ਮੁੱਖ ਮੰਤਰੀ ਨੇ ਵੀਡੀਓ ਜਾਰੀ ਕਰ ਦਿੱਤਾ ਰਾਜਪਾਲ ਨੂੰ ਜਵਾਬ, ਕਿਹਾ- ਮੈਂ ਸਬੂਤ ਤੋਂ ਬਿਨ੍ਹਾਂ ਗੱਲ ਨਹੀਂ ਕਰਦਾ 
Published : Jun 12, 2023, 9:06 pm IST
Updated : Jun 12, 2023, 9:06 pm IST
SHARE ARTICLE
CM Bhagwant Singh Mann, Banwarilal Purohit
CM Bhagwant Singh Mann, Banwarilal Purohit

ਮਾਣਯੋਗ ਰਾਜਪਾਲ ਸਾਬ੍ਹ ਜੀ ਤੁਹਾਡੀ ਮੰਗ ਅਨੁਸਾਰ ਲਓ ਵੀਡੀਓ ਦਾ ਸਬੂਤ - CM

ਚੰਡੀਗੜ੍ਹ  : ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਵਿਚਕਾਰ ਜੰਗ ਖ਼ਤਮ ਨਹੀਂ ਹੋ ਰਹੀ ਹੈ। ਹੁਣ ਮੁੱਖ ਮੰਤਰੀ ਭਗਵੰਤ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਪੋਸਟ ਕਰਦਿਆਂ ਮੁੱਖ ਮੰਤਰੀ ਨੇ ਰਾਜਪਾਲ ਨੂੰ ਜਵਾਬ ਦਿੱਤਾ ਹੈ। ਮੁੱਖ ਮੰਤਰੀ ਨੇ ਟਵੀਟ ਵਿਚ ਲਿਖਿਆ ਕਿ ਮਾਣਯੋਗ ਰਾਜਪਾਲ ਸਾਬ੍ਹ ਜੀ ਤੁਹਾਡੀ ਮੰਗ ਅਨੁਸਾਰ ਲਓ ਵੀਡੀਓ ਦਾ ਸਬੂਤ।

ਪਹਿਲਾਂ ਤੁਸੀਂ My Government ਕਿਹਾ, ਫਿਰ ਵਿਰੋਧੀ ਧਿਰ ਦੇ ਕਹਿਣ ’ਤੇ ਤੁਸੀਂ ਸਿਰਫ਼ Government ਕਹਿਣ ਲੱਗ ਪਏ। ਇਸ ਦੌਰਾਨ ਜਦੋਂ ਮੈਂ ਤੁਹਾਨੂੰ ਸੁਪਰੀਮ ਕੋਰਟ ਦੇ ਆਦੇਸ਼ ਬਾਰੇ ਦੱਸਿਆ ਕਿ ਜੋ ਲਿਖਿਆ ਹੈ, ਓਹੀ ਬੋਲਣਾ ਪਵੇਗਾ ਤਾਂ ਤੁਸੀਂ ਮੈਨੂੰ ਸਹੀ ਠਹਿਰਾਉਂਦੇ ਹੋਏ MY Government ਕਹਿਣ ਲੱਗ ਪਏ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਰਾਜਪਾਲ ਸਾਬ੍ਹ ਮੈਂ ਤੱਥਾਂ ਤੋਂ ਬਿਨ੍ਹਾਂ ਨਹੀਂ ਬੋਲਦਾ।  

ਜ਼ਿਕਰਯੋਗ ਹੈ ਕਿ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਮੰਤਰੀ ਮੰਡਲ ਦੀ ਮੀਟਿੰਗ ’ਚ ਸਰਕਾਰ ਦੀਆਂ ਜੋ ਪ੍ਰਾਪਤੀਆਂ ਹੁੰਦੀਆਂ ਹਨ, ਉਹ ਲਿਖ ਕੇ ਰਾਜਪਾਲ ਨੂੰ ਦਿੱਤੀਆਂ ਜਾਂਦੀਆਂ ਹਨ ਕਿ ‘ਮੇਰੀ ਸਰਕਾਰ’ ਦੀਆਂ ਪ੍ਰਾਪਤੀਆਂ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਰਾਜਪਾਲ ਨੇ ਵਿਧਾਨ ਸਭਾ ’ਚ ਆ ਕੇ ਕਿਹਾ ਕਿ ਮੈਂ ‘ਮੇਰੀ ਸਰਕਾਰ’ ਨਹੀਂ ਕਹਾਂਗਾ, ਇਸ ’ਤੇ ਮੈਂ ਉਨ੍ਹਾਂ ਨੂੰ ਕਿਹਾ ਕਿ ਫਿਰ ਕਿਸ ਦੀ ਸਰਕਾਰ ਹੈ ਤੇ ਇਸ ਨੂੰ ਲੈ ਕੇ ਮੈਨੂੰ ਸੁਪਰੀਮ ਕੋਰਟ ਜਾਣਾ ਪਏਗਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਮੰਤਰੀ ਮੰਡਲ ਵੱਲੋਂ ਪਾਸ ਕੀਤਾ ਗਿਆ ਭਾਸ਼ਣ ਹੈ ਤੇ ਤੁਹਾਨੂੰ ਇਹ ਅੱਖਰ ਇਸੇ ਤਰ੍ਹਾਂ ਪੜ੍ਹਨੇ ਪੈਣਗੇ

 ਇਸ ਤੋਂ ਬਾਅਦ ਰਾਜਪਾਲ ਨੂੰ ਜੋ ਲਿਖਿਆ ਸੀ, ਉਹੀ ਬੋਲਣਾ ਪਿਆ। ਮੁੱਖ ਮੰਤਰੀ ਮਾਨ ਵੱਲੋਂ ‘ਮੇਰੀ ਸਰਕਾਰ’ ਨਾ ਕਹਿਣ ’ਤੇ ਸੁਪਰੀਮ ਜਾਣ ਵਾਲੇ ਮਾਮਲੇ ਨੂੰ ਲੈ ਕੇ ਪੁੱਛੇ ਸਵਾਲ ਦੇ ਜਵਾਬ ’ਚ ਰਾਜਪਾਲ ਨੇ ਕਿਹਾ ਕਿ ਮੈਨੂੰ ਯਾਦ ਨਹੀਂ ਹੈ, ਜੇ ਅਜਿਹਾ ਹੁੰਦਾ ਤਾਂ ਮੈਂ ਭੁੱਲਦਾ ਨਹੀਂ ਹਾਂ। ਮੈਨੂੰ ਛੋਟੀ-ਛੋਟੀ ਗੱਲ ਯਾਦ ਰਹਿੰਦੀ ਹੈ ਤੇ ਜੇ ਮੈਂ ਇਸ ਤਰ੍ਹਾਂ ਕਿਹਾ ਹੁੰਦਾ ਤਾਂ ਸਾਰਿਆਂ ਨੇ ਸੁਣਨਾ ਸੀ, ਉਥੋ ਪੱਤਰਕਾਰ ਵੀ ਮੌਜੂਦ ਸਨ। ਕੀ ਉਹ ਰਿਕਾਰਡਿਡ ਹੈ। ਰਾਜਪਾਲ ਨੇ ਕਿਹਾ ਕਿ ‘ਮੇਰੀ ਸਰਕਾਰ’ ਕਹਿਣ ’ਚ ਮੈਨੂੰ ਕੋਈ ਦਿੱਕਤ ਨਹੀਂ ਹੁੰਦੀ।  


 

SHARE ARTICLE

ਏਜੰਸੀ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement