
ਸੰਗਰੂਰ ਦੀ ਮਹਿਰਾ ਗਲੀ ਵਿਚ ਲੁਧਿਆਣਾ ਤੋਂ ਇਕ ਕਰੋਨਾ ਪਾਜ਼ੇਟਿਵ ਮਰੀਜ਼ ਪਹੁੰਚਣ ਨਾਲ ਸਮੁੱਚੇ ਸ਼ਹਿਰ ਅੰਦਰ
ਸੰਗਰੂਰ, 11 ਜੂਨ (ਬਲਵਿੰਦਰ ਸਿੰਘ ਭੁੱਲਰ) : ਸੰਗਰੂਰ ਦੀ ਮਹਿਰਾ ਗਲੀ ਵਿਚ ਲੁਧਿਆਣਾ ਤੋਂ ਇਕ ਕਰੋਨਾ ਪਾਜ਼ੇਟਿਵ ਮਰੀਜ਼ ਪਹੁੰਚਣ ਨਾਲ ਸਮੁੱਚੇ ਸ਼ਹਿਰ ਅੰਦਰ ਤਣਾਅ ਦਾ ਮਾਹੌਲ ਹੈ। ਪ੍ਰਾਪਤ ਜਾਣਕਰੀ ਅਨੁਸਾਰ ਇਹ ਮਰੀਜ਼ ਲੁÇਆਣਾ ਦੇ ਡੀ.ਐਮ.ਸੀ.ਹਸਪਤਾਲ ਤੋਂ ਅਪਣੀ ਕਿਸੇ ਬੀਮਾਰੀ ਦਾ ਇਲਾਜ਼ ਕਰਵਾਉਣ ਲਈ ਗਿਆ ਸੀ ਤੇ ਅੱਜ ਹਸਪਤਾਲ ਵਿਚੋਂ ਉਸ ਦੀ ਕਰੋਨਾ ਰਿਪੋਰਟ ਪਾਜੇਟਿਵ ਆਈ ਹੈ। ਸਥਾਨਕ ਸਿਹਤ ਵਿਭਾਗ ਅਤੇ ਪੁਲਿਸ ਵਿਭਾਗ ਦੀਆਂ ਟੀਮਾਂ ਨੇ ਇਸ ਵਿਅਕਤੀ ਨੂੰ ਘਾਬਦਾਂ ਕੋਠੀ ਦੇ ਕੋਰੋਨਾ ਕੇਅਰ ਸੈਂਟਰ ਵਿਖੇ ਰੈਫ਼ਰ ਕਰ ਦਿਤਾ ਹੈ। ਜ਼ਿਕਰਯੋਗ ਹੈ ਕਿ ਇਹ ਵਿਅਕਤੀ ਸੰਗਰੂਰ ਅਪਣੇ ਘਰ ਵਾਪਸ ਆਉਣ ਤੋਂ ਪਹਿਲਾਂ ਲੁਧਿਆਣਾ ਵਿਖੇ ਅਪਣੇ ਰਿਸ਼ਤੇਦਾਰ ਦੇ ਘਰ ਵੀ ਗਿਆ ਸੀ।