
Ahmedabad Plane Crash : ਅਹਿਮਦਾਬਾਦ ਘਟਨਾ ਦੇ ਮੱਦੇਨਜ਼ਰ ਲਿਆ ਗਿਆ ਫ਼ੈਸਲਾ, ਹਰੀ ਝੰਡੀ ਦਿਖਾਉਣ ਦੀ ਰਸਮ ਸੀ ਭਲਕੇ
Ahmedabad Plane Crash News in Punjabi : ਭਲਕੇ ਫਿਰੋਜ਼ਪੁਰ ਤੋਂ ਨੰਦੇੜ ਸਾਹਿਬ ਲਈ ਸ਼ੁਰੂ ਹੋਣ ਵਾਲੀ ਰੇਲਗੱਡੀ ਰੱਦ ਕਰ ਦਿੱਤੀ ਹੈ। ਅਹਿਮਦਾਬਾਦ ਜਹਾਜ਼ ਹਦਸਾ ਦੀ ਘਟਨਾ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਗਿਆ ਹੈ। ਇਸ ਰੇਲਗੱਡੀ ਨੂੰ ਕੱਲ੍ਹ ਹਰੀ ਝੰਡੀ ਦਿਖਾਉਣ ਦੀ ਰਸਮ ਅਦਾ ਕੀਤੀ ਜਾਣੀ ਸੀ।
ਦੱਸ ਦੇਈਏ ਕਿ ਫਿਰੋਜ਼ਪੁਰ ਅਤੇ ਹਜ਼ੂਰ ਸਾਹਿਬ ਨਾਂਦੇੜ ਵਿਚਕਾਰ ਚੱਲਣ ਵਾਲੀ ਰੇਲਗੱਡੀ ਨੰਬਰ 14621-22 ਨੂੰ ਰੇਲਵੇ ਨੇ 6 ਜੂਨ ਨੂੰ ਮਨਜ਼ੂਰੀ ਦੇ ਦਿੱਤੀ ਸੀ। ਜਿਸ ਤੋਂ ਬਾਅਦ ਹੁਣ ਇਸ ਰੇਲਗੱਡੀ ਨੂੰ 13 ਜੂਨ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਜ਼ਿਲ੍ਹੇ ਦੀਆਂ ਹਜ਼ਾਰਾਂ ਸਿੱਖ ਸੰਗਤਾਂ ਨੂੰ ਬਠਿੰਡਾ ਅਤੇ ਬਰਨਾਲਾ ਤੋਂ ਰੇਲਗੱਡੀਆਂ ਦੇ ਨਾਲ-ਨਾਲ ਆਪਣੇ ਨਿੱਜੀ ਵਾਹਨ ਫੜ ਕੇ ਹਜ਼ੂਰ ਸ੍ਰੀ ਨਾਂਦੇੜ ਸਾਹਿਬ ਜਾਣ ਲਈ ਮਜ਼ਬੂਰ ਹੋਣਾ ਪਿਆ।
(For more news apart from Train scheduled to start from Ferozepur to Nanded Sahib tomorrow cancelled News in Punjabi, stay tuned to Rozana Spokesman)