
ਕਲਰ ਪ੍ਰਿੰਟਰ ਵੀ ਕੀਤਾ ਬਰਾਮਦ
ਗੁਰਦਾਸਪੁਰ ( ਨਿਤਿਨ ਲੂਥਰਾ) ਜ਼ਰਾਇਮ ਪੇਸ਼ਾ ਕਰਨ ਵਾਲੇ ਵਿਅਕਤੀਆਂ ਖਿਲਾਫ਼ ਚਲਾਈ ਮੁਹਿੰਮ ਤਹਿਤ ਬਟਾਲਾ ਪੁਲਿਸ ਦੇ ਨਾਰਕੋਟਿਕਸ ਸੈੱਲ ਅਤੇ ਸਪੈਸ਼ਲ ਵਿੰਗ ਵੱਲੋਂ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 5 ਲੱਖ 16 ਹਜ਼ਾਰ ਦੀ ਜਾਅਲੀ ਕਰੰਸੀ ਅਤੇ ਕਲਰ ਪ੍ਰਿੰਟਰ ਬਰਾਮਦ ਕੀਤਾ ਹੈ।
Counterfeit currency and printer recovered by police
ਇਸ ਸੰਬੰਧੀ ਐੱਸਐੱਸਪੀ ਬਟਾਲਾ ਰਛਪਾਲ ਸਿੰਘ ਨੇ ਦੱਸਿਆ ਕਿ ਐੱਸਪੀ (ਇਨਵੈਸਟੀਗੇਸ਼ਨ) ਤੇਜਬੀਰ ਸਿੰਘ ਹੁੰਦਲ ਅਤੇ ਡੀਐਸਪੀ (ਡੀ) ਗੁਰਿੰਦਰਬੀਰ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਅਨਿਲ ਪਵਾਰ ਇੰਚਾਰਜ ਐਂਟੀ ਨਾਰਕੋਟਿਕਸ ਵਿੰਗ ਬਟਾਲਾ ਵੱਲੋਂ ਸਮੇਤ ਪੁਲਸ ਪਾਰਟੀ ਨੇ ਥਾਣਾ ਸਿਵਲ ਲਾਈਨ ਦੇ ਏਰੀਏ ਅਧੀਨ ਭੈਡ਼ੇ ਪੁਰਸ਼ਾਂ ਦੀ ਚੈਕਿੰਗ ਦੌਰਾਨ ਇਕ ਖਾਸ ਮੁਖ਼ਬਰ ਦੀ ਇਤਲਾਹ ਤੇ ਨਿਊ ਸੰਤ ਨਗਰ ਬਟਾਲਾ ਵਿਖੇ ਇਕ ਵਿਅਕਤੀ ਮਨੋਜ ਕੁਮਾਰ ਪੁੱਤਰ ਲਖਵਿੰਦਰ ਕੁਮਾਰ ਵਾਸੀ ਅਲੀਵਾਲ ਰੋਡ ਬਟਾਲਾ ਨੂੰ ਕਾਬੂ ਕੀਤਾ ਹੈ।
Counterfeit currency and printer recovered by police
ਐੱਸਪੀ (ਇਨਵੈਸਟੀਗੇਸ਼ਨ) ਤੇਜਬੀਰ ਸਿੰਘ ਹੁੰਦਲ ਅਤੇ ਡੀਐਸਪੀ (ਡੀ) ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਤੋਂ ਪੁੱਛਗਿੱਛ ਦੌਰਾਨ ਉਸਨੇ ਮੰਨਿਆ ਕਿ ਉਹ ਜਾਅਲੀ ਕਰੰਸੀ ਤਿਆਰ ਕਰਨ ਦਾ ਕੰਮ ਕਰਦਾ ਆ ਰਿਹਾ ਹੈ ਉਨ੍ਹਾਂ ਦੱਸਿਆ ਕਿ ਮਨੋਜ ਕੁਮਾਰ ਤੋਂ 200 ਰੁਪਏ ਦੇ 150 ਨੋਟ ,500 ਰੁਪਏ ਦੇ 420 ਨੋਟ,ਅਤੇ 100 ਰੁਪਏ ਦੇ 60 ਨੋਟ ਬਰਾਮਦ ਕੀਤੇ ਹਨ।
Counterfeit currency and printer recovered by police
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਫੜਿਆ ਗਿਆ ਵਿਅਕਤੀ ਮਨੋਜ ਕੁਮਾਰ ਪਿਛਲੇ ਸਮੇਂ ਤੋਂ ਭਾਰਤੀ ਜਾਅਲੀ ਕਰੰਸੀ ਤਿਆਰ ਕਰਨ ਦਾ ਕੰਮ ਕਰਦਾ ਰਿਹਾ ਅਤੇ ਉਸ ਨੂੰ 2016 ਚ ਅੰਮ੍ਰਿਤਸਰ ਪੁਲਿਸ ਦੀ ਸਪੈਸ਼ਲ ਆਪ੍ਰੇਸ਼ਨ ਟੀਮ ਨੇ ਗ੍ਰਿਫਤਾਰ ਕਰਕੇ ਉਸ ਪਾਸੋਂ 1ਲੱਖ 16 ਹਜ਼ਾਰ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਸੀ ਅਤੇ ਉਸ ਵਿਰੁੱਧ ਮੁਕੱਦਮਾ ਵੀ ਦਰਜ ਹੋਇਆ ਸੀ ਅਤੇ ਉਸ ਵੇਲੇ ਦਰਜ ਹੋਏ ਮੁਕੱਦਮੇ ਤਹਿਤ ਉਸ ਨੂੰ ਸਜ਼ਾ ਵੀ ਹੋਈ ਸੀ।
Counterfeit currency and printer recovered by police
ਉਨ੍ਹਾਂ ਦੱਸਿਆ ਕਿ ਸਜ਼ਾ ਭੁਗਤ ਕੇ ਮਨੋਜ ਕੁਮਾਰ ਨੇ ਜੇਲ੍ਹ ਤੋਂ ਬਾਹਰ ਆਣ ਕੇ ਦੁਬਾਰਾ ਜਾਅਲੀ ਕਰੰਸੀ ਬਣਾ ਕੇ ਮਾਰਕੀਟ 'ਚ ਚਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ । ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਨੋਜ ਕੁਮਾਰ ਚੋਰੀ ਛਿਪੇ ਭਾਰਤੀ ਕਰੰਸੀ ਦੇ ਜਾਅਲੀ ਨੋਟ ਤਿਆਰ ਕਰ ਕੇ ਉਨ੍ਹਾਂ ਨੂੰ ਛੋਟੇ ਦੁਕਾਨਦਾਰਾਂ ਰੇਹੜੀ ਅਤੇ ਫਡ਼੍ਹੀ ਵਾਲੀਆਂ ਦੁਕਾਨਾਂ ਤੇ ਚਲਾਉਂਦਾ ਸੀ ਕਿਉਂਕਿ ਛੋਟੇ ਦੁਕਾਨਦਾਰਾਂ ਅਤੇ ਰੇਹੜੀ ਵਾਲੇ ਨੋਟਾਂ ਦੀ ਬਹੁਤੀ ਘੋਖ ਨਹੀਂ ਕਰਦੇ ਹਨ ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਥਿਤ ਮੁਲਜ਼ਮ ਨੇ ਹੁਣ ਤੱਕ ਮਾਰਕੀਟ ਚ 10 ਤੋਂ 15 ਲੱਖ ਦੀ ਜਾਅਲੀ ਭਾਰਤੀ ਕਰੰਸੀ ਚਲਾ ਦਿੱਤੀ ਹੈ ਅਤੇ ਉਹ ਖਾਸ ਕਰਕੇ 100-200 ਰੁਪਏ ਦੇ ਨੋਟ ਤਿਆਰ ਕਰਦਾ ਸੀ ਕਿਉਂਕਿ ਛੋਟੇ ਨੋਟਾਂ ਦੀ ਬਹੁਤੀ ਪੜਤਾਲ ਨਹੀਂ ਹੁੰਦੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਫੜੇ ਗਏ ਦੋਸ਼ੀ ਦਾ ਪੁਲਿਸ ਵੱਲੋਂ ਰਿਮਾਂਡ ਲਿਆ ਗਿਆ ਹੈ ਅਤੇ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਵਿਰੁੱਧ ਮੁਕੱਦਮਾ ਨੰਬਰ 147 ਜੁਰਮ 489 ਏਬੀਸੀਡੀ ਤਹਿਤ ਥਾਣਾ ਸਿਵਲ ਲਾਈਨ 'ਚ ਦਰਜ ਕਰ ਦਿੱਤਾ ਗਿਆ ਹੈ ।