Bolina News: ਖੇਤਾਂ ਵਿਚ ਵਾਹੀ ਕਰਦੇ ਨੌਜਵਾਨ ਦੀ ਆਪਣੇ ਹੀ ਟ੍ਰੈਕਟਰ ਹੇਠ ਆਉਣ ਨਾਲ ਹੋਈ ਮੌਤ
Published : Jun 12, 2024, 9:55 am IST
Updated : Jun 12, 2024, 9:55 am IST
SHARE ARTICLE
The young man died after falling under his own tractor Bolina News in punjabi
The young man died after falling under his own tractor Bolina News in punjabi

Bolina News: ਮ੍ਰਿਤ.ਕ ਰਾਤ ਸਮੇਂ ਇਕੱਲਾ ਹੀ ਕਰ ਰਿਹਾ ਸੀ ਵਾਹੀ

The young man died after falling under his own tractor Bolina News in punjabi:  ਜਲੰਧਰ ਦੇ ਬੋਲੀਨਾ ਦੋਆਬਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਖੇਤਾਂ ’ਚ ਵਾਹੀ ਕਰਦੇ ਸਮੇਂ ਆਪਣੇ ਹੀ ਟਰੈਕਟਰ ਥੱਲੇ ਆਉਣ ਨਾਲ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰੋਮਨਦੀਪ ਸਿੰਘ ਦਿਓਲ ਵਜੋਂ ਹੋਈ ਹੈ। ਪਿੰਡ ਬੋਲੀਨਾ ਦੋਆਬਾ ਦੇ ਸਾਬਕਾ ਸਰਪੰਚ ਗੁਰਦੀਪ ਸਿੰਘ ਫਗੂੜਾ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਦਲਵੀਰ ਸਿੰਘ ਦੀ 8 ਸਾਲ ਪਹਿਲਾਂ ਸੜਕ ਹਾਦਸੇ ’ਚ ਮੌਤ ਹੋ ਗਈ ਸੀ। ਉਨ੍ਹਾਂ ਦਾ ਛੋਟਾ ਭਰਾ ਤਰਨਦੀਪ ਸਿੰਘ ਦਿਓਲ ਤੇ ਦਾਦਾ-ਦਾਦੀ ਵੀ ਕੈਨੇਡਾ ’ਚ ਰਹਿੰਦੇ ਹਨ।

ਇਹ ਵੀ ਪੜ੍ਹੋ: 30 Tibetan places News: ਚੀਨ ਤੋਂ ‘ਬਦਲਾ ਲੈਣ ਭਾਰਤ ਬਦਲੇਗਾ 30 ਤਿਬਤੀ ਥਾਵਾਂ ਦੇ ਨਾਂ  

ਸਰਪੰਚ ਕੁਲਵਿੰਦਰ ਬਾਘਾ ਨੇ ਦੱਸਿਆ ਕਿ ਰੋਮਨ ਬੀਤੀ ਰਾਤ ਆਪਣੇ ਖੇਤ 'ਚ ਇਕੱਲਾ ਹੀ ਵਾਹੀ ਕਰ ਰਿਹਾ ਸੀ ਤੇ ਦੇਰ ਰਾਤ 2 ਵਜੇ ਤੱਕ ਜਦ ਉਹ ਘਰ ਨਹੀਂ ਪਰਤਿਆ। ਉਸ ਦਾ ਫੋਨ ਵੀ ਨਹੀਂ ਲੱਗ ਰਿਹਾ ਸੀ ਤਾਂ ਉਸ ਦੀ ਮਾਤਾ ਪਰਮਿੰਦਰ ਕੌਰ ਨੇ ਰੋਮਨ ਦੇ ਦੋਸਤ ਪਰਮਵੀਰ ਸਿੰਘ ਨੂੰ ਫੋਨ ਕਰਕੇ ਰੋਮਨ ਬਾਰੇ ਪੁੱਛਿਆ।

ਇਹ ਵੀ ਪੜ੍ਹੋ: MLA Kulbir Zira News: ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ 'ਤੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਕੀਤਾ ਦਰਜ

ਜਿਸ ਤੋਂ ਬਾਅਦ ਪਰਮਵੀਰ ਸਿੰਘ ਨੇ ਜਦ ਖੇਤ 'ਚ ਜਾ ਕੇ ਵੇਖਿਆ ਤਾਂ ਰੋਮਨ ਟ੍ਰੈਕਟਰ ਦੇ ਟਾਇਰ ਹੇਠ ਮ੍ਰਿਤਕ ਪਿਆ ਹੋਇਆ ਸੀ। ਟ੍ਰੈਕਟਰ ਸਟਾਰਟ ਹੀ ਸੀ। ਜਿਸ 'ਤੇ ਉਸ ਨੇ ਪਹਿਲਾਂ ਟ੍ਰੈਕਟਰ ਬੰਦ ਕੀਤਾ ਤੇ ਇਸ ਦੀ ਸੂਚਨਾ ਉਸ ਨੇ ਤੁਰੰਤ ਪਰਿਵਾਰਿਕ ਮੈਂਬਰਾਂ, ਸਰਪੰਚ ਕੁਲਵਿੰਦਰ ਬਾਘਾ ਨੂੰ ਦਿੱਤੀ। ਸਰਪੰਚ ਕੁਲਵਿੰਦਰ ਬਾਘਾ ਨੇ ਦੱਸਿਆ ਕਿ ਜਦ ਉਨ੍ਹਾਂ ਨੇ ਰੋਮਨ ਨੂੰ ਖੇਤ 'ਚ ਜਾ ਕੇ ਵੇਖਿਆ ਤਾਂ ਉਹ ਟ੍ਰੈਕਟਰ ਦੇ ਟਾਇਰ ਹੇਠ ਮ੍ਰਿਤਕ ਪਿਆ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਉਸ ਦੇ ਸਰੀਰ 'ਤੇ ਟਾਇਰ ਨਾਲ ਘਿੜਸਣ ਦੇ ਨਿਸ਼ਾਨ ਸਨ। ਉਨ੍ਹਾਂ ਦੱਸਿਆ ਕਿ ਰੋਮਨ ਖੇਤ 'ਚ ਇਕੱਲਾ ਵਾਹੀ ਕਰ ਰਿਹਾ ਸੀ। ਇਸ ਲਈ ਇਹ ਹਾਦਸਾ ਕਿਵੇਂ ਵਾਪਰਿਆ ਇਸ ਬਾਰੇ ਕੁਝ ਵੀ ਸਪੱਸ਼ਟ ਨਹੀਂ ਹੈ। ਉਨ੍ਹਾਂ ਦੱਸਿਆ ਕਿ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਦੇ ਵਿਦੇਸ਼ ਤੋਂ ਆਉਣ ਤੋਂ ਬਾਅਦ ਹੀ 13 ਜੂਨ ਨੂੰ ਉਸ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

(For more Punjabi news apart from The young man died after falling under his own tractor , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement