"ਜਥੇਦਾਰ ਜੀ ਖਾਲਿਸਤਾਨ ਛੱਡੋ ਬੇਅਦਬੀਆਂ ਦਾ ਇੰਨਸਾਫ ਹੀ ਦਵਾ ਦਿਓ"
Published : Jun 12, 2020, 11:34 am IST
Updated : Jun 12, 2020, 11:38 am IST
SHARE ARTICLE
Khalistan Jathedar Beadbi Kultar Singh Sandhwan
Khalistan Jathedar Beadbi Kultar Singh Sandhwan

ਓਥੇ ਹੀ ਇਸ ਪਿੱਛੇ ਅਕਾਲੀ ਦਲ ਨੂੰ ਵੀ ਨਿਸ਼ਾਨੇ ਤੇ ਲੈਂਦਿਆਂ...

ਨਾਭਾ: ਪਿਛਲੇ ਦਿਨੀਂ ਘੱਲੂਘਾਰਾ ਬਰਸੀ ਮੌਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤੇ ਖਾਲਿਸਤਾਨੀ ਪੱਖੀ ਬਿਆਨ ਤੋਂ ਬਾਅਦ ਸੂਬੇਭਰ ਦੀ ਸਿਆਸਤ ਗਰਮਾਈ ਹੋਈ ਹੈ। ਇਸੇ ਦੇ ਮੱਦੇਨਜ਼ਰ ਹੁਣ ਕੋਟਕਪੁਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੇ ਜਿੱਥੇ ਜਥੇਦਾਰ ਸਾਬ੍ਹ ਨੂੰ ਨਸੀਹਤ ਦਿੱਤੀ ਹੈ।

Kulwant Singh Sidhva Kulwant Singh Sandhwan 

ਓਥੇ ਹੀ ਇਸ ਪਿੱਛੇ ਅਕਾਲੀ ਦਲ ਨੂੰ ਵੀ ਨਿਸ਼ਾਨੇ ਤੇ ਲੈਂਦਿਆਂ ਬੇਅਦਬੀਆਂ ਪਿੱਛੇ ਬਾਦਲ ਪਰਿਵਾਰ ਦਾ ਹੱਥ ਹੋਣ ਦੀ ਗੱਲ ਆਖੀ। ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਸੀ ਪਰ ਇਹਨਾਂ ਲੋਕਾਂ ਨੇ ਪੰਜਾਬ ਨੂੰ ਲੁੱਟ ਲਿਆ ਹੈ। ਸ਼ਰਾਬ ਮਾਫੀਆ, ਬਿਜਲੀ ਮਹਿੰਗੀ, ਇਲਾਜ ਕਰਵਾਉਣ ਵਿਚ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਹਨਾਂ ਦਾ ਸਹੀ ਢੰਗ ਨਾਲ ਇਲਾਜ ਨਹੀਂ ਕੀਤਾ ਜਾਂਦਾ।

Sukhbir Singh BadalSukhbir Singh Badal

ਇਲਾਜ ਕਰਵਾਉਣ ਲਈ ਘਰ ਵੇਚਣੇ ਪੈਂਦੇ ਹਨ। ਉਸ ਨੂੰ ਬਚਾਉਣ ਲਈ ਆਮ ਆਦਮੀ ਪਾਰਟੀ ਨੇ ਤਿਆਰ ਖਿਚ ਲਈ ਹੈ ਤੇ ਲੋਕਾਂ ਨੇ ਵੀ ਸਾਥ ਦੇਣਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਅੱਗੇ ਕਿ ਨਕੋਦਰ ਕਾਂਡ ਦਾ ਇਨਸਾਫ਼ ਦਿਵਾਇਆ ਜਾਵੇ ਉਹ ਤਾਂ ਉਹਨਾਂ ਦੇ ਅਧਿਕਾਰ ਵਿਚ ਹੈ। ਉਹਨਂ ਨੇ ਬਾਦਲ ਪਰਿਵਾਰ ਨੂੰ ਬੇਨਤੀ ਕੀਤੀ ਕਿ ਉਹ ਬਰਗਾੜੀ ਕਾਂਡ ਦਾ ਬਾਦਲ ਪਰਿਵਾਰ ਇਨਸਾਫ ਦਵਾ ਦੇਵੇ।

Kulwant Singh Sidhva Kulwant Singh Sandhwan 

ਬਾਦਲ ਪਰਿਵਾਰ ਨੇ ਲੋਕਾਂ ਦਾ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਅਜਿਹੇ ਕਾਰੇ ਕੀਤੇ ਹਨ। ਉਹਨਾਂ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਲਗਾਉਂਦਿਆਂ ਆਖਿਆ ਕਿ ਕੇਂਦਰ ਸਰਕਾਰ ਨੇ ਵੱਡੀਆਂ ਕੰਪਨੀਆਂ ਨਾਲ ਠੇਕਾ ਕੀਤਾ ਹੋਇਆ ਹੈ ਤੇ ਉਹ ਉਹਨਾਂ ਨੂੰ ਭਾਰਤ ਦੀਆਂ ਸਾਰੀਆਂ ਕੰਪਨੀਆਂ ਵੇਚਣੀਆਂ ਚਾਹੁੰਦੇ ਹਨ। ਤੇ ਹੁਣ ਵਾਰੀ ਕਿਸਾਨ ਦੀ ਹੈ। ਕਿਸਾਨ ਲੋਕਾਂ ਦੀਆਂ ਪੈਲੀਆਂ ਵਕਾਉਣ ਨੂੰ ਫਿਰਦੀ ਹੈ ਕੇਂਦਰ ਸਰਕਾਰ। ਲੋਕਾਂ ਦਾ ਐਮਐਸਟੀ ਖਤਮ ਹੋ ਜਾਣਾ ਹੈ।

Narendra modiNarendra modi

ਜਿੱਥੇ ਇਹ ਕਾਨੂੰਨ ਹੈ ਨਹੀਂ ਹੈ ਉਹ ਹੈ ਬਿਹਾਰ, ਬਿਹਾਰ ਦੀ ਆਮਦਨ ਹੈ ਪ੍ਰਤੀ ਪਰਿਵਾਰ 7 ਹਜ਼ਾਰ ਰੁਪਏ। ਪਰ ਪੰਜਾਬ ਦੇ ਕਿਸਾਨਾਂ ਦੀ ਪ੍ਰਤੀ ਮਹੀਨਾ ਆਮਦਨ 23 ਹਜ਼ਾਰ ਹੈ। ਕੇਂਦਰ ਸਰਕਾਰ ਬਿਹਾਰ ਦਾ ਸਿਸਟਮ ਪੰਜਾਬ ਵਿਚ ਚਲਾਉਣਾ ਚਾਹੁੰਦੀ ਹੈ। ਇਹ ਸਰਾਸਰ ਪੰਜਾਬੀਆਂ ਨਾਲ ਧੱਕਾ ਹੋ ਰਿਹਾ ਹੈ।

Parkash Singh Badal and Sukhbir Singh BadalParkash Singh Badal and Sukhbir Singh Badal

ਕੁਲਤਾਰ ਸਿੰਘ ਸੰਧਵਾ ਨੇ ਅੱਗੇ ਦਸਿਆ ਕਿ ਬਾਦਲ ਪਰਿਵਾਰ ਨੇ ਕੁਰਸੀ ਖਾਤਰ ਪੰਜਾਬ ਨੂੰ ਵੇਚਿਆ ਹੈ ਤੇ ਇਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਇਹਨਾਂ ਨੇ ਕਿਸਾਨਾਂ ਨੂੰ ਵੇਚਿਆ ਹੈ, ਮਜ਼ਦੂਰਾਂ ਨੂੰ ਵੇਚਿਆ ਹੈ। ਦੱਸ ਦੇਈਏ ਕਿ ਸੰਧਵਾ ਨਾਭਾ 'ਚ ਆਮ ਆਦਮੀ ਪਾਰਟੀ ਦੀ ਵਲੰਟੀਅਰ ਮੀਟਿੰਗ ਵਿਚ ਪਹੁੰਚੇ ਹੋਏ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement