
ਸੁਖਬੀਰ ਬਾਦਲ ਨੇ ਕੀਤਾ ਰਸਮੀ ਐਲਾਨ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ( Shiromani Akali Dal) ਨੇ ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ( Punjab Vidhan Sabha) ਚੋਣਾਂ ਲਈ ਬਹੁਜਨ ਸਮਾਜ ਪਾਰਟੀ (Bahujan Samaj Party) (ਬਸਪਾ) ਨਾਲ ਗੱਠਜੋੜ ਬਣਾਉਣ ਦਾ ਰਸਮੀ ਐਲਾਨ ਕਰ ਦਿੱਤਾ ਹੈ। ਅਕਾਲੀ ਦਲ ਨੇ ਕੇਂਦਰ ਸਰਕਾਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਪਿਛਲੇ ਸਾਲ ਭਾਰਤੀ ਜਨਤਾ ਪਾਰਟੀ (ਭਾਜਪਾ) (BJP) ਨਾਲ ਗੱਠਜੋੜ ਤੋੜਿਆ ਸੀ।
SAD and BSP
ਇਹ ਵੀ ਪੜ੍ਹੋ: ਮੱਠੀ ਪਈ ਕੋਰੋਨਾ ਦੀ ਰਫ਼ਤਾਰ: ਦੇਸ਼ ’ਚ ਲਗਾਤਾਰ ਪੰਜਵੇਂ ਦਿਨ 1 ਲੱਖ ਤੋਂ ਘੱਟ ਆਏ ਕੋਰੋਨਾ ਦੇ ਕੇਸ
ਇਸ ਦੇ ਨਾਲ ਹੀ ਗੱਠਜੋੜ 'ਤੇ ਖੁਸ਼ੀ ਜ਼ਾਹਰ ਕਰਦਿਆਂ, ਸ਼੍ਰੋਮਣੀ ਅਕਾਲੀ ਦਲ ( Shiromani Akali Dal) ਦੇ ਵਿਧਾਇਕ ਐਨ.ਕੇ.ਸ਼ਰਮਾ ਨੇ ਚੰਡੀਗੜ੍ਹ ਵਿਖੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ( Shiromani Akali Dal) ਅਤੇ ਬਹੁਜਨ ਸਮਾਜ ਪਾਰਟੀ (Bahujan Samaj Party) (ਬਸਪਾ) ਮਿਲ ਕੇ ਅਗਲੀਆਂ ਚੋਣਾਂ ਵਿਚ ਵੱਡੀ ਜਿੱਤ ਹਾਸਲ ਕਰਨਗੇ।
SAD and BSP
ਇਹ ਵੀ ਪੜ੍ਹੋ: ''ਬਜ਼ੁਰਗ ਮਰ ਵੀ ਜਾਣ ਤਾਂ ਕੋਈ ਗੱਲ ਨਹੀਂ ਪਹਿਲਾਂ ਬੱਚਿਆਂ ਨੂੰ ਦੇਣੀ ਚਾਹੀਦੀ ਸੀ ਵੈਕਸੀਨ''
ਸੁਖਬੀਰ ਬਾਦਲ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਸਾਰੀਆਂ ਚੋਣਾਂ ਇਕੱਠੇ ਲੜਾਂਗੇ। ਪੰਜਾਬ (Punjab) ਵਿਚ 97 ਸੀਟਾਂ 'ਤੇ ਅਕਾਲੀ ਅਤੇ 20 ਸੀਟਾਂ 'ਤੇ ਬਸਪਾ ਚੋਣਾਂ ਲੜੇਗੀ। ਬਹੁਜਨ ਸਮਾਜ ਪਾਰਟੀ (Bahujan Samaj Party) ਨੂੰ ਦੁਆਬੇ 'ਚ 8, ਮਾਲਵੇ 'ਚ 7 ਅਤੇ ਮਾਝੇ 'ਚ 5 ਸੀਟਾਂ ਦਿੱਤੀਆਂ ਗਈਆਂ।