾਰਾਂ ਤੋਂ ਉਕਤ ਜਮੀਨ ਵਿਚੋਂ 57 ਬਿੱਘੇ, 16 ਵਿਸਵੇ ਦਾ ਕਬਜਾ ਗ੍ਰਾਮ ਪੰਚਾਇਤ ਨੂੰ ਦਵਾਇਆ ਗਿਆ।
photo
ਇਸ ਤੋਂ ਇਲਾਵਾ ਬਾਕੀ ਜਮੀਨ ਗੈਰ-ਮੁਮਕੀਨ ਹੈ ਜਿਸ ਚ ਵਾਟਰ-ਵਰਕ, ਸਕੂਲ, ਸ਼ਮਸ਼ਾਨਘਾਟ ਅਤੇ ਖੂਹ ਆਦਿ ਹਨ। ਜਿਸ ਦਾ ਕਬਜਾ ਗ੍ਰਾਮ ਪੰਚਾਇਤ ਦੇ ਕੋਲ ਪਹਿਲਾਂ ਤੋਂ ਹੀ ਹੈ।
Photo
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।