ਪ੍ਰਵਾਸੀ ਲਾੜਿਆਂ ਨੂੰ ਵਿਆਹ ਕਰਾਉਣ ਲਈ ਸਰਕਾਰ ਤੋਂ ਲੈਣਾ ਪਵੇਗਾ 'ਕੋਈ ਇਤਰਾਜ਼ ਨਹੀਂ' ਸਰਟੀਫ਼ੀਕੇਟ
Published : Jul 12, 2018, 7:54 am IST
Updated : Jul 12, 2018, 7:54 am IST
SHARE ARTICLE
I.A.S S R Ladhar
I.A.S S R Ladhar

ਪੰਜਾਬ ਸਰਕਾਰ ਪ੍ਰਵਾਸੀ ਲਾੜਿਆਂ ਵਾਸਤੇ ਇਧਰਲੀਆਂ ਕੁੜੀਆਂ ਨਾਲ ਵਿਆਹ ਕਰਾਉਣ ਤੋਂ ਪਹਿਲਾਂ ਸਰਕਾਰ ਤੋਂ 'ਕੋਈ ਇਤਰਾਜ਼ ਨਹੀਂ' (ਐਨਓਸੀ) ਸਰਟੀਫ਼ੀਕੇਟ....

ਚੰਡੀਗੜ੍ਹ,ਪੰਜਾਬ ਸਰਕਾਰ ਪ੍ਰਵਾਸੀ ਲਾੜਿਆਂ ਵਾਸਤੇ ਇਧਰਲੀਆਂ ਕੁੜੀਆਂ ਨਾਲ ਵਿਆਹ ਕਰਾਉਣ ਤੋਂ ਪਹਿਲਾਂ ਸਰਕਾਰ ਤੋਂ 'ਕੋਈ ਇਤਰਾਜ਼ ਨਹੀਂ' (ਐਨਓਸੀ) ਸਰਟੀਫ਼ੀਕੇਟ ਲਾਜ਼ਮੀ ਕਰਨ ਜਾ ਰਹੀ ਹੈ। ਡਿਪਟੀ ਕਮਿਸ਼ਨਰ (ਡੀਸੀ) ਤੋਂ ਐਨਓਸੀ ਲਏ ਬਗ਼ੈਰ ਪ੍ਰਵਾਸੀ ਲਾੜਿਆਂ ਦੇ ਵਿਆਹ ਨੂੰ ਕਾਨੂੰਨੀ ਮਾਨਤਾ ਨਹੀਂ ਮਿਲੇਗੀ। ਐਨਆਰਆਈ ਵਿਭਾਗ ਪੰਜਾਬ ਦੇ ਇਸ ਪ੍ਰਸਤਾਵ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਨਜ਼ੂਰੀ ਦੀ ਮੋਹਰ ਲਗਾ ਦਿਤੀ ਹੈ ਅਤੇ ਮੰਤਰੀ ਮੰਡਲ ਦੀ ਅਗਲੀ ਮੀਟਿੰਗ ਵਿਚ ਇਹ ਪ੍ਰਸਤਾਵ ਅੰਤਮ ਪ੍ਰਵਾਨਗੀ ਲਈ ਰਖਿਆ ਜਾ ਰਿਹਾ ਹੈ। 

ਪ੍ਰਵਾਸੀ ਲਾੜਿਆਂ ਵਲੋਂ ਪੰਜਾਬ ਦੀਆਂ ਭੋਲੀਆਂ-ਭਾਲੀਆਂ ਕੁੜੀਆਂ ਨੂੰ ਵਿਆਹ ਦੇ ਬਹਾਨੇ ਧੋਖਾ ਦੇਣ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਕ ਸੂਚਨਾ ਅਨੁਸਾਰ ਇਸ ਵੇਲੇ 36 ਹਜ਼ਾਰ ਪੰਜਾਬੀ ਕੁੜੀਆਂ ਦਾ ਪ੍ਰਵਾਸੀ ਲਾੜਿਆਂ ਨਾਲ ਵਿਆਹ ਦਾ ਝਗੜਾ ਚਲ ਰਿਹਾ ਹੈ। ਪ੍ਰਵਾਸੀ ਲਾੜਿਆਂ ਦੇ ਜਾਲ ਵਿਚੋਂ ਇਧਰਲੀਆਂ ਕੁੜੀਆਂ ਨੂੰ ਬਚਾਉਣ ਲਈ ਪੰਜਾਬ ਰਾਜ ਮਹਿਲਾ ਕਮਿਸ਼ਨ ਤੇ ਕੇਂਦਰੀ ਵਿਦੇਸ਼ ਮੰਤਰਾਲੇ ਨੇ ਵੀ ਸਖ਼ਤ ਕਦਮ ਚੁੱਕੇ ਹਨ। ਖੇਤਰੀ ਪਾਸਪੋਰਟ ਦਫ਼ਤਰ ਚੰਡੀਗੜ੍ਹ ਨੇ ਧੋਖਾ ਦੇਣ ਦੇ ਦੋਸ਼ ਵਿਚ ਇਕ ਪ੍ਰਵਾਸੀ ਲਾੜੇ ਦਾ ਪਾਸਪੋਰਟ ਰੱਦ ਕਰ ਦਿਤਾ ਹੈ। 

Captain Amarinder SinghCaptain Amarinder Singh

ਐਨਆਰਆਈ ਵਿਭਾਗ ਵਲੋਂ ਤਿਆਰ ਪ੍ਰਸਤਾਵ ਅਨੁਸਾਰ ਪ੍ਰਵਾਸੀ ਲਾੜਿਆਂ ਨੂੰ ਇਧਰਲੀ ਕੁੜੀ ਨਾਲ ਵਿਆਹ ਕਰਾਉਣ ਤੋਂ ਪਹਿਲਾਂ ਅਪਣਾ ਅਸਲ ਪਾਸਪੋਰਟ, ਵੀਜ਼ਾ, ਵੋਟਰ ਕਾਰਡ, ਸੋਸ਼ਲ ਸਿਕਉਰਟੀ ਨੰਬਰ, ਪਿਛਲੇ ਤਿੰਨ ਸਾਲਾਂ ਦੀ ਟੈਕਸ ਰਿਟਰਨ, ਬੈਂਕ ਸਟੇਟਮੈਂਟ, ਡਰਾਈਵਿੰਗ ਲਾਇਸੰਸ, ਜਾਇਦਾਦ ਦੇ ਪੇਪਰ ਅਤੇ ਅਣਵਿਆਹੇ ਹੋਣ ਦਾ ਸਰਟੀਫ਼ਿਕੇਟ ਸਮੇਤ ਨੌਕਰੀ ਦਾ ਨਿਯੁਕਤੀ ਪੱਤਰ ਡਿਪਟੀ ਕਮਿਸ਼ਨਰ ਕੋਲ ਜਮ੍ਹਾਂ ਕਰਾਉਣਾ ਹੋਵੇਗਾ।

ਡਿਪਟੀ ਕਮਿਸ਼ਨਰ ਕਾਗ਼ਜ਼ਾਂ ਦੀ ਪੜਤਾਲ ਤੋਂ ਬਾਅਦ 'ਕੋਈ ਇਤਰਾਜ਼ ਨਹੀਂ' ਸਰਟੀਫ਼ਿਕੇਟ ਜਾਰੀ ਕਰੇਗਾ। ਡੀਸੀ ਨੂੰ ਸਰਟੀਫ਼ਿਕੇਟ ਜਾਰੀ ਕਰਨ ਲਈ ਤਿੰਨ ਦਿਨਾਂ ਦਾ ਸਮਾਂ ਦਿਤਾ ਗਿਆ ਹੈ। ਸਰਕਾਰ ਦੇ ਇਸ ਕਦਮ ਨਾਲ ਵਿਦੇਸ਼ਾਂ ਵਿਚਲਾ ਪਹਿਲਾ ਵਿਆਹ ਲੁਕਾ ਕੇ ਇਧਰ ਧੋਖੇ ਨਾਲ ਦੂਜਾ ਵਿਆਹ ਕਰਾਉਣ ਵਾਲੇ ਲਾੜੇ ਬਾਜ਼ ਆ ਜਾਣਗੇ। ਡੀਸੀ ਕੋਲ ਜਾਅਲੀ ਜਾਂ ਗ਼ਲਤ ਕਾਗ਼ਜ਼ ਜਮ੍ਹਾਂ ਕਰਾਉਣ ਵਾਲੇ ਪ੍ਰਵਾਸੀ ਲਾੜੇ ਵਿਰੁਧ ਫ਼ੌਜਦਾਰੀ ਕੇਸ ਦਰਜ ਕਰ ਕੇ ਮੁਕੱਦਮਾ ਚਲਾਇਆ ਜਾਵੇਗਾ। 

NOCNOC

ਇਸ ਦੇ ਨਾਲ ਹੀ ਪ੍ਰਵਾਸੀ ਲਾੜੇ ਜਿਨ੍ਹਾਂ ਦਾ ਜਨਮ ਵੀ ਵਿਦੇਸ਼ ਵਿਚ ਹੋਇਆ ਹੋਵੇ, ਜੇ ਇਥੇ ਆ ਕੇ ਐਨਓਸੀ ਲੈ ਕੇ ਵਿਆਹ ਕਰਵਾ ਵੀ ਲੈਂਦੇ ਹਨ ਅਤੇ ਮਗਰੋਂ ਅਪਣੇ ਦੇਸ਼ ਪਰਤ ਕੇ ਉਥੋਂ ਦੀ ਅਦਾਲਤ ਵਿਚ ਤਲਾਕ ਦਾ ਕੇਸ ਪਾ ਦਿੰਦੇ ਹਨ ਤਾਂ ਲੜਕੀ ਨੂੰ ਐਕਸ ਪਾਰਟੀ (ਇਕ ਪਾਸੜ) ਕਰਾਰ ਦੇ ਕੇ ਵਿਆਹ ਤੋੜਨ ਦੀ ਆਗਿਆ ਨਹੀਂ ਹੋਵੇਗੀ। 

ਐਨਆਰਆਈ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਐਸਆਰ ਲੱਧੜ ਨੇ ਕਿਹਾ ਹੈ ਕਿ ਵਿਦੇਸ਼ਾਂ ਵਿਚ ਜਾ ਕੇ ਵਸੇ ਪੰਜਾਬੀਆਂ ਨੂੰ ਜਿਥੇ ਇਧਰ ਅਪਣੀ ਜਾਇਦਾਦ ਜਾਂ ਹੋਰ ਕਾਨੂੰਨੀ ਮਾਮਲਿਆਂ ਵਿਚ ਦਿੱਕਤਾਂ ਰਹੀਆਂ ਹਨ, ਉਥੇ ਇਧਰ ਵਸਦੀਆਂ ਕੁੜੀਆਂ ਨਾਲ ਵੀ ਪ੍ਰਵਾਸੀ ਲਾੜਿਆਂ ਵਲੋਂ ਧੋਖਾ ਕਰਨ ਦੇ ਦੋਸ਼ਾਂ ਦੇ ਕੇਸਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਧੋਖੇ ਨਾਲ ਵਿਆਹ ਕਰਨ ਵਾਲੇ ਪ੍ਰਵਾਸੀ ਲਾੜਿਆਂ 'ਤੇ ਸਖ਼ਤੀ ਕਰਨ ਲੱਗੀ ਹੈ। ਨਵੀਂ ਤਜਵੀਜ਼ ਨਾਲ ਵਿਦੇਸ਼ ਵਿਚ ਪਹਿਲਾਂ ਵਿਆਹੇ ਪ੍ਰਵਾਸੀ ਲਾੜੇ ਧੋਖੇ ਨਾਲ ਦੂਜਾ ਵਿਆਹ ਨਹੀਂ ਕਰਵਾ ਸਕਣਗੇ। ਉਨ੍ਹਾਂ ਇਹ ਵੀ ਦਸਿਆ ਕਿ ਵਿਭਾਗ ਵਲੋਂ ਪ੍ਰਵਾਸੀ ਪੰਜਾਬੀਆਂ ਨਾਲ ਸਬੰਧਤ ਮਸਲਿਆਂ ਨੂੰ ਲੈ ਕੇ ਕਈ ਯੋਜਨਾਵਾਂ ਵਿਚਾਰ ਅਧੀਨ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement