BBC Documentary News: ਸਿੱਧੂ ਮੂਸੇਵਾਲਾ 'ਤੇ ਬਣੀ ਦਸਤਾਵੇਜ਼ੀ ਫ਼ਿਲਮ 'ਤੇ ਮਾਨਸਾ ਕੋਰਟ ਨੇ BBC ਤੋਂ ਮੰਗਿਆ ਜਵਾਬ
Published : Jun 12, 2025, 11:24 am IST
Updated : Jun 12, 2025, 11:25 am IST
SHARE ARTICLE
 BBC Documentary On  Sidhu Moosewala latest News in punjabi
BBC Documentary On Sidhu Moosewala latest News in punjabi

BBC Documentary News: 16 ਜੂਨ ਤੱਕ ਜਵਾਬ ਦਾਖ਼ਲ ਕਰਨ ਦੇ ਹੁਕਮ, ਬੀਤੇ ਦਿਨ ਬੀਬੀਸੀ ਦਸਤਾਵੇਜ਼ੀ ਫ਼ਿਲਮ ਦੇ 2 ਐਪੀਸੋਡ ਕਰ ਚੁੱਕਿਆ ਰਿਲੀਜ਼

  BBC Documentary On  Sidhu Moosewala latest News: ਸਿੱਧੂ ਮੂਸੇਵਾਲਾ ਕਤਲਕਾਂਡ ਨੂੰ 3 ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਹੈ। ਭਾਵੇਂ ਇਸ ਮਾਮਲੇ ਵਿਚ ਅਨੇਕਾਂ ਗ੍ਰਿਫ਼ਤਾਰੀਆਂ ਵੀ ਹੋਈਆਂ ਪਰ ਜਾਂਚ ਅਜੇ ਵੀ ਕਿਸੇ ਨਾ ਕਿਸੇ ਪਹਿਲੂ 'ਤੇ ਚੱਲ ਰਹੀ ਹੈ। ਅਕਸਰ ਉਸ ਦੇ ਜਨਮ ਦਿਨ ਜਾਂ ਬਰਸੀ ਮੌਕੇ ਕਿਤੇ ਨਾ ਕਿਤੇ ਇਹ ਚਰਚਾ ਛਿੜ ਪੈਂਦੀ ਹੈ ਕਿ ਜਿਨ੍ਹਾਂ ਲੋਕਾਂ ਨੂੰ ਪੁਲਿਸ ਨੇ ਇਸ ਮਾਮਲੇ ਵਿਚ ਮੁਲਜ਼ਮ ਬਣਾਇਆ ਕੀ ਉਹ ਸੱਚਮੁੱਚ ਇਸ ਮਾਮਲੇ ਦੇ ਮੁਲਜ਼ਮ ਹਨ ਜਾਂ ਅਸਲੀ ਸਾਜ਼ਿਸ਼ਘਾੜਾ ਅਜੇ ਵੀ ਪਰਦੇ ਪਿੱਛੇ ਹੈ।

ਬੀਤੇ ਦਿਨ ਬੀਬੀਸੀ ਨੇ ਐਲਾਨ ਕੀਤਾ ਕਿ ਉਹ ਸਿੱਧੂ ਦੇ ਜਨਮ ਦਿਨ ਵਾਲੇ ਦਿਨ ਇਕ ਦਸਤਾਵੇਜ਼ੀ ਫ਼ਿਲਮ ਰਿਲੀਜ਼ ਕਰੇਗੀ। ਇਸ ਐਲਾਨ ਤੋਂ ਬਾਅਦ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਇਸ 'ਤੇ ਇਤਰਾਜ਼ ਪ੍ਰਗਟ ਕੀਤਾ ਤੇ ਕਿਹਾ ਕਿ ਇਸ ਨਾਲ ਜਾਂਚ ਪ੍ਰਭਾਵਤ ਹੋ ਸਕਦੀ ਹੈ। ਉਹ ਆਪਣਾ ਇਹ ਇਤਰਾਜ਼ ਲੈ ਕੇ ਮਾਨਸਾ ਦੀ  ਸਿਵਲ ਕੋਰਟ ਪਹੁੰਚੇ।

ਉਸ ਤੋਂ ਪਹਿਲਾਂ ਕਿ ਅਦਾਲਤ ਦਾ ਕੋਈ ਫ਼ੈਸਲਾ ਆਉਂਦਾ ਬੀਬੀਸੀ ਨੇ ਆਪਣੇ ਐਲਾਨ ਮੁਤਾਬਕ ਦਸਤਾਵੇਜ਼ੀ ਫ਼ਿਲਮ ਦੇ 2 ਭਾਗ ਰਿਲੀਜ਼ ਕਰ ਦਿੱਤੇ। ਜਿਸ ਵਿਚ ਗੋਲਡੀ ਬਰਾੜ ਦਾ ਕਬੂਲਨਾਮਾ ਵੀ ਸਪੱਸ਼ਟ ਸੁਣਾਈ ਦਿੰਦਾ ਹੈ। ਅੱਜ ਮਾਨਸਾ ਅਦਾਲਤ ਵਿਚ ਇਸ ਸਬੰਧੀ ਸੁਣਵਾਈ ਹੋਈ। ਜਿਥੇ ਅਦਾਲਤ ਨੇ ਬੀਬੀਸੀ ਤੋਂ ਜਵਾਬ ਮੰਗਿਆ ਹੈ ਤੇ ਅਗਲੀ ਸੁਣਵਾਈ 16 ਜੂਨ ਨੂੰ ਹੋਵੇਗੀ। 

 


 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement