ਗ੍ਰਿਫ਼ਤਾਰ ਹਰਪ੍ਰੀਤ ਕੌਰ ਦੇ ਪੁੱਤਰਾਂ ਨੇ ਦਸਿਆ ਮਾਂ ਨੂੰ ਬੇਕਸੂਰ
Published : Jul 12, 2018, 11:37 am IST
Updated : Jul 12, 2018, 11:37 am IST
SHARE ARTICLE
Harshpreet Singh and Sukhminder SIngh
Harshpreet Singh and Sukhminder SIngh

ਚੰਡੀਗੜ੍ਹ ਦੀ ਪੁਲਿਸ ਵਲੋਂ ਗੈਂਗਸਟਰ ਦਿਲਪ੍ਰੀਤ ਬਾਬਾ ਨਾਲ ਸਬੰਧਾਂ ਦੇ ਮਾਮਲੇ 'ਚ ਨਵਾਂਸ਼ਹਿਰ ਵਿਖੇ ਕੀਤੀ ਛਾਪੇਮਾਰੀ 'ਚ ਗ੍ਰਿਫ਼ਤਾਰ ਕੀਤੀ ਹਰਪ੍ਰੀਤ ਕੌਰ ਦੇ ਪੁੱਤਰਾਂ...

ਬਲਾਚੌਰ/ਕਾਠਗੜ੍ਹ : ਚੰਡੀਗੜ੍ਹ ਦੀ ਪੁਲਿਸ ਵਲੋਂ ਗੈਂਗਸਟਰ ਦਿਲਪ੍ਰੀਤ ਬਾਬਾ ਨਾਲ ਸਬੰਧਾਂ ਦੇ ਮਾਮਲੇ 'ਚ ਨਵਾਂਸ਼ਹਿਰ ਵਿਖੇ ਕੀਤੀ ਛਾਪੇਮਾਰੀ 'ਚ ਗ੍ਰਿਫ਼ਤਾਰ ਕੀਤੀ ਹਰਪ੍ਰੀਤ ਕੌਰ ਦੇ ਪੁੱਤਰਾਂ ਨੇ ਨਵਾਂਸ਼ਹਿਰ ਉਨ੍ਹਾਂ ਦੇ ਘਰ ਤੋਂ ਕੀਤੀ ਬਰਾਮਦਗੀ ਨੂੰ ਨਿਰਾ ਝੂਠ ਦਾ ਪੁਲੰਦਾ ਕਰਾਰ ਦਿਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੇਟੇ ਅਰਸ਼ਦੀਪ ਤੇ ਸੁਖਮਿੰਦਰ ਸਿੰਘ ਨੇ ਦਸਿਆ ਕਿ ਉਨ੍ਹਾਂ ਦੇ ਘਰੋਂ ਪੁਲਿਸ ਵਲੋਂ ਕੋਈ ਵੀ ਬਰਾਮਦਗੀ ਨਹੀਂ ਕੀਤੀ ਗਈ। 

ਜ਼ਿਕਰਯੋਗ ਹੈ ਕਿ ਰਾਤ 7:30 ਦੇ ਕਰੀਬ ਚੰਡੀਗੜ੍ਹ ਦੀ ਪੁਲਿਸ ਵਲੋਂ ਗੈਂਗਸਟਰ ਦਿਲਪ੍ਰੀਤ ਬਾਬਾ ਨਾਲ ਸਬੰਧਾਂ ਨੂੰ ਲੈ ਕੇ ਵਾਹਿਗੁਰੂ ਨਿਵਾਸੀ ਹਰਪ੍ਰੀਤ ਕੌਰ ਦੀ ਦੁਕਾਨ 'ਤੇ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਪੁਲਿਸ ਉਸ ਨੂੰ ਨਾਲ ਲੈ ਕੇ ਉਸ ਦੇ ਘਰ ਪਹੁੰਚੀ। ਪੁਲਿਸ ਵਲੋਂ ਘਰ ਦੀ ਤਲਾਸ਼ੀ ਲਈ ਗਈ। ਇਥੋਂ ਤਕ ਕਿ ਡਰੰਮ ਵਿਚੋਂ ਕਣਕ ਵੀ ਕੱਢੀ ਗਈ। ਹਰਪ੍ਰੀਤ ਕੌਰ ਆਂਗਨਵਾੜੀ ਵਿਭਾਗ 'ਚ ਬਤੌਰ ਵਰਕਰ ਅਤੇ ਪਾਰਟ ਟਾਈਮ ਸਿਲਾਈ ਦੀ ਦੁਕਾਨ 'ਤੇ ਕੰਮ ਕਰਦੀ ਹੈ।

ਹਰਪ੍ਰੀਤ ਕੌਰ ਦੇ ਦੋਵੇਂ ਪੁੱਤਰਾਂ ਨੇ ਐੱਸ.ਐੱਚ.ਓ. ਸਦਰ ਨਵਾਂਸ਼ਹਿਰ ਸੁਭਾਸ਼ ਬਾਠ ਦੀ ਹਾਜ਼ਰੀ 'ਚ ਦਸਿਆ ਕਿ ਪੁਲਿਸ ਉਨ੍ਹਾਂ ਨਾਲ ਵੀ ਖ਼ਤਰਨਾਕ ਮੁਲਜ਼ਮਾਂ ਵਾਂਗ ਪੇਸ਼ ਆਈ। ਉਨ੍ਹਾਂ ਦਸਿਆ ਕਿ ਚੰਡੀਗੜ੍ਹ ਰਹਿੰਦੀ ਉਨ੍ਹਾਂ ਦੀ ਮਾਸੀ ਰੁਪਿੰਦਰ ਕੌਰ ਨੂੰ ਵੀ ਨਾਲ ਲਿਆਂਦਾ ਗਿਆ ਸੀ। ਉਨ੍ਹਾਂ ਦਸਿਆ ਕਿ ਪੁਲਿਸ ਵਲੋਂ ਉਨ੍ਹਾਂ ਦੇ ਘਰ ਦਾ ਚੱਪਾ-ਚੱਪਾ ਛਾਣਿਆ ਗਿਆ। ਡਬਲ ਬੈੱਡ, ਅਲਮਾਰੀਆਂ ਇਥੋਂ ਤਕ ਕਿ ਡਰੰਮ 'ਚੋਂ ਦਾਣੇ ਵੀ ਬਾਹਰ ਕਢਵਾਏ ਗਏ ਪਰ ਉਨ੍ਹਾਂ ਦੇ ਘਰੋਂ ਕੋਈ ਇਤਰਾਜ਼ਯੋਗ ਚੀਜ਼ ਨਹੀਂ ਮਿਲੀ, ਸਿਰਫ਼ ਕਿਸੇ ਗੱਡੀ ਦੀਆਂ ਨੰਬਰ ਪਲੇਟਾਂ ਹੀ ਮਿਲੀਆਂ ਹਨ।

ਉਨ੍ਹਾਂ ਕਿਹਾ ਕਿ ਟੀ.ਵੀ. ਜਾਂ ਸੋਸ਼ਲ ਮੀਡੀਆ 'ਤੇ ਪੁਲਿਸ ਵਲੋਂ ਨਵਾਂਸ਼ਹਿਰ ਤੋਂ 1 ਕਿਲੋ ਹੈਰੋਇਨ, 1 ਪਿਸਟਲ, 40 ਰੌਂਦ, ਪੰਪ ਐਕਸ਼ਨ ਗੰਨ, ਸਕੇਲ, ਵਾਇਲ ਅਤੇ ਐਨਰਜੀ ਦੀਆਂ ਦਵਾਈਆਂ ਬਰਾਮਦ ਕਰਨਾ ਵਿਖਾਇਆ ਜਾ ਰਿਹਾ ਹੈ ਉਹ ਸਿਰਫ਼ ਝੂਠ ਦਾ ਹੀ ਪੁਲੰਦਾ ਹੈ। ਦਿਲਪ੍ਰੀਤ ਬਾਬਾ ਨਾਲ ਸਬੰਧਾਂ ਬਾਰੇ ਉਨ੍ਹਾਂ ਕਿਹਾ ਕਿ ਸਾਡੇ ਪਰਵਾਰ ਤੇ ਮਾਸੀ ਭਾਵ ਸਾਰਿਆਂ ਨਾਲ ਉਸ ਦੇ ਚੰਗੇ ਸਬੰਧ ਸਨ ਅਤੇ ਉਹ ਆਖ਼ਰੀ ਵਾਰ ਸਰਦੀ 'ਚ ਆਇਆ ਤੇ ਰਾਤ ਰਹਿ ਕੇ ਗਿਆ ਸੀ। ਹਰਪ੍ਰੀਤ ਦੇ ਦੋਵੇਂ ਬੇਟਿਆਂ ਨੇ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਨ ਦੀ ਮੰਗ ਕੀਤੀ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement