ਬਿਜਲੀ ਮੰਤਰੀ ਵੱਲੋਂ ਲਾਡੋਵਾਲ GT ਰੋਡ ਲੁਧਿਆਣਾ ਵਿਖੇ 220 ਕੇਵੀ ਸਬ ਸਟੇਸ਼ਨ ਤੋਂ 66 ਕੇਵੀ ਮੋਨੋਪੋਲ ਲਾਈਨ ਦਾ ਉਦਘਾਟਨ
Published : Jun 12, 2022, 2:38 pm IST
Updated : Jun 12, 2022, 2:38 pm IST
SHARE ARTICLE
 Inauguration of first 66 kv line on Monopole in Punjab at district Ludhiana
Inauguration of first 66 kv line on Monopole in Punjab at district Ludhiana

ਉਦਯੋਗਾਂ ਅਤੇ ਲੋਕਾਂ ਨੂੰ ਬਿਹਤਰੀਨ ਬਿਜਲੀ ਸੇਵਾਵਾਂ ਦੇਣ ਨੂੰ ਸਰਕਾਰ ਆਪਣਾ ਫਰਜ਼ ਸਮਝਦੀ ਹੈ - ਬਿਜਲੀ ਮੰਤਰੀ

 

ਲੁਧਿਆਣਾ: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਖਪਤਕਾਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਵਿਚ ਸੁਧਾਰ ਦਾ ਜ਼ੋਰ ਲਗਾਤਾਰ ਜਾਰੀ ਹੈ। ਅੱਜ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਏਟੀਓ ਵੱਲੋਂ ਲਾਡੋਵਾਲ ਜੀਟੀ ਰੋਡ ਲੁਧਿਆਣਾ ਵਿਖੇ 220 ਕੇਵੀ ਸਬ ਸਟੇਸ਼ਨ ਤੋਂ 66 ਕੇਵੀ ਮੋਨੋਪੋਲ ਲਾਈਨ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ, ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਤੇ ਪੀਐਸਪੀਸੀਐਲ ਵੱਲੋਂ ਉਦਯੋਗਿਕ ਖੇਤਰਾਂ ਵਿਚ ਨਿਰੰਤਰ ਸਪਲਾਈ ਪੁਖਤਾ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ।

 Inauguration of first 66 kv line on Monopole in Punjab at district LudhianaInauguration of first 66 kv line on Monopole in Punjab at district Ludhiana

ਇਸ ਦੇ ਤਹਿਤ ਸੰਘਣੇ ਇਲਾਕਿਆਂ ਵਿਚ ਮੋਨੋਪੋਲ ਲਾਈਨਾਂ ਲਗਾਈਆਂ ਜਾ ਰਹੀਆਂ ਹਨ। ਭਾਵੇਂ ਇਸ ਦੀ ਲਾਗਤ ਜ਼ਿਆਦਾ ਹੈ, ਪਰ ਉਦਯੋਗਾਂ ਅਤੇ ਲੋਕਾਂ ਨੂੰ ਬਿਹਤਰੀਨ ਬਿਜਲੀ ਸੇਵਾਵਾਂ ਦੇਣ ਨੂੰ ਸਰਕਾਰ ਆਪਣਾ ਫਰਜ਼ ਸਮਝਦੀ ਹੈ।  ਉਨ੍ਹਾਂ ਖੁਲਾਸਾ ਕੀਤਾ ਕਿ ਪੰਜਾਬ 'ਚ ਇਹ ਪਹਿਲੀ ਵਾਰ ਹੋਇਆ ਹੈ ਕਿ ਬਿਜਲੀ ਦੀ ਸਪਲਾਈ ਵਿਚ ਸੁਧਾਰ ਵਾਸਤੇ ਮੋਨੋਪੋਲ ਲਾਈਨਾਂ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਨਾਲ ਖਾਸ ਤੌਰ ਤੇ ਸ਼ਹਿਰ ਦੇ ਸੰਘਣੇ ਹਿੱਸਿਆਂ ਵਿਚ ਬਿਜਲੀ ਦੀ ਸਪਲਾਈ ਦੇਣ ਲਈ ਮਦਦ ਮਿਲੇਗੀ, ਜਿੱਥੇ ਪੁਰਾਣੇ ਖੰਭੇ ਜ਼ਿਆਦਾ ਜਗ੍ਹਾ ਸਨ।

ਉਨ੍ਹਾਂ ਖੁਲਾਸਾ ਕੀਤਾ ਕਿ ਜਗ੍ਹਾ ਘੱਟ ਹੋਣ ਕਾਰਨ ਪੀਐੱਸਪੀਸੀਐੱਲ ਲਈ ਸਬ ਸਟੇਸ਼ਨ ਤੋਂ 66 ਕੇਵੀ ਟਰਾਂਸਮਿਸ਼ਨ ਲਾਈਨ ਨੂੰ ਲਿਆਉਣਾ ਮੁਸ਼ਕਿਲ ਸੀ, ਜਿਸ ਕਾਰਨ ਮੋਨੋਪੋਲਜ ਰਾਹੀਂ ਲਾਈਨ ਵਿਛਾਉਣ ਦੀ ਯੋਜਨਾ ਬਣੀ। ਇਸ 12 ਕਿਲੋਮੀਟਰ ਡਬਲ ਸਰਕਟ ਲਾਈਨ ਨੂੰ ਪੀਐਸਪੀਸੀਐਲ ਵੱਲੋਂ 16.25 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 12 ਕਿਲੋਮੀਟਰ ਲਾਈਨ ਵਿੱਚੋਂ ਕਰੀਬ 6 ਕਿਲੋਮੀਟਰ ਲਾਈਨ ਮੋਨੋਪੋਲਜ 'ਤੇ ਹੈ। ਭਵਿੱਖ ਵਿਚ ਮੋਨੋਪੋਲ ਲਾਇਨਜ਼ ਦਾ ਵਿਸਥਾਰ ਹੋਰ ਇਲਾਕਿਆਂ ਵਿਚ ਵੀ ਕੀਤਾ ਜਾਵੇਗਾ। 

 Inauguration of first 66 kv line on Monopole in Punjab at district LudhianaInauguration of first 66 kv line on Monopole in Punjab at district Ludhiana

ਇਸ ਮੌਕੇ ਬਿਜਲੀ ਮੰਤਰੀ ਵੱਲੋਂ 220 ਕੇਵੀ ਲਾਡੋਵਾਲ ਸਬ ਸਟੇਸ਼ਨ ਵਿਖੇ ਚੱਲ ਰਹੇ ਕਾਰਜਾਂ ਦਾ ਨਿਰੀਖਣ ਵੀ ਕੀਤਾ ਗਿਆ।ਜਿਸ 'ਤੇ ਪੀਐਸਟੀਸੀਐਲ ਵੱਲੋਂ ਦੂਸਰਾ 160 MVA, 220/66 KV ਪਾਵਰ ਟਰਾਂਸਫਾਰਮਰ 9.5 ਕਰੋਡ਼ ਰੁਪਏ ਦੀ ਲਾਗਤ ਨਾਲ ਸਥਾਪਤ ਕੀਤਾ ਜਾ ਰਿਹਾ ਹੈ, ਜਿਸ ਦਾ ਕੰਮ 15 ਜੁਲਾਈ, 2022 ਤੱਕ ਪੂਰਾ ਕਰ ਲਿਆ ਜਾਵੇਗਾ। ਇਸ ਤਰ੍ਹਾਂ ਉਨ੍ਹਾਂ ਨੇ ਸਬ ਸਟੇਸ਼ਨ ਵਿਖੇ ਦੋ 220 ਕੇਵੀ ਟਰਾਂਸਮਿਸ਼ਨ ਸਿਸਟਮ ਤੇ ਹੌਟਲਾਈਨ ਮੇਨਟੇਨਸ ਤਕਨੀਕਾਂ ਦਾ ਵੀ ਨਿਰੀਖਣ ਕੀਤਾ।

ਬਿਜਲੀ ਮੰਤਰੀ ਨੇ ਦੱਸਿਆ ਕਿ ਬੀਤੇ ਮਹੀਨੇ ਪੀਐਸਪੀਸੀਐਲ ਅਤੇ ਪੀਐਸਟੀਸੀਐਲ ਨੇ 8.5 ਕਰੋੜ ਰੁਪਏ ਦੀ ਲਾਗਤ ਨਾਲ ਦੋ 220 ਕੇਵੀ ਸਬ ਸਟੇਸ਼ਨ ਬੀਬੀਐਮਬੀ ਜਮਾਲਪੁਰ ਸਥਿਤ 1*100 MVA 220/66 KV ਪਾਵਰ ਟਰਾਂਸਫਾਰਮਰ ਨੂੰ 160 MVA ਦੀ ਸ਼ਮਤਾ ਤੇ ਅਪਗ੍ਰੇਡ ਕੀਤਾ ਗਿਆ ਸੀ।
ਇਸ ਤਰ੍ਹਾਂ, ਸੂਬੇ ਵਿਚ ਆਉਂਦੇ ਝੋਨੇ ਦੇ ਸੀਜ਼ਨ ਕਾਰਨ ਖੇਤੀਬਾੜੀ ਟਿਊਬਵੈੱਲ ਮੋਟਰਾਂ ਦੀ ਉੱਚ ਸਮਰੱਥਾ ਦੀ ਲੋੜ ਨੂੰ ਪੂਰਾ ਕਰਨ ਲਈ ਖੇਤੀਬਾੜੀ ਟਿਊਬਵੈੱਲ (ਏ.ਪੀ) ਕੁਨੈਕਸ਼ਨਾਂ ਦੇ ਲੋਡ ਵਿਚ ਵਾਧੇ ਨੂੰ ਨਿਯਮਤ ਕਰਨ ਲਈ ਵਾਲੰਟਰੀ ਡਿਸਕਲੋਜ਼ਰ ਸਕੀਮ (ਵੀਡੀਐਸ) ਲਾਗੂ ਕੀਤੀ ਜਾ ਰਹੀ ਹੈ।

 Inauguration of first 66 kv line on Monopole in Punjab at district Ludhiana

Inauguration of first 66 kv line on Monopole in Punjab at district Ludhiana

ਇਸ ਲਈ ਬਕਾਇਦਾ ਪਿੰਡਾਂ ਵਿਚ ਕੈਂਪ ਲਗਾਏ ਜਾ ਰਹੇ ਹਨ ਅਤੇ ਸਿਰਫ਼ 2,700 ਰੁਪਏ ਦੀ ਰਾਸ਼ੀ ਅਦਾ ਕਰਕੇ ਇਸ ਸਕੀਮ ਦਾ ਫਾਇਦਾ ਲਿਆ ਜਾ ਸਕਦਾ ਹੈ।
ਡਾਇਰੈਕਟਰ ਟੈਕਨੀਕਲ ਯੋਗੇਸ਼ ਟੰਡਨ ਨੇ ਦੱਸਿਆ ਕਿ ਇਹ ਸਪਲਾਈ 400 ਕੇਵੀ ਨਕੋਦਰ ਗਰਿੱਡ ਤੋਂ 220 ਕੇਵੀ ਲਾਡੋਵਾਲ ਸਬ ਸਟੇਸ਼ਨ ਨੂੰ ਆਏਗੀ ਤੇ ਉਥੋਂ 66 ਕੇਵੀ ਲਾਈਨ ਮੋਨੋਪੋਲਜ ਰਾਹੀਂ ਅਮਲਤਾਸ ਗਰਿੱਡ ਨੂੰ ਜਾਵੇਗੀ। ਜਦਕਿ ਇਸ ਤੋਂ ਪਹਿਲਾਂ 400 ਕੇ ਵੇ ਲਲਤੋਂ ਕਲਾਂ ਗਰਿੱਡ ਤੋਂ  66 ਕੇਵੀ ਅਮਲਤਾਸ, 66 ਕੇਵੀ ਸੁੰਦਰ ਨਗਰ ਅਤੇ 66 ਕੇਵੀ ਜੀਟੀ ਰੋਡ ਤੇ 66 ਕੇਵੀ ਚੌੜਾ ਬਜ਼ਾਰ ਨੂੰ ਬਿਜਲੀ ਦੀ ਸਪਲਾਈ ਜਾਂਦੇ ਸੀ ਅਤੇ ਓਵਰਲੋਡ ਹੋਣ ਕਾਰਨ ਕੱਟ ਲੱਗਦੇ ਸਨ। ਪਰ ਇਸ ਨਵੇਂ ਵਿਕਲਪ ਨਾਲ ਹੁਣ ਗਰਿੱਡ ਓਵਰਲੋਡ ਨਹੀਂ ਹੋਵੇਗਾ ਅਤੇ ਬਿਜਲੀ ਸਪਲਾਈ ਪ੍ਰਭਾਵਿਤ ਨਹੀਂ ਹੋਵੇਗੀ।

ਇਸ ਤੋਂ ਪਹਿਲਾਂ, ਪੁਲੀਸ ਤੇ ਪ੍ਰਸ਼ਾਸਨ ਵੱਲੋਂ ਬਿਜਲੀ ਮੰਤਰੀ ਨੂੰ ਲੁਧਿਆਣਾ ਪਹੁੰਚਣ ਤੇ ਗਾਰਡ ਆਫ ਆਨਰ ਦਿੱਤਾ ਗਿਆ। ਜਿੱਥੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸੁਰਭੀ ਮਲਿਕ, ਏਡੀਸੀਪੀ ਪਰੱਗਿਆ ਜੈਨ, ਡਾਇਰੈਕਟਰ ਟੈਕਨੀਕਲ ਯੋਗੇਸ਼ ਟੰਡਨ, ਚੀਫ਼ ਇੰਜੀਨੀਅਰ ਟੀਐੱਸ ਪੀਐਸਪੀਸੀਐਲ, ਚੀਫ ਇੰਜਨੀਅਰ ਪੀ ਐਂਡ ਐੈੱਮ ਪੀਐਸਟੀਸੀਐਲ ਤੇ Er. ਪਰਵਿੰਦਰ ਸਿੰਘ ਖਾਂਬਾ ਚੀਫ ਇੰਜਨੀਅਰ ਸੈਂਟਰਲ ਜੋਨ ਪੀਐੱਸਪੀਸੀਐਲ ਲੁਧਿਆਣਾ ਵੀ ਮੌਜੂਦ ਰਹੇ।
 

SHARE ARTICLE

ਏਜੰਸੀ

Advertisement

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM
Advertisement