Nangal News: ਸਰਕਾਰੀ ਕਣਕ ’ਚ ਹੇਰਾਫੇਰੀ ਕਰਨ ਕਾਰਨ ਇੰਸਪੈਕਟਰ ਗ੍ਰਿਫ਼ਤਾਰ
Published : Jun 12, 2025, 6:49 am IST
Updated : Jun 12, 2025, 7:24 am IST
SHARE ARTICLE
Inspector Rajendra Mohan Gautam (AFSO) arrested
Inspector Rajendra Mohan Gautam (AFSO) arrested

Nangal News: ਬੋਰੀਆਂ ਵਿਚੋਂ ਕਣਕ ਕੱਢ ਕੇ ਬੋਰੀ ਦਾ ਭਾਰ ਬਰਾਬਰ ਕਰਨ ਲਈ ਮੋਟਰ ਰਾਹੀਂ ਕੀਤਾ ਜਾਂਦਾ ਸੀ ਗਿੱਲਾ

Inspector Rajendra Mohan Gautam (AFSO) arrested News : ਨੰਗਲ ਐਸਡੀਐਮ ਸਚਿਨ ਪਾਠਕ ਦੇ ਹੁਕਮਾਂ ਤੋਂ ਬਾਅਦ ਇੰਸਪੈਕਟਰ ਰਾਜਿੰਦਰ ਮੋਹਨ ਗੌਤਮ (ਏਐਫ਼ਐਸਓ) ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਪਾਰ ਮੰਡਲ ਜਵਾਹਰ ਮਾਰਕੀਟ ਪ੍ਰਧਾਨ ਲਵਲੀ ਆਂਗਰਾ ਨੇ ਕਿਹਾ ਕਿ ਉਕਤ ਮੰਡੀ ਵਿਚ ਡਿਪੂਆਂ ਨੂੰ ਜਾਣ ਵਾਲੀ ਕਣਕ ਦੀਆਂ ਬੋਰੀਆਂ ਵਿਚੋਂ ਕਣਕ ਕੱਢ ਕੇ ਬੋਰੀ ਦਾ ਭਾਰ ਬਰਾਬਰ ਕਰਨ ਲਈ ਉਸ ਨੂੰ ਵਰਕਸ਼ਾਪ ਵਿਚ ਰੱਖੀ ਮੋਟਰ ਰਾਹੀਂ ਗਿੱਲਾ ਕਰ ਦਿਤਾ ਜਾਂਦਾ ਸੀ।

ਮੌਕੇ ’ਤੇ ਐਸਡੀਐੱਮ ਨੰਗਲ ਨੂੰ ਬੁਲਾਇਆ ਤੇ ਮੋਸਚਰ ਮੀਟਰ ਨਾਲ ਜਾਂਚ ਕਰ ਕੇ ਪਤਾ ਲਗਿਆ ਕਿ ਸਚਮੁੱਚ ਉਕਤ ਮੰਡੀ ਵਿਚ ਬੋਰੀਆਂ ਨਾਲ ਛੇੜਛਾੜ ਕੀਤੀ ਗਈ। ਪੰਜਾਬ ਪੁਲਿਸ ਦੀ ਮੌਜੂਦਗੀ ਵਿਚ ਐਸਡੀਐਮ ਪਾਠਕ ਨੇ ਮੀਟਰ ਰਾਹੀਂ ਟਰਾਲੀ ਵਿਚ ਰੱਖੀਆਂ ਜਾਣ ਵਾਲੀਆਂ ਕਣਕ ਦੀਆਂ 8 ਬੋਰੀਆਂ ਦੇ ਨਾਲ-ਨਾਲ ਦੂਜੇ ਪਾਸੇ ਰੱਖੀ ਕਣਕ ਦੀਆਂ 8 ਬੋਰੀਆਂ ਦੇ ਸੈਂਪਲ ਲਏ।

ਮੀਟਰ ਨੇ ਸਾਬਤ ਕਰ ਦਿਤਾ ਕਿ 47 ਡਿਗਰੀ ਟੈਂਪਰੇਚਰ ਵਿਚ ਵੀ ਕਣਕ ਦੀਆਂ ਬੋਰੀਆਂ ਵਿਚ ਬਹੁਤ ਜ਼ਿਆਦਾ ਸਿੱਲ ਹੈ, ਜਿਸ ਤੋਂ ਬਾਅਦ ਐਸਡੀਐੱਮ ਨੇ ਤਿਆਰ ਕੀਤੀ ਰਿਪੋਰਟ ਤੇ ਹਸਤਾਖ਼ਰ ਕਰ ਪੰਜਾਬ ਪੁਲਿਸ ਨੂੰ ਮੌਕੇ ’ਤੇ ਹੀ ਇੰਸਪੈਕਟਰ ਨੂੰ ਗ੍ਰਿਫ਼ਤਾਰ ਕਰਨ ਦੇ ਫ਼ੁਰਮਾਨ ਜਾਰੀ ਕਰ ਦਿਤੇ ਤੇ ਪੁਲਿਸ ਇੰਸਪੈਕਟਰ ਨੂੰ ਅਪਣੇ ਨਾਲ ਲੈ ਗਈ। ਜਦੋਂ ਇੰਸਪੈਕਟਰ ਪਾਠਕ ਦਾ ਪੱਖ ਜਾਣਨ ਲਈ ਉਨ੍ਹਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਅਪਣੇ ’ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿਤਾ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement