ਅਦਾਲਤੀ ਹੁਕਮਾਂ ਮੁਤਾਬਕ ਪੰਜਾਬ ਅਤੇ ਚੰਡੀਗੜ੍ਹ ਤੋਂ ਬਾਹਰ ਹੋਵੇਗਾ ਉਮਰਾਨੰਗਲ ਦਾ ਨਾਰਕੋ ਟੈਸਟ
Published : Jul 12, 2021, 8:09 am IST
Updated : Jul 12, 2021, 8:10 am IST
SHARE ARTICLE
 IGP Paramraj Singh Umranangal
IGP Paramraj Singh Umranangal

ਵੀਡੀਉਗ੍ਰਾਫ਼ੀ ਮੌਕੇ ਉਮਰਾਨੰਗਲ ਦਾ ਵਕੀਲ ਅਤੇ ‘ਸਿੱਟ’ ਦੇ ਮੈਂਬਰ ਹੋਣਗੇ ਮੌਜੂਦ

ਫ਼ਰੀਦਕੋਟ (ਗੁਰਿੰਦਰ ਸਿੰਘ) : ਸਥਾਨਕ ਜੁਡੀਸ਼ੀਅਲ ਮੈਜਿਸਟ੍ਰੇਟ ਅਜੇਪਾਲ ਸਿੰਘ ਦੀ ਅਦਾਲਤ ਨੇ ਕੋਟਕਪੂਰਾ ਗੋਲੀਕਾਂਡ ਵਿਚ ਐਸ.ਆਈ.ਟੀ. ਵਲੋਂ ਤਿੰਨ ਪੁਲਿਸ ਅਧਿਕਾਰੀਆਂ ਸਾਬਕਾ ਡੀਜੀਪੀ ਸੁਮੇਧ ਸੈਣੀ, ਮੁਅੱਤਲ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਅਤੇ ਸਾਬਕਾ ਪੁਲਿਸ ਮੁਖੀ ਚਰਨਜੀਤ ਸ਼ਰਮਾ ਦੇ ਨਾਰਕੋ ਟੈਸਟ ਕਰਵਾਉਣ ਵਾਲੀ ਅਰਜ਼ੀ ’ਤੇ ਦੋਵਾਂ ਵਕੀਲਾਂ ਦੀ ਬਹਿਸ ਸੁਣਨ ਉਪਰੰਤ ਫ਼ੈਸਲਾ ਕਰਦਿਆਂ ਮੁਅੱਤਲ ਚਲ ਰਹੇ ਆਈ.ਜੀ. ਉਮਰਾਨੰਗਲ ਵਾਲੀ ਅਰਜ਼ੀ ਮਨਜ਼ੂਰ ਕਰ ਲਈ ਹੈ, ਜਦਕਿ ਸਾਬਕਾ ਡੀਜੀਪੀ ਸੁਮੇਧ ਸੈਣੀ ਅਤੇ ਸਾਬਕਾ ਪੁਲਿਸ ਮੁਖੀ ਚਰਨਜੀਤ ਸ਼ਰਮਾ ਵਿਰੁਧ ਖ਼ਾਰਜ ਕਰਨ ਦਾ ਹੁਕਮ ਕੀਤਾ ਹੈ। 

ਹੋਰ ਪੜ੍ਹੋ -  ਗਰਮੀ ਨਾਲ ਜੂਝ ਰਿਹਾ ਅਮਰੀਕਾ, ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ

Dgp sumedh sainiDgp sumedh saini

ਇਹ ਵੀ ਪੜ੍ਹੋ -  ਬੁਲੰਦ ਹੌਂਸਲੇ: Covid-19 ਤੋਂ ਠੀਕ ਹੋਣ ਦੇ 7 ਹਫ਼ਤਿਆਂ ਅੰਦਰ ਫਤਿਹ ਕੀਤਾ Mount Everest

ਪ੍ਰਾਪਤ ਜਾਣਕਾਰੀ ਅਨੁਸਾਰ ਐਸਆਈਟੀ ਵਲੋਂ ਸੁਮੇਧ ਸੈਣੀ, ਪਰਮਰਾਜ ਸਿੰਘ ਉਮਰਾਨੰਗਲ ਅਤੇ ਚਰਨਜੀਤ ਸ਼ਰਮਾ ਦੇ ਨਾਰਕੋ ਟੈਸਟ ਕਰਵਾਉਣ ਲਈ ਅਦਾਲਤ ਵਿਚ ਅਰਜ਼ੀ ਦਿਤੀ ਸੀ ਜਿਸ ’ਤੇ ਉਮਰਾਨੰਗਲ ਨੇ ਅਪਣਾ ਨਾਰਕੋ ਟੈਸਟ ਕਰਵਾਉਣ ਦੀ ਲਿਖਤੀ ਸਹਿਮਤੀ ਦਿਤੀ ਸੀ ਜਦੋਂ ਕਿ ਸੁਮੇਧ ਸੈਣੀ ਅਤੇ ਚਰਨਜੀਤ ਸ਼ਰਮਾ ਨੇ ਇਸ ’ਤੇ ਸਹਿਮਤੀ ਨਹੀਂ ਦਿਤੀ ਸੀ ਜਿਸ ’ਤੇ ਅਦਾਲਤ ਨੇ ਅਪਣੇ ਪੰਜ ਸਫ਼ੇ ਦੇ ਹੁਕਮ ਰਾਹੀਂ ਕਿਹਾ ਕਿ ਉਮਰਾਨੰਗਲ ਦਾ ਨਾਰਕੋ ਟੈਸਟ ਪੰਜਾਬ ਅਤੇ ਚੰਡੀਗੜ੍ਹ ਦੀ ਹੱਦ ਤੋਂ ਬਾਹਰ ਕੀਤਾ ਜਾਵੇਗਾ

SIT SIT

ਜਿਸ ਦਾ ਸਮਾਂ, ਤਾਰੀਖ਼ ਅਤੇ ਜਗਾ ‘ਸਿੱਟ’ ਵਲੋਂ ਨਿਰਧਾਰਤ ਕਰ ਕੇ ਉਮਰਾਨੰਗਲ ਨੂੰ ਦਸੀ ਜਾਵੇਗੀ ਤਾਂ ਜੋ ਉਸ ਨੂੰ ਜਾਣਕਾਰੀ ਮਿਲ ਸਕੇ ਅਤੇ ‘ਸਿੱਟ’ ਦੇ ਸਾਰੇ ਮੈਂਬਰ ਅਤੇ ਉਮਰਾਨੰਗਲ ਦਾ ਵਕੀਲ ਖ਼ੁਦ ਉਮਰਾਨੰਗਲ ਦਾ ਟੈਸਟ ਕਰਵਾਉਣ ਸਮੇਂ ਮੌਜੂਦ ਹੋਣਗੇ, ਟੈਸਟ ਕਰਵਾਉਣ ਸਮੇਂ ਸਰਕਾਰੀ ਹਦਾਇਤਾਂ ਮੁਤਾਬਕ ਸਾਰੇ ਮੈਂਬਰਾਂ ਸਮੇਤ ਵੀਡੀਉ ਬਣਾਈ ਜਾਵੇਗੀ ਜੋ ਵੀ ਨਾਰਕੋ ਟੈਸਟ ਉਮਰਾਨੰਗਲ ਦਾ ਕਰਵਾਇਆ ਜਾਵੇਗਾ, ਉਹ ਸਰਕਾਰੀ ਮੈਡੀਕਲ ਏਜੰਸੀ ਰਾਹੀਂ ਕਰਵਾਇਆ ਜਾਵੇਗਾ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement