30 Tibetan places News: ਚੀਨ ਤੋਂ ‘ਬਦਲਾ ਲੈਣ ਭਾਰਤ ਬਦਲੇਗਾ 30 ਤਿਬਤੀ ਥਾਵਾਂ ਦੇ ਨਾਂ
Published : Jun 12, 2024, 9:28 am IST
Updated : Jun 12, 2024, 9:28 am IST
SHARE ARTICLE
India will change the names of 30 Tibetan places News in punjabi
India will change the names of 30 Tibetan places News in punjabi

30 Tibetan places News: ਪੀਐਮ ਮੋਦੀ ਦੀ ਅਗਵਾਈ ਵਾਲੀ ਨਵੀਂ ਸਰਕਾਰ ਨੇ ਤਿੱਬਤ ਦੀਆਂ 30 ਥਾਵਾਂ ਦੇ ਨਾਂ ਬਦਲਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿਤੀ ਹੈ।

India will change the names of 30 Tibetan places News in punjabi : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਦੀ ਕੁਰਸੀ ਸੰਭਾਲਦੇ ਹੀ ਹਰਕਤ ਵਿਚ ਆ ਗਏ ਹਨ। ਉਨ੍ਹਾਂ ਤੋਂ ਇਲਾਵਾ ਹੋਰ ਮੰਤਰੀਆਂ ਨੇ ਵੀ ਕੰਮ ਸ਼ੁਰੂ ਕਰ ਦਿਤਾ ਹੈ। ਪਿਛਲੇ 10 ਸਾਲਾਂ ਤੋਂ ਮੋਦੀ ਸਰਕਾਰ ’ਤੇ ਇਲਜ਼ਾਮ ਲੱਗ ਰਹੇ ਹਨ ਕਿ ਇਹ ਸਰਕਾਰ ਸਿਰਫ ਪਾਕਿਸਤਾਨ ਨੂੰ ਲਾਲ ਅੱਖਾਂ ਦਿਖਾ ਸਕਦੀ ਹੈ ਅਤੇ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕਰਦੀ ਹੈ। ਜਦੋਂ ਕਿ ਗੁਆਂਢੀ ਅਤੇ ਤਾਕਤਵਰ ਦੇਸ਼ ਚੀਨ ਵਿਰੁਧ ਉਨ੍ਹਾਂ ਦੇ ਮੂੰਹੋਂ ਇਕ ਵੀ ਸ਼ਬਦ ਨਹੀਂ ਨਿਕਲਦਾ।

ਇਹ ਵੀ ਪੜ੍ਹੋ: MLA Kulbir Zira News: ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ 'ਤੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਕੀਤਾ ਦਰਜ

ਪੀਐਮ ਮੋਦੀ ਚੀਨ ਦਾ ਨਾਂ ਤੱਕ ਨਹੀਂ ਲੈਂਦੇ। ਪਰ ਹੁਣ ਲੱਗਦਾ ਹੈ ਕਿ ਪੀਐਮ ਮੋਦੀ ਆਪਣੇ ਤੀਜੇ ਕਾਰਜਕਾਲ ਵਿੱਚ ਹੁਣ ਚੀਨ ਨੂੰ ਸਬਕ ਸਿਖਾਉਣਾ ਚਾਹੁੰਦੇ ਹਨ। ਸਹੁੰ ਚੁੱਕਣ ਦੇ ਦੂਜੇ ਦਿਨ ਹੀ ਉਨ੍ਹਾਂ ਨੇ ਵੱਡਾ ਫ਼ੈਸਲਾ ਲੈਂਦਿਆਂ ਐਲਾਨ ਕੀਤਾ ਕਿ ਚੀਨ ਤੋਂ ਬਦਲਾ ਲਿਆ ਜਾਵੇਗਾ।

ਇਹ ਵੀ ਪੜ੍ਹੋ: Jalandhar News: ਭੈਣ ਦੇ ਵਿਆਹ ਲਈ ਮੰਡੀ ਤੋਂ ਸਬਜ਼ੀ ਲੈਣ ਗਏ ਭਰਾ ਤੇ ਭਤੀਜੇ ਦੀ ਹਾਦਸੇ ਵਿਚ ਦਰਦਨਾਕ ਮੌਤ

ਬੀਤੇ ਅਪ੍ਰੈਲ ਮਹੀਨੇ ’ਚ ਚੀਨ ਨੇ ਅਪਣੇ ਨਕਸ਼ਿਆਂ ਤੇ ਸਰਕਾਰੀ ਰੀਕਾਰਡਾਂ ’ਚ ਅਰੁਣਾਚਲ ਪ੍ਰਦੇਸ਼ ਦੀਆਂ 30 ਥਾਵਾਂ ਦੇ ਨਾਂ ਬਦਲ ਦਿੱਤੇ ਸਨ, ਜਿਸ ’ਤੇ ਭਾਰਤ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਸੀ। ਹੁਣ ਭਾਰਤ ਵੀ ਅਪਣੇ ਸਾਰੇ ਰੀਕਾਰਡਾਂ ’ਚ ਤਿੱਬਤ ਦੀਆਂ 30 ਥਾਵਾਂ ਦੇ ਨਾਂ ਬਦਲੇਗਾ। ਪੀਐਮ ਮੋਦੀ ਦੀ ਅਗਵਾਈ ਵਾਲੀ ਨਵੀਂ ਸਰਕਾਰ ਨੇ ਤਿੱਬਤ ਦੀਆਂ 30 ਥਾਵਾਂ ਦੇ ਨਾਂ ਬਦਲਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿਤੀ ਹੈ। ਨਾਮ ਵਿਚ ਬਦਲਾਅ ਬਾਰੇ ਫ਼ੈਸਲਾ ਤਿੱਬਤ ਦੀ ਬਣਤਰ ਅਤੇ ਇਤਿਹਾਸ ਨੂੰ ਧਿਆਨ ਵਿਚ ਰੱਖ ਕੇ ਹੀ ਲਿਆ ਜਾਵੇਗਾ। ਬਦਲੇ ਹੋਏ ਨਾਂ ਭਾਰਤੀ ਫੌਜ ਵੱਲੋਂ ਜਾਰੀ ਕੀਤੇ ਜਾਣਗੇ ਅਤੇ ਨਕਸ਼ੇ ਵਿੱਚ ਵੀ ਨਾਂ ਬਦਲੇ ਜਾਣਗੇ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

5 ਮਈ 2020 ਨੂੰ ਪੈਂਗੋਂਗ ਤਸੋ ਖੇਤਰ ਵਿਚ ਹਿੰਸਕ ਝੜਪ ਤੋਂ ਬਾਅਦ, ਪੂਰਬੀ ਲੱਦਾਖ ਦੀ ਸਰਹੱਦ ’ਤੇ ਭਾਰਤ ਅਤੇ ਚੀਨ ਦਰਮਿਆਨ ਤਣਾਅ ਪੈਦਾ ਹੋ ਗਿਆ ਸੀ। ਇਸ ਘਟਨਾ ਕਾਰਨ ਦੋਵੇਂ ਦੇਸ਼ਾਂ ਦੇ ਆਪਸੀ ਸਬੰਧ ਵਿਗੜ ਗਏ ਸਨ। ਇਸ ਮਾਮਲੇ ਨੂੰ ਸੁਲਝਾਉਣ ਲਈ ਦੋਵੇਂ ਧਿਰਾਂ ਨੇ 21 ਦੌਰ ਦੀ ਫੌਜੀ ਗਲਬਾਤ ਕੀਤੀ ਪਰ ਕੋਈ ਹੱਲ ਨਹੀਂ ਨਿਕਲਿਆ।    

(For more Punjabi news apart from India will change the names of 30 Tibetan places News in punjabi , stay tuned to Rozana Spokesman)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement