ਭਾਜਪਾ ਨੂੰ  ਵੱਡਾ ਝਟਕਾ, ਮਮਤਾ ਬੈਨਰਜੀ ਦੀ ਮੌਜੂਦਗੀ ਵਿਚ ਮੁਕੁਲ ਰਾਏ ਨੇ ਕੀਤੀ ਤਿ੍ਣਮੂਲ 'ਚ ਵਾਪਸੀ
Published : Jun 12, 2021, 6:55 am IST
Updated : Jun 12, 2021, 6:55 am IST
SHARE ARTICLE
IMAGE
IMAGE

ਭਾਜਪਾ ਨੂੰ  ਵੱਡਾ ਝਟਕਾ, ਮਮਤਾ ਬੈਨਰਜੀ ਦੀ ਮੌਜੂਦਗੀ ਵਿਚ ਮੁਕੁਲ ਰਾਏ ਨੇ ਕੀਤੀ ਤਿ੍ਣਮੂਲ 'ਚ ਵਾਪਸੀ

ਜੋ ਵਾਪਸ ਆਉਣਾ ਚਾਹੁੰਦੇ ਹਨ ਆ ਸਕਦੇ ਹਨ : ਮਮਤਾ

ਕੋਲਕਾਤਾ, 11 ਜੂਨ : ਭਾਜਪਾ ਦੇ ਕੌਮੀ ਉਪ ਪ੍ਰਧਾਨ ਮੁਕੁਲ ਰਾਏ ਭਗਵਾਂ ਪਾਰਟੀ ਨੂੰ  ਜ਼ੋਰਦਾਰ ਝਟਕਾ ਦਿੰਦੇ ਹੋਏ ਸ਼ੁਕਰਵਾਰ ਨੂੰ  ਅਪਣੇ ਪੁੱਤਰ ਸ਼ੁਭਾਂਸ਼ੂ ਨਾਲ ਅਪਣੀ ਪੁਰਾਣੀ ਪਾਰਟੀ ਤਿ੍ਣਮੂਲ ਕਾਂਗਰਸ ਵਿਚ ਵਾਪਸ ਪਰਤ ਆਏ | ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਸੂਬੇ ਦੀ ਸੱਤਾਧਾਰੀ ਪਾਰਟੀ ਦੇ ਹੋਰ ਆਗੂਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ | ਭਾਜਪਾ ਵਿਚ ਰਾਸ਼ਟਰੀ ਉਪ ਪ੍ਰਧਾਨ ਦਾ ਅਹੁਦਾ ਸੰਭਾਲਣ ਵਾਲੇ ਰਾਏ ਨੇ ਕਿਹਾ ਕਿ ਉਹ ''ਸਾਰੇ ਜਾਣੇ ਪਛਾਣੇ ਚਿਹਰਿਆਂ ਨੂੰ  ਫਿਰ ਤੋਂ ਦੇਖ ਕੇ ਖ਼ੁਸ਼ ਹਨ |'' 
ਟੀਐਮਸੀ ਛੱਡ ਕੇ ਨਵੰਬਰ 2017 ਵਿੱਚ ਭਾਜਪਾ ਵਿਚ ਸ਼ਾਮਲ ਹੋਏ ਮੁਕੁਲ ਰਾਏ ਅੱਜ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਲੰਬੇ ਵਿਚਾਰ ਵਟਾਂਦਰੇ ਤੋਂ ਬਾਅਦ ਪਾਰਟੀ ਵਿਚ ਸ਼ਾਮਲ ਹੋਏ | ਇਸ ਮੌਕੇ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਨੇ ਪਾਰਟੀ ਦਾ ਝੰਡਾ ਲਹਿਰਾਇਆ ਅਤੇ ਮੁਕੁਲ ਰਾਏ ਨੂੰ  ਜੱਫੀ ਪਾਈ | ਇਸ ਤੋਂ ਬਾਅਦ ਮੁਕੁਲ ਰਾਏ ਨੇ ਕਿਹਾ ਕਿ ਘਰ ਆ ਕੇ ਚੰਗਾ ਲੱਗ ਰਿਹਾ ਹੈ | ਬੰਗਾਲ ਮਮਤਾ ਬੈਨਰਜੀ ਨਾਲ ਸਬੰਧਤ ਹੈ ਅਤੇ ਇਸੇ ਤਰ੍ਹਾਂ ਰਹੇਗਾ | ਮੈਂਥੋਂ ਭਾਜਪਾ ਵਿਚ ਰਿਹਾ ਨਹੀਂ ਜਾ ਰਿਹਾ ਸੀ | ਇਸ ਨਾਲ ਹੀ ਮਮਤਾ ਬੈਨਰਜੀ ਨੇ ਕਿਹਾ ਕਿ,Tਮੈਨੂੰ ਖ਼ੁਸ਼ੀ ਹੈ ਕਿ ਮੁਕੁਲ ਘਰ ਪਰਤਿਆ ਹੈ | ਕਈ ਹੋਰ ਨੇਤਾ ਜੋ ਭਾਜਪਾ ਵਿਚ ਗਏ ਹਨ ਵਾਪਸ ਆਉਣਾ ਚਾਹੁੰਦੇ ਹਨ | ਅਸੀਂ ਕਦੇ ਕਿਸੇ ਦੀ ਪਾਰਟੀ ਨਹੀਂ ਤੋੜੀ | ਅਸੀਂ ਏਜੰਸੀਆਂ ਨਹੀਂ ਵਰਤੀਆਂ | ਜਿਹੜੇ ਆਉਣਾ ਚਾਹੁੰਦੇ ਹਨ ਉਹ ਪਾਰਟੀ ਵਿਚ ਆ ਰਹੇ ਹਨ | ਟੀਐਮਸੀ ਵਿਚ ਜਗ੍ਹਾ ਸਿਰਫ ਇਮਾਨਦਾਰ ਆਗੂਆਂ ਲਈ ਹੈ |''                (ਪੀ.ਟੀ.ਆਈ)

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement